19.9 C
Toronto
Sunday, October 19, 2025
spot_img
Homeਕੈਨੇਡਾਰੂਬੀ ਸਹੋਤਾ ਨੇ ਆਪਣੀ ਚੋਣ ਕੰਪੇਨ ਦੀ ਕੀਤੀ ਸ਼ੁਰੂਆਤ

ਰੂਬੀ ਸਹੋਤਾ ਨੇ ਆਪਣੀ ਚੋਣ ਕੰਪੇਨ ਦੀ ਕੀਤੀ ਸ਼ੁਰੂਆਤ

ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਵਿਚ ਆਉਂਦੀ 20 ਸਤੰਬਰ ਨੂੰ ਵੋਟਾਂ ਪੈਣ ਜਾ ਰਹੀਆਂ ਹਨ, ਜਿਸ ਨੂੰ ਲੈ ਕੇ ਉਮੀਦਵਾਰਾਂ ਨੇ ਆਪਣੀ ਚੋਣ ਕੰਪੇਨ ਸ਼ੁਰੂ ਕਰ ਦਿੱਤੀ ਹੈ। ਇਸੇ ਦੌਰਾਨ ਲਿਬਰਲ ਉਮੀਦਵਾਰ ਰੂਬੀ ਸਹੋਤਾ ਵੱਲੋਂ ਆਪਣੀ ਚੋਣ ਕੈਂਪੇਨ ਦੀ ਸ਼ੁਰੂਆਤ ਕੀਤੀ ਗਈ। ਰੂਬੀ ਸਹੋਤਾ ਦੀ ਇਹ ਤੀਜੀ ਚੋਣ ਕੰਪੇਨ ਹੈ। ਨੈਸ਼ਨਲ ਲਿਬਰਲ ਕੰਪੇਨ ਕਮੇਟੀ ਦੇ ਕੋ-ਚੇਅਰ ਨਵਦੀਪ ਬੈਂਸ, ਲਿਬਰਲ ਆਗੂ ਡੈਲ ਡੂਕਾ ਤੇ ਬਰੈਂਪਟਨ ਨੌਰਥ ਫੈਡਰਲ ਲਿਬਰਲ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਖਾਲਿਦ ਅਲਵੀ ਨੇ ਰੂਬੀ ਸਹੋਤਾ ਤੇ ਲਿਬਰਲ ਪਾਰਟੀ ਨੂੰ ਪੂਰਾ ਸਹਿਯੋਗ ਦੇਣ ਦਾ ਐਲਾਨ ਕੀਤਾ। ਇਸ ਮੌਕੇ ਡੈਲ ਡੂਕਾ ਨੇ ਆਖਿਆ ਕਿ ਅਸੀਂ ਇੱਥੇ ਇੱਕ ਟੀਮ ਵਜੋਂ ਇੱਕਠੇ ਹੋਏ ਹਾਂ। ਅਸੀਂ ਫੈਡਰਲ ਪੱਧਰ ਉੱਤੇ ਪ੍ਰਧਾਨ ਮੰਤਰੀ, ਰੂਬੀ ਤੇ ਟੀਮ ਲਈ ਸਕਾਰਾਤਮਕ ਤੇ ਆਸਵੰਦ ਹਾਂ। ਉਨ੍ਹਾਂ ਆਖਿਆ ਕਿ ਅਸੀਂ ਜਾਣਦੇ ਹਾਂ ਕਿ ਰਲ ਕੇ ਕੰਮ ਕਰਨ ਤੇ ਪ੍ਰੋਵਿੰਸ਼ੀਅਲ ਸਰਕਾਰਾਂ ਨਾਲ ਭਾਈਵਾਲੀ ਰਾਹੀਂ ਅਸੀਂ ਟਰਾਂਜ਼ਿਟ ਦਾ ਵਿਸਥਾਰ ਕਰਾਂਗੇ, ਕਲਾਈਮੇਟ ਸੰਕਟ ਨਾਲ ਨਜਿੱਠਾਂਗੇ ਤੇ ਅਜਿਹੇ ਅਰਥਚਾਰੇ ਦਾ ਨਿਰਮਾਣ ਕਰਾਂਗੇ ਜਿਹੜਾ ਸਾਡੇ ਸਾਰਿਆਂ ਲਈ ਕੰਮ ਕਰੇ। ਇਸ ਲਈ ਲਿਬਰਲ ਪਾਰਟੀ ਨੂੰ ਵੋਟ ਪਾ ਕੇ ਸਾਡੇ ਹੱਥ ਮਜ਼ਬੂਤ ਕਰੋ ਤਾਂ ਕਿ ਅਸੀਂ ਦੇਸ਼ ਨੂੰ ਅੱਗੇ ਲਿਜਾ ਸਕੀਏ।
ਇਸ ਦੌਰਾਨ ਨਵਦੀਪ ਬੈਂਸ ਨੇ ਆਖਿਆ ਕਿ ਮਹਾਂਮਾਰੀ ਦੌਰਾਨ ਅਸੀਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉੱਤੇ ਟੇਕ ਰੱਖ ਸਕੇ। ਰੋਜ਼ਗਾਰ ਤੇ ਜ਼ਿੰਦਗੀਆਂ ਬਚਾਉਣ ਲਈ ਉਨ੍ਹਾਂ ਤੋਂ ਜੋ ਸੰਭਵ ਹੋ ਸਕਿਆ ਉਨ੍ਹਾਂ ਕੀਤਾ। ਅਸੀਂ ਸਹੀ ਸਮਾਜ ਦਾ ਨਿਰਮਾਣ ਕਰਨਾ ਚਾਹੁੰਦੇ ਹਾਂ ਤੇ ਇਸ ਲਈ ਸਾਨੂੰ ਮਜ਼ਬੂਤ ਲੀਡਰਸ਼ਿਪ ਦੀ ਲੋੜ ਹੋਵੇਗੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਸ ਵਾਸਤੇ ਜਸਟਿਨ ਟਰੂਡੋ ਸਾਡੇ ਕੋਲ ਹਨ। ਪਰ ਬਰੈਂਪਟਨ ਨੌਰਥ ਤੋਂ ਸਾਡੇ ਕੋਲ ਰੂਬੀ ਸਹੋਤਾ ਦੀ ਅਗਵਾਈ ਹੈ ਜਿਸ ਉੱਤੇ ਅਸੀਂ ਭਰੋਸਾ ਰੱਖ ਸਕਦੇ ਹਾਂ। ਉਨ੍ਹਾਂ ਅੱਗੇ ਆਖਿਆ ਕਿ ਰੂਬੀ ਕਮਾਲ ਦੀ ਸ਼ਖਸੀਅਤ ਹੈ ਜੋ ਸਿਆਸਤ ਵਿੱਚ ਹੈ, ਜਿਸ ਨੂੰ ਕਮਿਊਨਿਟੀ ਦੀ ਸਮਝ ਹੈ ਅਤੇ ਉਹ ਤੁਹਾਡੇ ਨਾਲ ਖੜ੍ਹੀ ਹੈ। ਉਸ ਨੇ ਟਰਾਂਜ਼ਿਟ ਲਈ ਕੰਮ ਕੀਤਾ ਹੈ। ਉਹ ਓਟਵਾ ਵਿੱਚ ਤੁਹਾਡੀ ਆਵਾਜ਼ ਹੈ। ਬਰੈਂਪਟਨ ਨੂੰ ਬਿਹਤਰ ਬਣਾਉਣ ਲਈ ਅਸੀਂ ਉਸ ਉੱਤੇ ਭਰੋਸਾ ਕਰ ਸਕਦੇ ਹਾਂ। ਇਸ ਮੌਕੇ ਰੂਬੀ ਸਹੋਤਾ ਨੇ ਆਖਿਆ ਕਿ ਪਿਛਲੇ ਛੇ ਸਾਲਾਂ ਤੋਂ ਉਹ ਬਰੈਂਪਟਨ ਵਾਸੀਆਂ ਲਈ ਸਖ਼ਤ ਮਿਹਨਤ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਉਹ ਸੱਭ ਦੀਆਂ ਸਮੱਸਿਆਵਾਂ ਸੁਣਨ ਲਈ ਹਮੇਸ਼ਾ ਤਿਆਰ ਹੈ।

 

RELATED ARTICLES

ਗ਼ਜ਼ਲ

POPULAR POSTS