ਬਰੈਂਪਟਨ/ਬਿਊਰੋ ਨਿਊਜ਼ : ਕੇਲਡਰਸਟੋਨ ਸੀਨੀਅਰਜ਼ ਕਲੱਬ ਬਰੈਂਪਟਨ ਨੇ 13 ਜਨਵਰੀ ਦਿਨ ਸ਼ੁਕਰਵਾਰ ਨੂੰ ਲੋਹੜੀ ਦਾ ਤਿਉਹਾਰ ਬੜੇ ਹੀ ਸ਼ੌਕ ਨਾਲ ਮਨਾਇਆ। ਹਾਲਾਂ ਕਿ ਬਹੁਤ ਮੈਂਬਰਜ਼ ਭਾਰਤ ਨੂੰ ਚਲੇ ਗਏ ਹਨ ਫਿਰ ਵੀ ਕਾਫੀ ਗਿਣਤੀ ਵਿੱਚ ਸੀਨੀਅਰਜ਼ ਨੇ ਇਸ ਵਿੱਚ ਹਿੱਸਾ ਲਿਆ। ਕਲੱਬ ਦੇ ਪ੍ਰਧਾਨ ਡਾ.ਸੋਹਨ ਸਿੰਘ ਨੇ ਲੋਹੜੀ ਦੇ ਤਿਉਹਾਰ ਦੀ ਮਹੱਤਤਾ ਬੜੇ ਵਿਸਥਾਰ ਨਾਲ ਸਾਰਿਆਂ ਨਾਲ ਸਾਂਝੀ ਕੀਤੀ ਅਤੇ ਬਚਪਨ ਵਿੱਚ ਲੋਹੜੀ ਮੰਗਣ ਦੀਆਂ ਯਾਦਾਂ ਨੂੰ ਫਿਰ ਤੋਂ ਤਾਜ਼ਾ ਕੀਤਾ। ਲੋਹੜੀ ਮੰਗਣ ਵੇਲੇ ਮੁੰਡੇ ਜੋ ਗੀਤ ਗਾਉਦੇ ਹੁੰਦੇ ਸਨ ਉਹ ਕੁੱਝ ਇੱਸ ਤਰਾਂ ਸਨ ਵੰਜਲੀ ਓ ਵੰਜਲੀ ਵੰਜਲੀ ਦੀਆਂ ਲਾਸਾਂ ਲੰਮੀਆਂ ਮੀਂਹ ਵਰੂ ਤੇ ਕਣਕਾਂ ਜੰਮੀਆਂ ਕਣਕਾਂ ਵਿੱਚ ਬਟੇਰੇ। ਦੋ ਸਾਧੂ ਦੇ , ਦੋ ਮੇਰੇ- ਇੱਸ ਤੋਂ ਬਾਅਦ ਕਲੱਬ ਦੇ ਸਹਾਇੱਕ ਸਕੱਤਰ ਅਵਤਾਰ ਸਿੰਘ ਗਿੱਲ ਨੇ ਆਪਣੀ ਕਵਿਤਾ ਸੁਣਾਈ ਅਤੇ ਨਾਲ ਹੀ ਸਤਵੰਤ ਸਿੰਘ ਬੋਪਾਰਾਏ ਨੂੰ ਬੋਲਣ ਵਾਸਤੇ ਕਿਹਾ। ਉਹਨਾਂ ਨੇ ਵੀ ਲੋਹੜੀ ਨਾਲ ਸਬੰਧਤ ਰਸਮਾਂ ਰਿਵਾਜ਼ਾਂ ਦਾ ਜ਼ਿਕਰ ਕੀਤਾ ਅਤੇ ਵਧਾਈ ਦਿੱਤੀ। ਅਖੀਰ ਵਿੱਚ ਕਲੱਬ ਦੀਆਂ ਦੋ ਲੇਡੀ ਡਾਇਰੈਕਟਰਜ਼, ਬਲਬੀਰ ਕੌਰ ਦੋਸਾਂਝ ਅਤੇ ਸਤਨਾਮ ਕੌਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਚਾਹ ਅਤੇ ਮਠਿਆਈਂਆਂ ਦਾ ਖੁੱਲਾ ਪ੍ਰਬੰਧ ਸੀ ਅਤੇ ਜਾਣ ਵੇਲੇ ਹਰ ਇੱਕ ਨੂੰ ਮੁੰਗਫਲੀ ਅਤੇ ਰਿਉੜੀਆਂ ਦਾ ਲਿਫਾਫਾ ਦਿੱਤਾ ਗਿਆ। ਕਮੇਟੀ ਨੇ ਇਹ ਵੀ ਦੱਸਿਆ ਕਿ ਅਗਲਾ ਤਿਉਹਾਰ ਵਿਸਾਖੀ ਦਾ ਮਨਾਇਆ ਜਾਵੇਗਾ ਜਿਸ ਦੀ ਸੇਵਾ ਸਾਡੇ ਮੈਂਬਰ ਤੇਜਾ ਸਿੰਘ ਪੰਨੂੰ ਕਰਨਗੇ।
Check Also
ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ
ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …