ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ
ਰਾਜਦੀਪ ਸਿੱਧੂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੁਕਤਸਰ ਸਾਹਿਬ ਅਤੇ ਇਸ ਦੇ ਆਲੇ-ਦੁਆਲੇ ਦੇ ਪਿਛੋਕੜ ਵਾਲਿਆਂ ਨੇ ਮਿਲ ਕੇ 24 ਜੁਲਾਈ ਦਿਨ ਐਤਵਾਰ ਨੂੰ ‘ਟੈਰਾ ਕੋਟਾ ਪ੍ਰੋਵਿੰਸ਼ੀਅਲ ਪਾਰਕ’ ਵਿੱਚ ਖੂਬ ਪਿਕਨਿਕ ਮਨਾਈ ਜਿਸ ਦਾ ਆਯੋਜਨ ‘ਮੁਕਤਸਰ ਸਾਹਿਬ ਕਲੱਬ ਆਫ਼ ਨਾਰਥ ਅਮਰੀਕਾ’ ਵੱਲੋਂ ਕੀਤਾ ਗਿਆ ਜੋ ਕਿ ਇਹ ਪਿਕਨਿਕ 2004 ਤੋਂ ਹਰ ਸਾਲ ਲਗਾਤਾਰ ਕਰਦੀ ਆ ਰਹੀ ਹੈ। ਪਿਕਨਿਕ ਵਿੱਚ ਸਵੇਰੇ 11.00 ਵਜੇ ਤੋਂ ਹੀ ਰੌਣਕ ਸ਼ੁਰੂ ਹੋ ਗਈ ਜੋ ਬਾਅਦ ਦੁਪਹਿਰ ਕਾਫ਼ੀ ਭਰ ਗਈ। ਬਜ਼ੁਰਗਾਂ, ਨੌਜੁਆਨਾਂ, ਬੱਚਿਆਂ ਅਤੇ ਔਰਤਾਂ ਨੇ ਇਸ ਵਿੱਚ ਭਰਪੂਰ ਹਾਜ਼ਰੀ ਲੁਆਈ। ਖਾਣ ਪੀਣ ਦਾ ਖੁੱਲ੍ਹਾ ਪ੍ਰਬੰਧ ਸੀ ਅਤੇ ਇਹ ਸ਼ਾਮ ਤੱਕ ਨਿਰੰਤਰ ਚੱਲਦਾ ਰਿਹਾ। ਬੱਚਿਆਂ ਦੀਆਂ ਦੌੜਾਂ ਅਤੇ ਹੋਰ ਕਈ ਤਰ੍ਹਾਂ ਦੀਆਂ ਖੇਡਾਂ ਕਰਵਾਈਆਂ ਗਈਆਂ। ਇਸ ਮੌਕੇ ਔਰਤਾਂ ਦੀ ਮਿਊਜ਼ੀਕਲ ਚੇਅਰ-ਰੇਸ ਖ਼ਾਸ ਖਿੱਚ ਦਾ ਸਬੱਬ ਬਣੀ ਜਿਸ ਨੂੰ ਸਾਰਿਆਂ ਵੱਲੋਂ ਬਹੁਤ ਪਸੰਦ ਕੀਤਾ ਗਿਆ। ਪ੍ਰਬੰਧਕਾਂ ਟੋਨੀ ਬਰਾੜ, ਦੀਪ ਬਰਾੜ ਅਤੇ ਹੋਰਨਾਂ ਵੱਲੋਂ ਪਿਕਨਿਕ ਵਿੱਚ ਆਉਣ ਵਲਿਆਂ ਦਾ ਧੰਨਵਾਦ ਕੀਤਾ ਗਿਆ ਅਤੇ ਅਗਲੇ ਸਾਲ ਫਿਰ ਏਸੇ ਤਰ੍ਹਾਂ ਹੀ ਮਿਲਣ ਦੇ ਇਕਰਾਰ ਨਾਲ ਸ਼ਾਮ ਨੂੰ ਛੇ ਕੁ ਵਜੇ ਸਾਰਿਆਂ ਨੇ ਘਰਾਂ ਵੱਲ ਚਾਲੇ ਪਾ ਦਿੱਤੇ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …