ਸਾਈਂ ਧਾਮ ਫੂਡ ਬੈਂਕ ਅਤੇ ਹੋਰ ਲੋਕਾਂ ਵੱਲੋਂ ਕੋਵਿਡ-19 ਦੇ ਦੌਰ ‘ਚ ਜ਼ਰੂਰਮੰਦਾਂ ਦੀ ਮਦਦ ਦਾ ਸਿਲਸਿਲਾ ਜਾਰੀ ਹੈ। ਇਸ ਦੌਰਾਨ 600 ਤੋਂ 700 ਪਰਿਵਾਰਾਂ ਨੂੰ 6000 ਫੇਸ ਮਾਸਕ ਵੀ ਫਰੀ ਦਿੱਤੇ ਗਏ ਅਤੇ ਇਹ ਸਿਲਸਿਲਾ ਉਦੋਂ ਤੋਂ ਜਾਰੀ ਹੈ ਜਦੋਂ ਇਹ ਬਜ਼ਾਰ ‘ਚ ਉਪਲਬਧ ਨਹੀਂ ਸਨ। ਸਾਡੇ ਇਕ ਮੈਂਬਰ ਨੇ ਆਪਣੇ ਪੱਧਰ ‘ਤੇ ਇਸ ਦਾ ਆਯਾਤ ਕੀਤਾ ਹੈ। 450 ਪਰਿਵਾਰਾਂ ਨੂੰ ਬਾਜ਼ਾਰ ‘ਚ ਉਪਲਬਧ ਨਾ ਹੋਣ ਦੇ ਬਾਵਜੂਦ ਸਾਡੇ ਇਕ ਗਰੁੱਪ ਮੈਂਬਰ ਨੇ ਖੁਦ ਬਣਾ ਕੇ 1400 ਬੋਤਲਾਂ ਸੈਨੇਟਾਈਜ਼ਰ ਵੀ ਦਿੱਤਾ ਗਿਆ। ਉਥੇ ਹੀ ਸਕਾਰਬਰੋ ਅਤੇ ਬਰੈਂਪਟਨ ‘ਚ ਕੁੱਝ ਪਰਿਵਾਰਾਂ ਨੂੰ ਵੀ ਉਨਾਂ ਦੇ ਘਰਗਰੌਸਰੀ ਉਪਲਬਧ ਕਰਵਾਈ। ਇਸ ਤੋਂ ਇਲਾਵਾ ਵਿਜੀਟਰ ਨੂੰ ਬੇਹੱਦ ਸਸਤੀਆਂ ਦਰਾਂ ‘ਤੇ ਕਮਰੇ ਦਿੱਤੇ ਜਾ ਰਹੇ ਹਨ। ਜੇਕਰ ਉਹ ਭੁਗਤਾਨ ਕਰ ਸਕਦੇ ਹਨ, ਜਿਨਾਂ ਲੋਕਾਂ ਦੇ ਕੋਲ ਪੈਸੇ ਨਹੀਂ ਪ੍ਰੰਤੂ ਉਨ੍ਹਾਂ ਨੂੰ ਕੈਨੇਡਾ ‘ਚ ਰਹਿਣਾ ਪੈ ਰਿਹਾ ਹੈ, ਉਨ੍ਹਾਂ ਦੇ ਰਹਿਣ ਦਾ ਪ੍ਰਬੰਧ ਅਤੇ ਖਾਣੇ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ। ਸਾਡੀ ਸਾਂਝੀ ਰਸੋਈ ਉਨ੍ਹਾਂ ਦੇ ਲਈ ਖਾਣਾ ਪਕਾ ਕੇ, ਪੈਕ ਕਰਕੇ ਵਿਦਿਆਰਥੀਆਂ ਅਤੇ ਜ਼ਰੂਰਤਮੰਦਾਂ ਨੂੰ ਪ੍ਰਦਾਨ ਕਰ ਰਹੀ ਹੈ।
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …