Breaking News
Home / ਕੈਨੇਡਾ / ਮਿਸੀਸਾਗਾ ਵਿੱਚ ‘ਲੋਹੜੀ ਸ਼ਗਨਾਂ ਦੀ’ ਪ੍ਰੋਗਰਾਮ ਨੇ ਸਭ ਦਾ ਮਨ ਮੋਹ ਲਿਆ

ਮਿਸੀਸਾਗਾ ਵਿੱਚ ‘ਲੋਹੜੀ ਸ਼ਗਨਾਂ ਦੀ’ ਪ੍ਰੋਗਰਾਮ ਨੇ ਸਭ ਦਾ ਮਨ ਮੋਹ ਲਿਆ

Lohri Shagnan Di copy copyਮਿਸੀਸਾਗਾ/ਦੇਵ ਝਮੱਟ
ਇੰਡੋ-ਕੈਨੇਡੀਅਨ,ਖਾਸ ਕਰਕੇ ਪਜਾੰਬੀਆਂ ਦਾ ਮਨਸਪਸੰਦ ਤਿਉਹਾਰ, ਲੋਹੜੀ, ‘ਲੋਹੜੀ ਸ਼ਗਨਾਂ ਦੀ’ ਦੇ ਬੈਨਰ ਹੇਠਾਂ ਮਿਸੀਸਾਗਾ ਪੈਲੇਸ ਬੈਂਕੇਟ ਹਾਲ ਵਿੱਚ ਆਯੋਜਿਤ ਕੀਤਾ ਗਿਆ ਜਿਸ ਵਿੱਚ ਐਮ ਸੀ ਦੀ ਭੂਮਿਕਾ, ਅਮਰੀਕਾ ਤੋਂ ਆਈ ਪ੍ਰਸਿੱਧ ਲੇਖਿਕਾ ਨੀਲਮ ਸੈਣੀ ਨੇ ਨਿਭਾਈ। ਉਹਨਾਂ ਨੇ ਪ੍ਰੋਫੈਸਰ ਮੋਹਨ ਸਿੰਘ ਦੀਆਂ ਲਿਖਤਾਂ ਅਤੇ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਬੋਲੀਆਂ ਦੁਆਰਾ ਇਸ ਪ੍ਰੋਗਰਾਮ ਨੂੰ ਦਿਲਚਸਪ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਇਸ ਪ੍ਰੋਗਰਾਮ ਵਿੱਚ ਅੰਤਰਰਸਾਟਰੀ ਖਿਡਾਰੀ ਨਰਿੰਦਰ ਗਿੱਲ ਦੀਆਂ ਪ੍ਰਾਪਤੀਆਂ ਨੂੰ ਸਰਾਹਿਆ ਗਿਆ ਜਿਹਨਾਂ ਨੇਂ ਕੁੱਝ ਸਮਾਂ ਸਮਾਂ ਸਟੇਜ ਸੰਭਾਲ ਕੇ ਪ੍ਰੋਗਰਾਮ ਨੂੰ ਇੱਕ ਨਵੀਂ ਸੇਧ ਦੇ ਦਿੱਤੀ।
ਇਸ ਸ਼ੋਅ ਤੇ, ਸੁੰਦਰ ਪੰਜਾਬੀ ਪਹਿਰਾਵੇ ਵਿੱਚ ਸਜੇ ਹੋਏ 30 ਤੋਂ 40 ਛੋਟੀ ਉਮਰ ਦੇ ਬੱਚਿਆਂ ਨਾਲ ਸਭਿੱਆਚਾਰਕ ਗੀਤ ਗਾ ਕੇ ਨਰਿੰਦਰ ਗਿੱਲ ਨੇ ਪ੍ਰੋਗਰਾਮ ਨੂੰ ਹੋਰ ਰੰਗੀਨ ਬਣਾ ਦਿੱਤਾ। ਵੱਖ-ਵੱਖ ਸਮਿਆਂ ਤੇ ਪ੍ਰੋਗਰਾਮ ਦੇ ਆਯੋਜਕ ਰਜਨੀਂ ਸਰਮਾਂ ਅਤੇ ਭੁਪਿੰਦਰ ਸੰਘੇੜਾ ਨੇਂ ਸਟੇਜ ਸੰਭਾਲ ਕੇ ਦਿਲਚਸਪੀ ਵਧਾਉਣਾ ਜਾਰੀ ਰੱਖਿਆ। ਮਿਸ ਮੋਹਾ ਨੇਂ ਆਪਣੀ ਬੁਲੰਦ ਆਵਾਜ਼ ਵਿੱਚ ਗੀਤ ਗਾ ਕੇ ਸੱਭ ਦਾ ਮਨ ਮੋਹ ਲਿਆ। ਟਿਕਟ ਡਰਾ ਕੱਢੇ ਗਏ ਜਿਸ ਵਿੱਚੋਂ 50% ਕੈਂਸਰ ਰਿਸਰਚ ਲਈ ਦੇਣ ਦਾ ਐਲਾਨ ਕੀਤਾ ਗਿਆ। 500 ਡਾਲਰ ਦਾ ਪ੍ਰਣ ਕੀਤਾ ਗਿਆ ਸੀ ਜਿਹਨਾਂ ਵਿੱਚੋਂ ਪ੍ਰੋਗਰਾਮ ਪ੍ਰਬੰਧਕ ਭੁਪਿੰਦਰ ਸੰਘੇੜਾ ਨੇਂ 250 ਡਾਲਰ ਦੀ ਰਾਸ਼ੀ ਯੋਗਦਾਨ ਦੇ ਤੌਰ ‘ਤੇ ਦਿੱਤੀ। ਬਰੈਂਮਪਟਨ ਦੇ ਪ੍ਰਸਿੱਧ ਐਮ ਪੀ, ਐਮ ਪੀ ਪੀ ਹਰਿੰਂਦਰ  ਮੱਲੀ, ਰੂਬੀ ਸਹੋਤਾ ਦੁਆਰਾ ਦੁਆਰਾ ਲੋਹੜੀ ਸਟਾਰਜ਼ ਦੀ ਸਪੈਸ਼ਲ ਆਈਟਮ ਦੌਰਾਨ ਪੰਜਾਬੀ ਢੋਲ ਵਜਾ ਕੇ ਸ਼ੁਰੂਆਤ ਕੀਤੀ ਗਈ ਅਤੇ ਲੋਹੜੀ ਸਟਾਰਜ਼ ਦੀ ਸਪੈਸ਼ਲ ਐਂਟਰੀ ਵਿੱਚ ਭਾਗ ਲੈਣ ਦੇ ਨਾਲ ਲੋਹੜੀ ਦੇ ਸਪੈਸ਼ਲ ਗੀਤਾਂ ਤੇ ਗਿੱਧਾ ਪਾਇਆ ਗਿਆ। ਲੋਹੜੀ ਸਟਾਰਜ਼ ਦੇ ਵਿੱਚ ਕੈਨਸਿੱਖ ਤੋਂ ਸ਼ੇਰਦਲਜੀਤ ਸਿੰਘ, ਪਰਮਜੀਤ ਅਤੇ ਬਹੁਤ ਪਤਵੰਤੇ ਸੱਜਣਾਂ ਨੇਂ ਹਿੱਸਾ ਲਿਆ। ਸੁੰਦਰ ਮੁੰਦਰੀਏ ਗੀਤ ਅਤੇ ਮੁੰਡਾ-ਕੁੜੀ ਜੰਮਣ ਅਤੇ ਨਵ-ਵਿਆਹੀਆਂ ਜੋੜੀਆਂ ਨਾਲ ਸੰਬਧਿਤ ਗੀਤ ਗਾ ਕੇ ਖੁਸ਼ੀ ਮਨਾਈ ਗਈ। ਸਿਆਣੇ ਬਜੁਰਗਾਂ ਦੀ ਇੱਜਤ ਬਰਕਰਾਰ ਰੱਖਦਿਆਂ ਦਾਦੀਆਂ-ਪੜਦਾਦੀਆਂ, ਨਾਨੀਆਂ-ਪੜਨਾਨੀਆਂ ਨੂੰ ਵੀ ਯਾਦ ਕੀਤਾ ਗਿਆ। ਬਰੈਂਪਟਨ ਵਾਰਡ 9 ਅਤੇ 10 ਤੋਂ ਕੌਂਸਲਰ ਗੁਰਪ੍ਰੀਤ ਢਿੱਲੋਂ ਨੇਂ ਸਪੈਸ਼ਮ ਇਨਾਮ ਵੰਡੇ।
ਪ੍ਰਬੰਧਕਾਂ ਵਲੋਂ ਵਾਰ-ਵਾਰ ਬਹੁਤ ਸਾਰੇ ਸਪੌਂਸਰਾਂ ਦਾ ਧੰਨਵਾਦ ਕੀਤਾ ਗਿਆ। ਬਰੈਂਪਟਨ ਵੂਮੇਨ ਸੀਨੀਅਰਜ਼ ਬਟਰਫਲਾਈ ਕਲੱਬ ਅਤੇ ਵਰਿੰਦ ਇੰਟਰਟੇਨਮੈਂਟ ਦੇ ਯੋਗਦਾਨ ਨੂੰ ਵੀ ਸਰਾਹਿਆ ਗਿਆ। ਛੋਟੇ-ਛੋਟੇ ਬਚਿੱਆਂ ਦੁਆਰਾ ਜਨਮ ਦਿਨ ਮੁਬਾਰਕ ਗੀਤ ਗਾਏ ਗਏ। ਐਮ ਪੀ ਪੀ ਹਰਿੰਦਰ ਮੱਲੀ ਨੂੰ ਅਮਰੀਕਾ ਤੋਂ ਸਪੈਸ਼ਲ ਵਿਜ਼ਟਰ ਨੀਲਮ ਸੈਣੀ ਦੀ ਕਿਤਾਬ ਭੇਂਟ ਕੀਤੀ ਗਈ। ਔਰਤਾਂ ਦੁਆਰਾ ਵੀ ਗਿੱਧੇ ਦੀ ਆਈਟਮ ਪੇਸ਼ ਕੀਤੀ ਗਈ। ਮੋਹਾ ਨੇਂ ਦੋਬਾਰਾ ਸਪੈਸ਼ਲ ਗੀਤ ਦੁਆਰਾ ਸੱਭ ਨੂੰ ਡਾਂਸ ਦਾ ਸੱਦਾ ਦਿੱਤਾ। ਪ੍ਰੋਗਰਾਮ ਦੀ ਸਭਿੱਆਚਾਰਕ ਰੰਗਤ ਨੂੰ ਹੋਰ ਰੰਗ ਲਾਉਂਦਿਆਂ ਮਾਮੇ-ਮਾਮੀ ਦੀ ਲੋਹੜੀ ਪੇਸ਼ ਕੀਤੀ ਗਈ ਜਿੱਸ ਵਿੱਚ ਪ੍ਰੋਗਰਾਮ ਪ੍ਰਬੰਧਕ ਰਜਨੀਂ ਸ਼ਰਮਾ ਨੇ ਮਾਮੇ ਦਾ ਰੋਲ ਨਿਭਾਇਆ ਅਤੇ ਮਾਮੀ ਦੀ ਭੂਮਿਕਾ ਦੂਸਰੇ ਪ੍ਰਬੰਧਕ ਨਿਰਮਲ ਗਿੱਲ ਨੇਂ ਨਿਭਾਈ। ਛੋਟੇ-ਛੋਟੇ ਬੱਚਿਆਂ ਦੂਆਰਾ ਭੰਗੜੇ ਦੀ ਪੇਸ਼ਕਸ਼ ਨੇਂ ਸੱਭ ਦਾ ਮਨ ਮੋਹ ਲਿਆ। ਪੀਲ ਕਲਚਰਲ ਅਤੇ ਸਪੋਰਟਸ ਐਕਟੀਵਿਟੀਜ਼ ਸੰਸਥਾਂ ਦੂਆਰਾ ਪੇਸ਼ ਕੀਤਾ ਗਿਆ ਭੰਗੜਾ ਅਤੇ ਗਿੱਧਾ ਸੱਭ ਦੁਆਰਾ ਪਸੰਦ ਕੀਤਾ ਗਿਆ। ਛੋਟੇ-ਛੋਟੇ ਬਚਿੱਆਂ ਵਲੋਂ  ਮੁਸ਼ਾਇਰਾ ਪੇਸ਼ ਕੀਤਾ ਗਿਆ, ਜੋ ਸ਼ਲਾਘਾਯੋਗ ਸੀ। ਇਸ ਪ੍ਰੋਗਰਾਮ ਵਿੱਚ ਲਗੱਭਗ 450-500 ਲੋਕਾਂ ਵਲੋਂ ਸ਼ਮੂਲੀਅਤ ਕਰਕੇ ਪ੍ਰੋਗਰਾਮ ਸਮੇਤ ਸਵਾਦਿਸ਼ਟ ਖਾਣੇਂ ਦਾ ਭਰਪੂਰ ਆਨੰਦ ਮਾਣਿਆ ਗਿਆ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …