-2.9 C
Toronto
Friday, December 26, 2025
spot_img
Homeਕੈਨੇਡਾਮੰਡ ਭਰਾਵਾਂ ਵੱਲੋਂ ਖਾਲਸਾ ਏਡ ਸੁਸਾਇਟੀ ਨੂੰ 22,200 ਡਾਲਰ ਸਹਾਇਤਾ ਵੱਜੋਂ ਦਿੱਤੇ

ਮੰਡ ਭਰਾਵਾਂ ਵੱਲੋਂ ਖਾਲਸਾ ਏਡ ਸੁਸਾਇਟੀ ਨੂੰ 22,200 ਡਾਲਰ ਸਹਾਇਤਾ ਵੱਜੋਂ ਦਿੱਤੇ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਐਚ ਕੇ ਯੂਨਾਈਟਿਡ ਟਰੱਕਸ ਲਿਮਟਿਡ ਦੇ ਜਰਨੈਲ ਸਿੰਘ ਮੰਡ, ਕਰਨੈਲ ਸਿੰਘ ਮੰਡ ਅਤੇ ਤ੍ਰਿਲੋਚਨ ਸਿੰਘ ਮੰਡ ਵੱਲੋਂ ਪਿਛਲੇ ਦਿਨੀ ਸਮਾਜ ਸੇਵਾ ਦੇ ਖੇਤਰ ਵਿੱਚ ਪਹਿਲ ਕਦਮੀ ਕਰਦਿਆਂ ઑਖਾਲਸਾ ਏਡ ਸੁਸਾਇਟੀ਼ ਨੂੰ ਆਪਣੀ ਕੰਪਨੀ ਦੇ ਸਮੁੱਚੇ ਓਨਰ ਅਪਰੇਟਰਾਂ ਅਤੇ ਕੰਪਨੀ ਡਰਾਇਵਰਾਂ ਦੀ ਮਦਦ ਨਾਲ ਇਕੱਠੇ ਕੀਤੇ 22200 (ਬਾਈ ਹਜ਼ਾਰ ਦੋ ਸੌ ਡਾਲਰ) ਦੀ ਰਾਸ਼ੀ ਦਾਨ ਕੀਤੀ ਗਈ ਜਿੱਥੇ ਬੋਲਦਿਆਂ ਮੰਡ ਭਰਾਵਾਂ ਨੇ ਕਿਹਾ ਕਿ ਖਾਲਸਾ ਏਡ ਸੁਸਾਇਟੀ ਵਿਸ਼ਵ ਭਰ ਵਿੱਚ ਕੁਦਰਤੀ ਆਫਤਾਂ, ਖਾਨਾ ਜੰਗੀ ਅਤੇ ਜੰਗ ਵਰਗੇ ਹਲਾਤਾਂ ਵਿੱਚ ਵੱਖ-ਵੱਖ ਦੇਸ਼ਾਂ ਵਿੱਚ ਜਾ ਕੇ ਮੁਸੀਬਤਾਂ ਵਿੱਚ ਘਿਰੇ ਲੋਕਾਂ ਦੀ ਜੋ ਮਦਦ ਕਰਦੀ ਹੈ ਉਹਨਾਂ ਅੱਗੇ ਪੂਰੀ ਮਨੁੱਖਤਾ ਦਾ ਸਿਰ ਝੁਕਦਾ ਹੈ। ਅਸੀਂ ਵੀ ਥੋੜ੍ਹਾ ਬਹੁਤ ਤਿਲ ਫੁੱਲ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਵਰਨਣਯੋਗ ਹੈ ਕਿ ਮੰਡ ਭਰਾ ਗਾਹੇ-ਬਗਾਹੇ ਜਿੱਥੇ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਦੀ ਆਰਥਿਕ ਮਦਦ ਕਰਦੇ ਰਹਿੰਦੇ ਹਨ ਉੱਥੇ ਹੀ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਣ ਵਿੱਚ ਵੀ ਉਹਨਾਂ ਦਾ ਪੂਰਾ ਯੋਗਦਾਨ ਰਹਿੰਦਾ ਹੈ। ਉਹ ਟੋਰਾਂਟੋ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਹੁੰਦੇ ਕਬੱਡੀ ਟੂਰਨਾਂਮੈਂਟਾਂ ਵਿੱਚ ਵੀ ਆਪਣਾ ਬਣਦਾ-ਸਰਦਾ ਯੋਗਦਾਨ ਪਾਉਂਦੇ ਰਹਿੰਦੇ ਹਨ।

RELATED ARTICLES
POPULAR POSTS