ਬਰੈਂਪਟਨ/ਬਿਊਰੋ ਨਿਊਜ਼ : ਆਵਾਸ, ਸ਼ਰਨਾਰਥੀ ਅਤੇ ਨਾਗਰਿਕ ਕੈਨੇਡਾ (ਆਈਆਰਸੀਸੀ) ਵੱਲੋਂ ਜਿਊਇਸ਼ ਵੋਕੇਸ਼ਨਲ ਸਰਵਿਸ ਆਫ ਮੈਟਰੋਪੌਲੀਟਨ ਟੋਰਾਂਟੋ (ਜੇਵੀਐੱਸ ਟੋਰਾਂਟੋ) ਦੀ ਕੈਨੇਡਾ ਆਉਣ ਵਾਲੇ ਨਵੇਂ ਵਿਅਕਤੀਆਂ ਨੂੰ ਆਮਦ ਤੋਂ ਪਹਿਲਾਂ ਸੇਵਾਵਾਂ ਦੇਣ ਲਈ ਚੋਣ ਕੀਤੀ ਗਈ ਹੈ। ਇਸ ਤਹਿਤ ਇਸ ਨੂੰ ਆਈਆਰਸੀਸੀ ਵੱਲੋਂ 4 ਮਿਲੀਅਨ ਡਾਲਰ ਦਾ ਫੰਡ ਪ੍ਰਦਾਨ ਕੀਤਾ ਜਾਏਗਾ। ਯੌਰਕ ਸੈਂਟਰ ਤੋਂ ਸੰਸਦ ਮੈਂਬਰ ਮਾਈਕਲ ਲੇਵਿਟ ਨੇ ਆਵਾਸ, ਸ਼ਰਨਾਰਥੀ ਅਤੇ ਨਾਗਰਿਕ ਮੰਤਰੀ ਅਹਿਮਦ ਹੁਸੈਨ ਵੱਲੋਂ ਇਹ ਐਲਾਨ ਕੀਤਾ। ਇਸ ਤਹਿਤ ਜੇਵੀਐੱਸ ਟੋਰਾਂਟੋ ਵੱਲੋਂ ਕੈਨੇਡਾ ਆਉਣ ਵਾਲੇ ਨਵੇਂ ਵਿਅਕਤੀਆਂ ਦੇ ਇੱਥੇ ਪੁੱਜਣ ਤੋਂ ਪਹਿਲਾਂ ਉਨ੍ਹਾਂ ਲਈ ਬੰਦੋਬਸਤ ਕੀਤਾ ਜਾਏਗਾ। ਮਾਈਕਲ ਲੇਵਿਟ ਨੇ ਕਿਹਾ ਕਿ ਇਸ ਨਾਲ ਲੋਕਾਂ ਦੇ ਇੱਥੇ ਆਉਣ ਤੋਂ ਪਹਿਲਾਂ ਹੀ ਉਨ੍ਹਾਂ ਦੀਆਂ ਰੁਜ਼ਗਾਰ ਲੋੜਾਂ ਸਬੰਧੀ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਮਦਦ ਮਿਲੇਗੀ। ਮੰਤਰੀ ਅਹਿਮਦ ਹੁਸੈਨ ਨੇ ਕਿਹਾ ਕਿ ਪੂਰਵ ਆਗਮਨ ਸੇਵਾਵਾਂ ਲੋਕਾਂ ਨੂੰ ਇੱਥੋਂ ਦਾ ਸਥਾਈ ਆਵਾਸ ਪ੍ਰਦਾਨ ਕਰਨ ਵਿਚ ਮਦਦ ਕਰਨਗੀਆਂ ਤਾਂ ਕਿ ਉਨ੍ਹਾਂ ਨੂੰ ਇੱਥੇ ਪੁੱਜਣ ਤੋਂ ਪਹਿਲਾਂ ਹੀ ਇੱਥੇ ਜੀਵਨ ਦੀ ਸ਼ੁਰੂਆਤ ਕਰਨ ਸਬੰਧੀ ਜਾਗਰੂਕ ਕੀਤਾ ਜਾ ਸਕੇ। ਆਈਆਰਸੀਸੀਜ਼ ਦੇ ਨਵੇਂ ਪੂਰਵ ਆਗਮਨ ਸਰਵਿਸ ਪ੍ਰੋਗਰਾਮ ਅਧੀਨ ਇਹ ਐਲਾਨ ਕੀਤਾ ਗਿਆ ਹੈ ਜਿਸ ਨਾਲ ਇੱਥੇ ਨਵੇਂ ਆਉਣ ਵਾਲਿਆਂ ਦੇ ਸਮਾਜਿਕ ਏਕੀਕਰਨ ਵਿੱਚ ਵਾਧਾ ਹੋਏਗਾ ਜੋ ਇੱਥੋਂ ਦੀ ਅਰਥਵਿਵਸਥਾ ਵਿੱਚ ਯੋਗਦਾਨ ਦੇਣਗੇ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …