-9.8 C
Toronto
Sunday, January 18, 2026
spot_img
Homeਕੈਨੇਡਾ16 ਜੂਨ ਨੂੰ ਹੋ ਰਹੇ ਅੰਤਰ-ਰਾਸ਼ਟਰੀ ਸੈਮੀਨਾਰ ਵਿਚ ਭਾਰਤ ਤੋਂ ਉੱਘੇ ਕਵੀ...

16 ਜੂਨ ਨੂੰ ਹੋ ਰਹੇ ਅੰਤਰ-ਰਾਸ਼ਟਰੀ ਸੈਮੀਨਾਰ ਵਿਚ ਭਾਰਤ ਤੋਂ ਉੱਘੇ ਕਵੀ ਤੇ ਚਿੰਤਕ ਜਸਵੰਤ ਜ਼ਫ਼ਰ ਅਤੇ ਡਾ.ਦਲਜੀਤ ਸਿੰਘ ਵਾਲੀਆ ਕਰਨਗੇ ਸ਼ਿਰਕਤ

ਬਰੈਂਪਟਨ/ਡਾ. ਝੰਡ : ‘ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੀ ਅਜੋਕੇ ਯੁੱਗ ਵਿਚ ਪ੍ਰਸੰਗਕਤਾ’ ਵਿਸ਼ੇ ਉੱਪਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਹਿਯੋਗ ਨਾਲ ઑਪੰਜਾਬੀ ਭਵਨ ਟੋਰਾਂਟੋ਼ ਵੱਲੋਂ 16 ਜੂਨ ਦਿਨ ਐਤਵਾਰ ਨੂੰ 90 ਬਿਸਕੇਨ ਕਰੈੱਸ (ਬਰੈਂਪਟਨ) ਸਥਿਤ ‘ਮੈਰੀਅਟ ਹੋਟਲ’ ਵਿਚ ਸਵੇਰੇ 10.30 ਵਜੇ ਤੋਂ ਸ਼ਾਮ 5.00 ਵਜੇ ਤੱਕ ਅੰਤਰ-ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿਚ ਭਾਰਤ ਤੋਂ ਪ੍ਰਮੁੱਖ ਪੰਜਾਬੀ ਲੇਖਕ ਤੇ ਚਿੰਤਕ ਜਸਵੰਤ ਜ਼ਫ਼ਰ ਅਤੇ ਡਾ. ਦਲਜੀਤ ਸਿੰਘ ਵਾਲੀਆ (ਪੰਜਾਬੀ ਯੂਨੀਵਰਸਿਟੀ ਪਟਿਆਲਾ) ਉਚੇਚੇ ਤੌਰ ‘ਤੇ ਭਾਗ ਲੈਣ ਲਈ ਆ ਰਹੇ ਹਨ। ਸੈਮੀਨਾਰ ਦੇ ਮੁੱਖ-ਆਯੋਜਕ ‘ਮਰੋਕ ਲਾਅ ਆਫ਼ਿਸ’ ਦੇ ਸੰਚਾਲਕ ਵਿਪਨਦੀਪ ਮਰੋਕ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਸੈਮੀਨਾਰ ਵਿਚ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਜੋ ਕਿ 550 ਸਾਲ ਬਾਅਦ ਅੱਜ ਵੀ ਓਨੀਆਂ ਹੀ ਸਾਰਥਕ ਅਤੇ ਪ੍ਰਸੰਗਕ ਹਨ, ਬਾਰੇ ਵੱਖ-ਵੱਖ ਵਿਦਵਾਨਾਂ ਵੱਲੋਂ ਉਨ੍ਹਾਂ ਲਈ ਨਿਰਧਾਰਿਤ ਕੀਤੇ ਗਏ ਵਿਸ਼ਿਆਂ ਉੱਪਰ ਪੇਪਰ ਪੇਸ਼ ਕੀਤੇ ਜਾਣਗੇ ਉਪਰੰਤ, ਉਨ੍ਹਾਂ ਉੱਪਰ ਭਰਪੂਰ ਚਰਚਾ ਹੋਵੇਗੀ। ਇਸ ਸੈਮੀਨਾਰ ਵਿਚ ‘ਕੀ-ਨੋਟ ਐੱਡਰੈੱਸ’ ਪੰਜਾਬੀ ਦੇ ਪ੍ਰਮੁੱਖ ਲੇਖਕ ਡਾ. ਵਰਿਆਮ ਸਿੰਘ ਸੰਧੂ ਵੱਲੋਂ ਹੋਵੇਗਾ ਅਤੇ ਉਸ ਤੋਂ ਬਾਅਦ ਡਾ. ਦਲਜੀਤ ਸਿੰਘ ਵਾਲੀਆ, ਡਾ. ਗੁਰਨਾਮ ਕੌਰ, ਡਾ.ਡੀ.ਪੀ. ਸਿੰਘ ਅਤੇ ਡਾ. ਕੰਵਲਜੀਤ ਕੌਰ ਢਿੱਲੋਂ ਆਪਣੇ ਵਿਦਵਤਾ ਭਰਪੂਰ ਪੇਪਰ ਪੇਸ਼ ਕੀਤੇ ਜਾਣਗੇ।
ਇਸ ਦੌਰਾਨ ਪੱਛਮੀ ਪੰਜਾਬ (ਪਾਕਿਸਤਾਨ) ਤੋਂ ਮਸ਼ਹੂਰ ਪੰਜਾਬੀ ਲੇਖਕ ਮੁਖ਼ਤਾਰ ਅਹਿਮਦ ਚੀਮਾ ਇਸ ਸੈਮੀਨਾਰ ਵਿਚ ਮੁਸਲਿਮ ਭਰਾਵਾਂ ਦੀਆਂ ਬਾਬਾ ਨਾਨਕ ਬਾਰੇ ਭਾਵਨਾਵਾਂ ਸਾਂਝੀਆਂ ਕਰਨਗੇ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਲੰਘੇ ਮਹੀਨੇ ਪ੍ਰਕਾਸ਼ਿਤ ਕੀਤੀ ਗਈ ਪੁਸਤਕ ‘ਗੁਰੂ ਨਾਨਕ ਦੇਵ (1469-1539 ਈ.)’ ਜਿਸ ਦੇ ਸੰਪਾਦਕ ਡਾ. ਦਲਜੀਤ ਸਿੰਘ ਵਾਲੀਆ, ਇੰਚਾਰਜ ਸ੍ਰੀ ਗੁਰੂ ਤੇਗ਼ ਬਹਾਦਰ ਰਾਸ਼ਟਰੀ-ਏਕਤਾ ਚੇਅਰ ਹਨ, ਵੀ ਲੋਕ-ਅਰਪਿਤ ਕੀਤੀ ਜਾਏਗੀ। ਬਾਅਦ ਦੁਪਹਿਰ ਢਾਈ ਵਜੇ ਲੰਚ-ਬਰੇਕ ਤੋਂ ਬਾਅਦ ਚਾਰ ਵਜੇ ਸ਼ੁਰੂ ਹੋਣ ਵਾਲੇ ਕਵੀ-ਦਰਬਾਰ ਜਿਸ ਦਾ ਮੁੱਖ-ਆਕਰਸ਼ਣ ਭਾਰਤ ਤੋਂ ਆਏ ਉੱਘੇ ਕਵੀ ਜਸਵੰਤ ਜ਼ਫ਼ਰ ਹੋਣਗੇ, ਵਿਚ ਕਵੀਆਂ/ਕਵਿੱਤਰੀਆਂ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਜੀਵਨ, ਰਚਨਾ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਬਾਰੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ ਜਾਣਗੀਆਂ।
ਪੰਜਾਬੀ ਬੋਲੀ, ਗੁਰਬਾਣੀ, ਸਾਹਿਤ ਤੇ ਸੱਭਿਆਚਾਰ ਨੂੰ ਪਿਆਰ ਕਰਨ ਵਾਲਿਆਂ ਨੂੰ ਸੈਮੀਨਾਰ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾਂਦਾ ਹੈ। ਸੈਮੀਨਾਰ ਹਾਲ ਵਿਚ ਸੀਟਾਂ ਦੀ ਗਿਣਤੀ ਸੀਮਤ ਹੋਣ ਕਾਰਨ ਇਸ ਸੈਮੀਨਾਰ ਵਿਚ ਸ਼ਾਮਲ ਹੋਣ ਵਾਲਿਆਂ ਦੀ ਗਿਣਤੀ ਨੂੰ ਸੀਮਤ ਰੱਖਣ ਲਈ ਪ੍ਰਬੰਧਕਾਂ ਵੱਲੋਂ ਕੇਵਲ 15 ਡਾਲਰ ਦੀ ਐਂਟਰੀ-ਟਿਕਟ ਰੱਖੀ ਗਈ ਹੈ ਜਿਸ ਵਿਚ ਚਾਹ, ਸਨੈਕਸ, ਲੰਚ ਅਤੇ ਸ਼ਾਮ ਦੀ ਚਾਹ ਸ਼ਾਮਲ ਹੈ। ਇਹ ਟਿਕਟਾਂ ਏਅਰਪੋਰਟ ਰੋਡ ਤੇ ਮੈਰੀਟਾਈਮ ਰੋਡ ਇੰਟਰਸੈੱਕਸ਼ਨ ਨੇੜਲੇ ਪਲਾਜ਼ੇ ਵਿਚ 80 ਮੈਰੀਟਾੲੌਮ ਬੁਲੇਵਾਰਡ ਸਥਿਤ ઑਮਰੋਕ ਲਾਅ ਆਫ਼ਿਸ ਵਿਚ ਉਪਲੱਭਧ ਹਨ ਜਿੱਥੇ 905-790-8100 ઑਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਸੈਮੀਨਾਰ ਸਬੰਧੀ ਵਧੇਰੇ ਜਾਣਕਾਰੀ ਅਤੇ ਐਂਟਰੀ ਟਿਕਟਾਂ ਲਈ ਵਿਪਨਦੀਪ ਮਰੋਕ (416-648-5125), ਡਾ. ਸੁਖਦੇਵ ਸਿੰਘ ਝੰਡ (647-567-9128), ਪ੍ਰੋ. ਜਗੀਰ ਸਿੰਘ ਕਾਹਲੋਂ (647-533-8297) ਅਤੇ ਸੁਰਜੀਤ ਕੌਰ (416-605-3784) ਨੂੰ ਕਾਲ ਕੀਤਾ ਜਾ ਸਕਦਾ ਹੈ।

ਨਾਮਵਰ ਚਾਰਟਰਡ ਅਕਾਊਂਟੈਂਟ (ਸੀਏ) ਨਿਪਨ ਬਾਂਸਲ ਇਨ੍ਹੀਂ ਦਿਨੀਂ ਕੈਨੇਡਾ ਫੇਰੀ ‘ਤੇ ਹਨ। ‘ਪਰਵਾਸੀ ਰੇਡੀਓ’ ‘ਤੇ ਵਿਸ਼ੇਸ਼ ਗੱਲਬਾਤ ਕਰਦਿਆਂ ਨਿਪਨ ਬਾਂਸਲ ਨੇ ਆਪਣੀ ਕੰਪਨੀ ‘ਐਨ ਆਰ ਆਈ ਸਰਵਿਸਿਜ਼’ ਦੀਆਂ ਵਿਸ਼ੇਸ਼ਤਾਵਾਂ ਸਰੋਤਿਆਂ ਨਾਲ ਸਾਂਝੀਆਂ ਕਰਦਿਆਂ ਦੱਸਿਆ ਕਿ ਇੰਡੀਆ ਵਿਚ ਜ਼ਮੀਨ, ਜਾਇਦਾਦ ਵੇਚਣ ਲਈ, ਵੱਡੀ ਮਾਤਰਾ ‘ਚ ਕੈਨੇਡਾ ਪੈਸਾ ਟਰਾਂਸਫਰ ਕਰਨ ਸਬੰਧੀ, ਟੈਕਸ ਅਤੇ ਵਿੱਤੀ ਮਾਮਲਿਆਂ ਨੂੰ ਨਜਿੱਠਣ ਲਈ ਸਾਡੇ ਕੋਲ ਵਿਸ਼ੇਸ਼ ਮੁਹਾਰਤ ਹੈ। ‘ਪਰਵਾਸੀ ਰੇਡੀਓ’ ‘ਤੇ ਰਜਿੰਦਰ ਸੈਣੀ ਹੁਰਾਂ ਨਾਲ ਨਜ਼ਰ ਆ ਰਹੇ ਹਨ ਸੀਏ ਨਿਪਨ ਬਾਂਸਲ।

RELATED ARTICLES
POPULAR POSTS