15 C
Toronto
Saturday, October 18, 2025
spot_img
Homeਕੈਨੇਡਾਪੰਜਾਬੀ ਲੋਕ ਗਾਇਕ ਹਜ਼ਾਰਾ ਸਿੰਘ ਰਮਤਾ ਦਾ ਬਰੈਂਪਟਨ 'ਚ ਹੋਇਆ ਦੇਹਾਂਤ

ਪੰਜਾਬੀ ਲੋਕ ਗਾਇਕ ਹਜ਼ਾਰਾ ਸਿੰਘ ਰਮਤਾ ਦਾ ਬਰੈਂਪਟਨ ‘ਚ ਹੋਇਆ ਦੇਹਾਂਤ

ਟੋਰਾਂਟੋ : ਪੰਜਾਬੀ ਲੋਕ ਗਾਇਕ ਹਜ਼ਾਰਾ ਸਿੰਘ ਰਮਤਾ ਦੀ ਬਰੈਂਪਟਨ ਦੇ ਹਸਪਤਾਲ ਵਿੱਚ ਮੌਤ ਹੋ ਗਈ ਹੈ। ਇਸ ਰੰਗੀਲੇ ਗਾਇਕ ਦਾ ਜਨਮ ਸਾਹੀਵਾਲ (ਹੁਣ ਪਾਕਿਸਤਾਨ) ਵਿੱਚ ਸੰਨ 1926 ਵਿੱਚ ਗਿੱਲ ਖਾਨਦਾਨ ਵਿਚ ਹੋਇਆ। ਉਨ੍ਹਾਂ ਨੇ ਗੁਰੂ ਨਾਨਕ ਖਾਲਸਾ ਹਾਈ ਸਕੂਲ ਤੋਂ ਉਰਦੂ, ਅੰਗਰੇਜ਼ੀ ਤੇ ਫਾਰਸੀ ਵਿਚ ਤਾਲੀਮ ਲਈ। ਅਲੀਗੜ੍ਹ ਤੋਂ ਬੀਐਸਸੀ ਅਤੇ ਅੰਮ੍ਰਿਤਸਰ ਤੋਂ ਗਿਆਨੀ ਕੀਤੀ। ਉਹ ਆਪਣੇ ਗੀਤ ਖ਼ੁਦ ਲਿਖਦੇ ਸਨ। ਉਨ੍ਹਾਂ ਨੇ ਚਾਰ ਕਿਤਾਬਾਂ ਵੀ ਲਿਖੀਆਂ। ਰਮਤਾ ਨੇ ਤੂੰਬੀ ਨਾਲ ਗਾਉਣਾ 1952 ਵਿਚ ਸ਼ੁਰੂ ਕੀਤਾ ਸੀ। ਆਲ ਇੰਡੀਆ ਰੇਡੀਓ ਬਾਅਦ ਐਚਐਮਵੀ ਨੇ ਵੀ ਉਨ੍ਹਾਂ ਨੂੰ ਰਿਕਾਰਡ ਕੀਤਾ। ਉਨ੍ਹਾਂ ਦੇ ‘ਲੰਡਨ ਦੀ ਸੈਰ’, ‘ਰਮਤਾ ਨਵੀਂ ਦਿੱਲੀ ਵਿੱਚ’, ‘ਰਮਤੇ ਦਾ ਦੂਜਾ ਵਿਆਹ’ ਅਤੇ ‘ਰਮਤਾ ਮੇਮਾਂ ਵਿੱਚ’ ਵਰਗੇ ਗੀਤ ਬਹੁਤ ਮਕਬੂਲ ਹੋਏ। 1947 ਦੀ ਵੰਡ ਬਾਅਦ ਉਹ ਪਰਿਵਾਰ ਸਮੇਤ ਲੁਧਿਆਣਾ ਆ ਵਸੇ ਪਰ ਰਮਤਾ ਰੋਜ਼ੀ ਰੋਟੀ ਲਈ ਦਿੱਲੀ ਚਲੇ ਗਏ ਜਿੱਥੇ ਉਨ੍ਹਾਂ ਦਾ ਪ੍ਰਕਾਸ਼ ਕੌਰ ਤੇ ਆਸਾ ਸਿੰਘ ਮਸਤਾਨਾ ਹੁਰਾਂ ਨਾਲ ਮੇਲ-ਜੋਲ ਹੋਇਆ ਅਤੇ ਉਨ੍ਹਾਂ ਨਾਲ ਰਲ ਕੇ ਦੁਨੀਆ ਭਰ ਵਿੱਚ ਸੰਗੀਤਕ ਟੂਰ ਲਾਏ। 1969 ਵਿੱਚ ਉਹ ਆਪਣੀ ਪਤਨੀ ਨਾਲ ਟੋਰਾਂਟੋ ਵਿੱਚ ਵਸ ਗਏ। ਫਿਲਮਸਾਜ਼ ਜੋਗਿੰਦਰ ਕਲਸੀ ਨੇ ਉਨ੍ਹਾਂ ‘ਤੇ ਦਸਤਾਵੇਜ਼ੀ ਫਿਲਮ ‘ਲਿਵਿੰਗ ਲੀਜੈਂਡ-ਹਜ਼ਾਰਾ ਸਿੰਘ ਰਮਤਾ’ ਬਣਾਈ।
ਕਲਸੀ ਨੇ ਕਿਹਾ ਕਿ ઠਤੂੰਬੀ ਨਾਲ ਪੰਜਾਬੀ ਦਾ ‘ਰੈਪ’ ਗਾਉਣ ਵਾਲਾ ਤੇ ਜੀਵਨ ਦੀ ਹਕੀਕਤ ਨੂੰ ਹਾਸਿਆਂ ਵਿਚ ਲਪੇਟ ਕੇ ਪਰੋਸਣ ਵਾਲਾ ਇਹ ਲੋਕ ਗਾਇਕ ਹਮੇਸ਼ਾ ਯਾਦ ਰਹੇਗਾ। ਉਨ੍ਹਾਂ ਦੇ ਪਰਿਵਾਰ ਵਿਚ ਦੋ ਮੁੰਡੇ ਤੇ ਇਕ ਕੁੜੀ ਹੈ।

 

RELATED ARTICLES

ਗ਼ਜ਼ਲ

POPULAR POSTS