-3.1 C
Toronto
Saturday, December 13, 2025
spot_img
Homeਕੈਨੇਡਾਉਨਟਾਰੀਓ ਨੂੰ ਮਜ਼ਬੂਤ ਸੂਬਾ ਬਣਾਉਣ ਲਈ ਓਸੀਸੀ ਨੇ ਕੀਤੀ ਸਿਫਾਰਸ਼

ਉਨਟਾਰੀਓ ਨੂੰ ਮਜ਼ਬੂਤ ਸੂਬਾ ਬਣਾਉਣ ਲਈ ਓਸੀਸੀ ਨੇ ਕੀਤੀ ਸਿਫਾਰਸ਼

ਵਿੱਤੀ ਸੰਤੁਲਨ ਲਈ ਸਮਾਰਟ ਨਿਵੇਸ਼ ‘ਤੇ ਜ਼ੋਰ
ਬਰੈਂਪਟਨ/ਬਿਊਰੋ ਨਿਊਜ਼ : ਉਨਟਾਰੀਓ ਚੈਂਬਰ ਆਫ ਕਾਮਰਸ (ਓਸੀਸੀ) ਨੇ ਉਨਟਾਰੀਓ ਸਰਕਾਰ ਨੂੰ ਆਗਾਮੀ ਪ੍ਰਾਂਤਕ ਬਜਟ ਲਈ ਠੋਸ ਸਿਫਾਰਸ਼ਾਂ ਪ੍ਰਦਾਨ ਕੀਤੀਆਂ ਜੋ ਪ੍ਰਾਂਤ ਨੂੰ ਮਜ਼ਬੂਤ ਬਣਾ ਕੇ ਇੱਥੇ ਵਪਾਰਕ ਮਾਹੌਲ ਤਿਆਰ ਕਰਕੇ ਵਿਕਾਸ ਨੂੰ ਉਤਸ਼ਾਹਿਤ ਕਰਨਗੀਆਂ। ਓਸੀਸੀ ਸੂਬੇ ਦੇ 135 ਸਮੁਦਾਇਆਂ ਤੋਂ ਵੀ ਜ਼ਿਆਦਾ ਦੇ ਹਰ ਤਰ੍ਹਾਂ ਦੇ 60 ਹਜ਼ਾਰ ਕਾਰੋਬਾਰਾਂ ਦੀ ਪ੍ਰਤੀਨਿਧਤਾ ਕਰਦੀ ਹੈ। ਓਸੀਸੀ ਨੇ ਇਸ ਸਬੰਧੀ ਸਿਫਾਰਸ਼ਾਂ ਵਿੱਤ ਅਤੇ ਆਰਥਿਕ ਮਾਮਲਿਆਂ ਦੀ ਸਥਾਈ ਕਮੇਟੀ ਅੱਗੇ ਪੇਸ਼ ਕਰਦੇ ਹੋਏ ਕਿਹਾ ਕਿ ਬਜਟ 2019 ਵਿੱਚ ਸਰਕਾਰ ਛੋਟੇ ਕਾਰੋਬਾਰ ਕਰ ਸੁਧਾਰ, ਰਣਨੀਤਕ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਅਤੇ ਮੁੱਲ ਆਧਾਰਿਤ ਖਰੀਦ ਨੂੰ ਤਰਜੀਹ ਦੇਵੇ। ਪਿਛਲੇ ਸਾਲ ਓਸੀਸੀ ਸਰਵੇਖਣ ਵਿੱਚ ਉਨਟਾਰੀਓ ਦੀਆਂ 48 ਫੀਸਦੀ ਕੰਪਨੀਆਂ ਨੇ ਸੰਕੇਤ ਕੀਤਾ ਸੀ ਕਿ ਉਨ੍ਹਾਂ ਨੂੰ ਪ੍ਰਾਂਤ ਦੀ ਆਰਥਿਕ ਸਥਿਤੀ ‘ਤੇ ਭਰੋਸਾ ਨਹੀਂ ਹੈ ਅਤੇ 61 ਫੀਸਦੀ ਨੇ ਇਸਦਾ ਇੱਕ ਕਾਰਨ ਉੱਚ ਕਰ ਦਰਾਂ ਦੱਸੀਆਂ ਸਨ। ਸੂਬੇ ਦੀ ਵਿੱਤੀ ਹਾਲਤ ਨੂੰ ਦੇਖਦਿਆਂ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਹ ਵਿੱਤੀ ਤੌਰ ‘ਤੇ ਸਥਾਈ ਅਤੇ ਲੰਬੇ ਸਮੇਂ ਦੀਆਂ ਕਰ ਤਰਜੀਹਾਂ ‘ਤੇ ਧਿਆਨ ਕੇਂਦਰਿਤ ਕਰਨ। ਮੌਜੂਦਾ ਸਮੇਂ 500,000 ਡਾਲਰ ਤੋਂ ਘੱਟ ਆਮਦਨ ਵਾਲੇ ਕਾਰੋਬਾਰਾਂ ‘ਤੇ ਫਲੈਟ ਕਰ ਦਰ ਲਗਾਈ ਜਾਂਦੀ ਹੈ। ਛੋਟੇ ਅਤੇ ਦਰਮਿਆਨੇ ਕਾਰੋਬਾਰ ਨੂੰ ਉਤਸ਼ਾਹ ਦੇਣ ਲਈ ਓਸੀਸੀ ਨੇ ਸਰਕਾਰ ਨੂੰ ਬਜਟ 2019 ਵਿੱਚ ਪਰਿਵਰਤਨਸ਼ੀਲ ਕਟੌਤੀ ਕਰਨ ਦੀ ਸਿਫਾਰਸ਼ ਕੀਤੀ ਹੈ।
ਓਸੀਸੀ ਦੇ ਉਪ ਪ੍ਰਧਾਨ ਮਿਸ਼ੇਲ ਈਟਨ ਨੇ ਕਿਹਾ ਕਿ ਛੋਟੇ ਕਾਰੋਬਾਰ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ, ਫਿਰ ਵੀ ਲਾਲ ਫੀਤਾਸ਼ਾਹੀ, ਯੂਐੱਸ ਕਰ ਸੁਧਾਰ, ਆਰਥਿਕ ਅਨਿਸ਼ਚਤਤਾ ਅਤੇ ਇਹ ਸਿਸਟਮ ਵਿਕਾਸ ਨੂੰ ਨਿਰ-ਉਤਸ਼ਾਹਿਤ ਕਰਦਾ ਹੈ ਜਿਸ ਨੇ ਸੁਮੱਚੇ ਉਨਟਾਰੀਓ ਦੇ ਹਰ ਤਰ੍ਹਾਂ ਦੇ ਕਾਰੋਬਾਰ ਨੂੰ ਵੱਡੇ ਪੈਮਾਨੇ ‘ਤੇ ਚੁਣੌਤੀ ਦਿੱਤੀ ਹੈ। ਅਸੀਂ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਰਕਾਰ ਨੂੰ ਉਤਸ਼ਾਹਿਤ ਕਰ ਰਹੇ ਹਾਂ ਜਿਸ ਨਾਲ ਉਨਟਾਰੀਓ ਦੇ ਵਰਤਮਾਨ ਅਤੇ ਭਵਿੱਖ ਲਈ ਆਗਾਮੀ ਬਜਟ ਵਿੱਚ ਵਿੱਤੀ ਸੰਤੁਲਨ ਲਈ ਸਮਾਰਟ ਨਿਵੇਸ਼ ‘ਤੇ ਧਿਆਨ ਕੇਂਦਰਿਤ ਕਰਨਾ ਹੈ।
ਓਸੀਸੀ ਨੇ ਸਰਕਾਰ ਨੂੰ ਮਹੱਤਵਪੂਰਨ ਖੇਤਰਾਂ ਵਿੱਚ ਰਣਨੀਤਕ ਤੌਰ ‘ਤੇ ਖਰਚ ਕਰਨ ਦੀ ਅਪੀਲ ਕੀਤੀ ਹੈ ਜੋ ਅਰਥ ਵਿਵਸਥਾ ਨੂੰ ਮਜ਼ਬੂਤ ਕਰਨਗੇ ਅਤੇ ਸਰਕਾਰ ਨੂੰ ਕਰ ਪ੍ਰਾਪਤ ਹੋਣਗੇ। ਜਿਵੇਂ ਕਿ ਬਰਾਡਬੈਂਡ ਦੀ ਪਹੁੰਚ ਵਧਾਉਣਾ ਅਤੇ ਅਹਿਮ ਆਵਾਜਾਈ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ। ਓਸੀਸੀ ਨੇ ਛੋਟੇ ਅਤੇ ਦਰਮਿਆਨੇ ਕਾਰੋਬਾਰਾਂ ਲਈ ਖਰੀਦ ਦੇ ਮੌਕਿਆਂ, ਰੁਜ਼ਗਾਰ, ਆਰਥਿਕ ਵਿਕਾਸ, ਨਵੀਨਤਾ ਅਤੇ ਕਲੱਸਟਰ ਵਿਕਾਸ ਵੱਲ ਵਧਣ ਲਈ ਲਾਲਾ ਫੀਤਾਸ਼ਾਹੀ ਨੂੰ ਖਤਮ ਕਰਨ ਦੀ ਸਿਫਾਰਸ਼ ਕੀਤੀ।
ਉਨ੍ਹਾਂ ਅੱਗੇ ਕਿਹਾ ਕਿ ਉਹ ਸਰਕਾਰ ਤੋਂ ਮਜ਼ਬੂਤ ਨੀਤੀਆਂ ਬਣਾਉਣ ਦੀ ਉਮੀਦ ਕਰਦੇ ਹਨ ਜੋ ਵਿਕਾਸ ਨੂੰ ਗਤੀ ਪ੍ਰਦਾਨ ਕਰਕੇ ਸੂਬੇ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ ਪਾਉਣ।

RELATED ARTICLES
POPULAR POSTS