ਬਰੈਂਪਟਨ/ਬਿਊਰੋ ਨਿਊਜ਼
ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਆਫ ਬਰੈਂਪਟਨ ਦੀ ਜਨਰਲ ਬਾਡੀ ਮੀਟਿੰਗ 10 ਮਈ ਦਿਨ ਵੀਰਵਾਰ ਨੂੰ ਪਰਮਜੀਤ ਬੜਿੰਗ ਦੀ ਪ੍ਰਧਾਨਗੀ ਹੇਠ ਪੀ ਸੀ ਐਚ ਐਸ ਬਿਲਡਿੰਗ ਸੰਨੀ ਮੀਡੋ ਬਰੈਂਪਟਨ ਵਿਖੇ ਹੋਈ। ਚਾਹ ਪਾਣੀ ਤੋਂ ਬਾਦ ਬਲਵਿੰਦਰ ਬਰਾੜ ਨੇ ਕਾਰਵਾਈ ਸ਼ੁਰੂ ਕਰਦਿਆਂ ਸਾਰੇ ਮੈਂਬਰਾਂ ਨੂੰ ਜੀ ਆਇਆਂ ਕਿਹਾ ਅਤੇ ਇੰਡੀਆ ਦੀ ਫੇਰੀ ਤੋਂ ਆਏ ਮੈਂਬਰਾਂ ਨੂੰ ਆਪਣੇ ਤਜਰਬੇ ਸਾਂਝੇ ਕਰਨ ਲਈ ਸੱਦਾ ਦਿੱਤਾ। ਇਸ ਵਿੱਚ ਪਰੀਤਮ ਸਿੰਘ ਸਰਾਂ, ਜੰਗੀਰ ਸਿੰਘ ਸੈਂਭੀ, ਸੁਖਦੇਵ ਸਿੰਘ ਗਿੱਲ ਅਤੇ ਸੱਤ ਦੇਵ ਸੂਦ , ਕਸ਼ਮੀਰਾ ਸਿੰਘ , ਪ੍ਰੋ: ਨਿਰਮਲ ਸਿੰਘ ਧਾਂਰਨੀ ਆਦਿ ਨੇ ਪਾਸਪੋਰਟ, ਬੋਰਡਿੰਗ ਪਾਸ, ਵੀਜ਼ਾ ਆਦਿ ਵਿਸ਼ਿਆਂ ਤੇ ਵਿਚਾਰ ਚਰਚਾ ਕੀਤੀ।
ਇਸ ਉਪਰੰਤ ਪਰਧਾਨ ਪਰਮਜੀਤ ਬੜਿੰਗ ਨੇ ਪਿਛਲੇ ਸਾਲ ਹੋਏ ਸਾਲਾਨਾ ਸਮਾਗਮ ਦੀ ਰਿਪੋਰਟ ਪੜ੍ਹ ਕੇ ਸੁਣਾਈ ਅਤੇ ਇਸ ਸਾਲ ਹੋ ਰਹੇ ਸਾਲਾਨਾ ਪਰੋਗਰਾਮ ਸਬੰਧੀ ਅੱਡ ਅੱਡ ਪਹਿਲੂਆਂ ਤੇ ਅਗਲੀ ਮੀਟਿੰਗ ਤੱਕ ਰਾਇ ਦੇਣ ਲਈ ਕਿਹਾ। ਫੰਡ ਇਕੱਤਰ ਕਰਨ ਲਈ ਸਮੁੱਚੇ ਹਾਊਸ ਨੇ ਆਪਣੀ ਸਹਿਮਤੀ ਪਰਗਟ ਕੀਤੀ। ਬਹੁਤ ਸਾਰੇ ਕਲੱਬਾਂ ਨੇ ਮੈਂਬਰਸ਼ਿੱਪ ਦੇ ਕੇ ਰਸੀਦਾਂ ਪਰਾਪਤ ਕੀਤੀਆਂ। ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਵੱਖ ਵੱਖ ਡਿਊਟੀਆਂ ਨਿਭਾਉਣ ਲਈ ਸਬ-ਕਮੇਟੀਆਂ ਅਗਲੀ ਮੀਟਿੰਗ ਵਿੱਚ ਬਣਾਊਣ ਦਾ ਫੈਸਲਾ ਕੀਤਾ ਗਿਆ ਇਸੇ ਤਰ੍ਹਾਂ ਇਸ ਸਾਲ ਦੇ ਪ੍ਰੋਗਰਾਮ ਵਿੱਚ ਸਨਮਾਨਤ ਕੀਤੇ ਜਾਣ ਵਾਲੇ ਵਿਅਕਤੀਆਂ ਦੇ ਨਾਵਾਂ ਨੂੰ ਅੰਤਿਮ ਪ੍ਰਵਾਨਗੀ ਵੀ ਉਸੇ ਮੀਟਿੰਗ ਵਿੱਚ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਪਿਛਲੇ ਸਾਲ ਹੋਏ ਸਮਾਗਮ ਦਾ ਖਰਚਾ ਦੇਖਿਆ ਗਿਆ ਤੇ ਉਸਦੀ ਪੜਚੋਲ ਕੀਤੀ ਗਈ। ਬਹੁਤੇ ਮੈਂਬਰਾਂ ਦਾ ਇਹ ਵਿਚਾਰ ਸੀ ਕਿ ਇਸ ਵਾਰ ਵਧੇਰੇ ਇਕੱਠ ਹੋਣ ਦੀ ਸੰਭਾਵਨਾ ਹੈ ਇਸ ਲਈ ਇਹ ਧਿਆਨ ਵਿੱਚ ਰੱਖ ਕੇ ਹੀ ਸਾਰਾ ਪ੍ਰੋਗਰਾਮ ਤਹਿ ਕੀਤਾ ਜਾਵੇ।
ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਬੜਿੰਗ ਨੇ ਆਪਣੀ ਪਤਨੀ ਦੀ ਭਿਅੰਕਰ ਬਿਮਾਰੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਸ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਮੁਕਤ ਕਰ ਦਿੱਤਾ ਜਾਵੇ। ਉਹਨਾਂ ਆਪਣੇ ਵਲੋਂ ਇਹ ਸੁਝਾਅ ਦਿੱਤਾ ਕਿ ਜੰਗੀਰ ਸਿੰਘ ਸੈਂਭੀ ਇਸ ਅਹੁਦੇ ਲਈ ਬਹੁਤ ਹੀ ਯੋਗ ਵਿਅਕਤੀ ਹਨ ਤੇ ਉਹਨਾਂ ਨੂੰ ਇਹ ਅਹੁਦਾ ਸੰਭਾਲ ਦਿੱਤਾ ਜਾਵੇ। ਇਸ ਤੇ ਜੰਗੀਰ ਸਿੰਘ ਸੈਂਭੀ ਨੇ ਆਪਣਾ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਅਸੀਂ ਸਾਰੇ ਇਸ ਹਾਲਤ ਵਿੱਚ ਪਰਮਜੀਤ ਦੇ ਨਾਲ ਹਾਂ ਅਤੇ ਉਸ ਨੂੰ ਹੀ ਇਸ ਅਹੁਦੇ ‘ਤੇ ਬਣੇ ਰਹਿਣਾ ਚਾਹੀਦਾ ਹੈ। ਇਸ ਗੱਲ ਨਾਲ ਸਾਰਾ ਹਾਊਸ ਹੀ ਸਹਿਮਤ ਸੀ। ਕਾਰਜਕਾਰਨੀ ਦਾ ਕੰਮ ਹੋਰ ਸੁਖਾਲਾ ਕਰਨ ਲਈ ਦੇਵ ਸੂਦ ਅਤੇ ਪ੍ਰੀਤਮ ਸਰਾਂ ਨੂੰ ਕਾਰਜਕਾਰਨੀ ਵਿੱਚ ਨਵੇਂ ਮੈਂਬਰ ਸ਼ਾਮਲ ਕਰ ਲਿਆ ਗਿਆ।
ਇਸੇ ਦੌਰਾਨ ਜਨਰਲ ਬਾਡੀ ਮੀਟਿੰਗ ਵਿੱਚ ੳਹਨਾਂ ਵਿਅਕਤੀਆਂ ਦੀ ਸੂਚੀ ਪੇਸ਼ ਕੀਤੀ ਗਈ ਜੋ ਸਿੱਧੇ ਜਾਂ ਲੁਕਵੇਂ ਰੂਪ ਵਿੱਚ ਐਸੋਸੀਏਸ਼ਨ ਦੀ ਵਿਰੋਧਤਾ ਕਰਦੇ ਹਨ। ਸਮੂਹ ਮੈਂਬਰਾਂ ਨੂੰ ਇਹ ਬੇਨਤੀ ਵੀ ਕੀਤੀ ਗਈ ਕਿ ਅਜਿਹੇ ਵਿਅਕਤੀਆਂ ਨੂੰ ਕੋਈ ਵੀ ਕਲੱਬ ਆਪਣੀ ਸਟੇਜ ਤੋਂ ਬੋਲਣ ਦਾ ਸਮਾਂ ਨਾ ਦੇਵੇ ਸਗੋਂ ਉਹਨਾਂ ਦੀ ਨਾਂਹ ਪੱਖੀ ਕਾਰਗੁਜਾਰੀ ਅਤੇ ਗਤੀਵਿਧੀਆਂ ਬਾਰੇ ਲੋਕਾਂ ਨੂੰ ਸੁਚੇਤ ਕੀਤਾ ਜਾਵੇ ਤਾ ਕਿ ਲੋਕ ਉਹਨਾਂ ਦੇ ਝਾਂਸੇ ਵਿੱਚ ਆਉਣੋਂ ਬਚ ਜਾਣ। ਮੀਟਿੰਗ ਸਮਾਪਤ ਹੋਣ ਤੋਂ ਬਾਦ ਲੱਗਪੱਗ ਪੰਦਰਾਂ ਮੈਂਬਰਾਂ ਦਾ ਵਫਦ ਕੈਸੀਕੈਂਬਲ ਕਮਿਉਨਿਟੀ ਸੈਂਟਰ ਵਿੱਚ ਬੈਠਣ ਵਾਲੇ ਕਲੱਬਾਂ ਨੂੰ ਮਿਲਿਆ ਅਤੇ ਦਲੀਲਾਂ ਸਹਿਤ ਬੇਨਤੀ ਕੀਤੀ ਕਿ ਉਹ ਕਲਬਾਂ ਦੇ ਸਾਂਝੇ ਅਦਾਰੇ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਵਿੱਚ ਸ਼ਾਮਲ ਹੋਣ। ਐਸੋਸੀਏਸ਼ਨ ਵਲੋਂ ਉਹਨਾਂ ਕਲੱਬਾਂ ਦੁਆਰਾ ਉਠਾਏ ਸਵਾਲਾਂ ਦੇ ਬਾ-ਦਲੀਲ ਜਵਾਬ ਦਿੱਤੇ।
ਮੀਟਿੰਗ ਦੇ ਅੰਤ ਵਿੱਚ ਜੰਗੀਰ ਸਿੰਘ ਸੈਂਭੀ ਨੇ ਬੇਨਤੀ ਕੀਤੀ ਕਿ ਜਿਨ੍ਹਾਂ ਕਲੱਬਾਂ ਦੀ ਨਵੀਂ ਚੋਣ ਹੋਈ ਹੈ ਜਾਂ ਅਹੁਦੇਦਾਰ ਬਦਲੇ ਹਨ ਤਾਂ ਉਹ ਇਸ ਬਾਰੇ ਫਾਰਮ ਭਰ ਕੇ ਅਗਲੀ ਮੀਟਿੰਗ ਵਿੱਚ ਅਪਡੇਟ ਕਰਨ। ਇਸ ਦੇ ਨਾਲ ਹੀ ਉਹਨਾਂ ਸਿਟੀ ਵਲੋਂ ਮਿਲਣ ਵਾਲੀ ਗਰਾਂਟ ਸਬੰਧੀ ਜੇ ਕਿਸੇ ਕਲੱਬ ਨੂੰ ਵੀ ਸਹਾਇਤਾ ਦੀ ਲੋੜ ਹੋਵੇ ਤਾਂ ਉਹਨਾਂ ਤੋਂ ਲੈ ਸਕਦੇ ਹਨ। ਵਧੇਰੇ ਜਾਣਕਾਰੀ ਲਈ ਪਰਮਜੀਤ ਬੜਿੰਗ 647-963-0331 ਜਾਂ ਜੰਗੀਰ ਜਿੰਗੀਰ ਸਿੰਘ ਸੈਂਭੀ 416-409-0126, ਬਲਵਿੰਦਰ ਬਰਾੜ 647-262-4026, ਕਰਤਾਰ ਸਿੰਘ ਚਾਹਲ 647-854-8746 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …