9.9 C
Toronto
Monday, November 3, 2025
spot_img
Homeਕੈਨੇਡਾਏ ਜ਼ੈੱਡ ਕੈਨੇਡੀਅਨ ਟਰੱਕਰਜ਼ ਐਸੋਸੀਏਸ਼ਨ ਵੱਲੋਂ ਕੀਤਾ ਵੱਡਾ ਇਕੱਠ

ਏ ਜ਼ੈੱਡ ਕੈਨੇਡੀਅਨ ਟਰੱਕਰਜ਼ ਐਸੋਸੀਏਸ਼ਨ ਵੱਲੋਂ ਕੀਤਾ ਵੱਡਾ ਇਕੱਠ

ਵਿਜ਼ਟਰ ਵੀਜ਼ੇ ‘ਤੇ਼ ਆਏ ਵਿਅਕਤੀਆਂ ਨੂੰ ਕਮਰਸ਼ੀਅਲ ਲਾਇਸੈਂਸ ਨਹੀ ਮਿਲੇਗਾ : ਅਮਰਜੋਤ ਸੰਧੂ
ਟੋਰਾਂਟੋ/ਹਰਜੀਤ ਸਿੰਘ ਬਾਜਵਾ : ઑਏ ਜੈੱਡ ਕਨੇਡੀਅਨ ਟਰੱਕਰਜ਼ ਐਸੋਸ਼ੀਏਸ਼ਨ਼ ਵੱਲੋਂ ਟਰੱਕਿੰਗ ਕੰਪਨੀਆਂ ਦੁਆਰਾ ਏ ਜੈੱਡ ਲਾਇਸੈਂਸ ਹੋਲਡਰ ਡਰਾਈਵਰਾਂ ਅਤੇ ਓਨਰ ਅਪਰੇਟਰਾਂ ਦੀ ਹੁੰਦੀ ਲੁੱਟ, ਧੱਕੇਸ਼ਾਹੀਆਂ ਅਤੇ ਮਨਮਾਨੀਆਂ ਰੋਕਣ ਲਈ ਬਰੈਂਪਟਨ ਦੇ ਸਪਰੈਂਜ਼ਾ ਬੈਕੁੰਟ ਹਾਲ ਵਿੱਚ ਇੱਕ ਵੱਡਾ ਇਕੱਠ ਕੀਤਾ ਗਿਆ। ਐਸੋਸੀਏਸ਼ਨ ਦੇ ਗਗਨ ਸੰਧੂ, ਹੁਨਰ ਕਾਹਲੋਂ, ਸਿਮਰ ਬਾਜਵਾ, ਸੁਖਰਾਜ ਸੰਧੂ, ਜੱਜਪਾਲ ਸਿੰਘ ਸੰਧੂ, ਰਿਪਜੀਤ ਸਿੰਘ, ਗੁਨਦੀਪ ਸਿੰਘ, ਹਰਿੰਦਰ ਭੁੱਲਰ, ਜਿੰਮੀ ਨਾਗਰਾ ਅਤੇ ਪ੍ਰਮਿੰਦਰ ਸਿੰਘ ਵੱਲੋਂ ਭਾਈਚਾਰਕ ਆਗੂ ਸਨਾਵਰ ਸਿੰਘ ਢਿੱਲੋਂ ਦੇ ਸਹਿਯੋਗ ਨਾਲ ਕੀਤੇ ਗਏ ਇਸ ਇਕੱਠ ਵਿੱਚ ਜਿੱਥੇ ਟਰੱਕਿੰਗ ਕੰਪਨੀਆਂ ਵੱਲੋਂ ਸਤਾਏ ਲੋਕਾਂ ਵੱਲੋਂ ਵੱਡੀ ਗਿਣਤੀ ਵਿੱਚ ਇੱਥੇ ਪਹੁੰਚ ਕੇ ਹਾਜ਼ਰੀ ਲੁਆਰੀ, ਉੱਥੇ ਹੀ ਟਰੱਕ ਡਰਾਈਵਰੀ ਨਾਲ ਸਬੰਧਤ ਬਹੁਤ ਲੋਕ ਭਵਿੱਖ ਦੇ ਸੁਧਾਰ ਦੀ ਆਸ ਨਾਲ ਵੀ ਇੱਥੇ ਪਹੁੰਚੇ ਹੋਏ ਸਨ। ਇਸ ਇਕੱਠ ਨੂੰ ਸੰਬੋਧਿਤ ਕਰਦਿਆਂ ਜਿੱਥੇ ਸੂਬਾ ਸਰਕਾਰ ਦੇ ਨੁਮਾਇੰਦੇ ਵਿਧਾਇਕ ਅਮਰਜੋਤ ਸਿੰਘ ਸੰਧੂ ਅਤੇ ਪ੍ਰਭਮੀਤ ਸਿੰਘ ਸਰਕਾਰੀਆ ਨੇ ਭਰਵੇਂ ਇਕੱਠ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਸੂਬਾ ਸਰਕਾਰ ਕੋਲ ਟਰੱਕਰਜ਼ ਦੀਆਂ ਸਮੱਸਿਆਵਾਂ ਦੇ ਹੱਲ ਲਈ ਢੁੱਕਵੇਂ ਪ੍ਰਬੰਧ ਕਰਨ ‘ਤੇ਼ ਵਿਚਾਰ ਕਰਨਗੇ, ਜਦੋਂ ਕਿ ਵਿਧਾਇਕ ਅਮਰਜੋਤ ਸਿੰਘ ਸੰਧੂ ਨੇ ਟਰੱਕਾਂ ਵਾਲਿਆਂ ਵੱਲੋਂ ਉਠਾਏ ਮਸਲੇ ਕਿ ਇੱਥੇ ਦੂਜੇ ਦੇਸ਼ਾਂ ਖਾਸ ਕਰ ਭਾਰਤ ਤੋਂ ਆਏ ਅਤੇ ਖਾਸ ਤੌਰ ‘ਤੇ ਪੰਜਾਬੀ ਲੋਕ ਜੋ ਇੱਥੇ ਵਿਜ਼ਟਰ ਯਾਨੀ ਛੇ ਮਹੀਨਿਆਂ ਦੇ ਵਿਜ਼ਟਰ ਵੀਜ਼ੇ ‘ਤੇ਼ ਆ ਕੇ ਏ ਜ਼ੈੱਡ ਲਾਇਸੈਂਸ ਲੈ ਕੇ ਟਰੱਕ ਚਲਾ ਰਹੇ ਹਨ ਇਹ ਬੰਦ ਹੋਣਾ ਚਾਹੀਦਾ ਹੈ। ਕਿਉਂਕਿ ਇੱਕ ਤਾਂ ਕੈਨੇਡਾ ਦੇ ਪੱਕੇ ਨਾਗਰਿਕ ਨਾ ਹੋਣ ਕਾਰਨ ਇਹਨਾਂ ਨੂੰ ਟਰੱਕ ਚਲਾਉਣ ਦਾ ਅਧਿਕਾਰ ਨਹੀ ਹੋਣਾ ਚਾਹੀਦਾ। ਦੂਜਾ ਇਹ ਲੋਕ ਲਾਲਚ ਵੱਸ ਘੱਟ ਪੈਸਿਆਂ ‘ਤੇ਼ ਕੰਮ ਕਰਕੇ ਪੁਰਾਣੇ ਅਤੇ ਇਸ ਕਿੱਤੇ ਦੇ ਮਾਹਰ ਡਰਾਈਵਰਾਂ ਨੂੰ ਮਿਹਨਤਾਨਾਂ ਲੈਣ ਵਿੱਚ ਅੜਿੱਕਾ ਬਣ ਰਹੇ ਹਨ। ਦੂਜਾ ਟਰੱਕ ਡਰਾਈਵਰਾਂ ਜਿਹਨਾਂ ਵਿੱਚ ਅੱਜ ਕੱਲ੍ਹ ਔਰਤਾਂ ਦੀ ਗਿਣਤੀ ਵੀ ਵਧ ਰਹੀ ਹੈ, ਦੀ ਇੱਜ਼ਤ ਯਕੀਨੀ ਬਣਾਈ ਜਾਵੇ। ਤੀਜਾ ਇਹ ਕਿ ਟਰੱਕਿੰਗ ਕੰਪਨੀਆਂ ਕੰਮ ਤਾਂ ਕਿਸੇ ਹੋਰ ਸੂਬੇ ਵਿੱਚੋਂ ਚਲਾਉਂਦੀਆਂ ਹਨ ਪਰ ਸਰਕਾਰ ਵੱਲੋਂ ਇੰਸ਼ੋਰੈਂਸ਼ ਅਤੇ ਹੋਰ ਲਾਭ ਲੈਣ ਲਈ ਕਮਰਸ਼ੀਅਲ ਵਹੀਕਲਾਂ ਦੀਆਂ ਲਾਇੰਸੈਂਸ ਨੰਬਰ ਪਲੇਟਾਂ ਕਿਸੇ ਹੋਰ ਸੂਬੇ ਦੀਆਂ ਹੁੰਦੀਆਂ ਹਨ ਇਹ ਤੁਰੰਤ ਬੰਦ ਹੋਣੀਆਂ ਚਾਹੀਆਂ ਹਨ ਕਿਉਂਕਿ ਇਹ ਇੱਕ ਵੱਡੀ ਚੋਰ ਬਾਜ਼ਾਰੀ ਹੈ। ਜਿਸ ਨਾਲ ਸਰਕਾਰ ਨੂੰ ਵੀ ਇਹ ਲੋਕ ਟੈਕਸਾਂ ਦਾ ਲੱਖਾਂ ਡਾਲਰਾਂ ਦਾ ਚੂਨਾ ਲਾਉਂਦੇ ਹਨ। ਦੱਸਣਯੋਗ ਹੈ ਕਿ ਬਹੁਤੇ ਏ ਜ਼ੈੱਡ ਡਰਾਈਵਰ ਜਿਹੜੇ ਕਿ ਕੰਨਟੇਨਰ, ਡੰਪ ਟਰੱਕ, ਰੀਫਰ, ਡਰਾਈਵੈਨ, ਫਲੈਟ ਬੈਢ, ਸਟਰੇਟ ਟਰੱਕ ਆਦਿ ਚਲਾਉਂਦੇ ਹਨ। ਟਰੱਕਿੰਗ ਕੰਪਨੀਆਂ ਦੀਆਂ ਧੱਕੇਸ਼ਾਹੀਆਂ ਅਤੇ ਮਨਮਾਨੀਆਂ ਕਾਰਨ ਆਪਣਾ ਕਾਫੀ ਆਰਥਿਕ ਅਤੇ ਮਾਨਸਿਕ ਸ਼ੋਸ਼ਣ ਕਰਵਾ ਰਹੇ ਹਨ।

 

RELATED ARTICLES
POPULAR POSTS