Home / ਕੈਨੇਡਾ / ਬਲੂ ਓਕ ਸੀਨੀਅਰਜ਼ ਕਲੱਬ ਬਰੈਂਪਟਨ ਦੀ ਜਨਰਲ ਮੀਟਿੰਗ ਅਤੇ ਨਵੀਂ ਚੋਣ ਹੋਈ

ਬਲੂ ਓਕ ਸੀਨੀਅਰਜ਼ ਕਲੱਬ ਬਰੈਂਪਟਨ ਦੀ ਜਨਰਲ ਮੀਟਿੰਗ ਅਤੇ ਨਵੀਂ ਚੋਣ ਹੋਈ

ਬਰੈਂਪਟਨ : ਬਲੂ ਓਕ ਸੀਨੀਅਰਜ਼ ਕਲੱਬ ਬਰੈਂਪਟਨ ਦੀ ਜਨਰਲ ਮੀਟਿੰਗ ਲੰਘੀ 7 ਅਕਤੂਬਰ ਦਿਨ ਐਤਵਾਰ ਨੂੰ ਬਲੂ ਓਕ ਪਾਰਕ ਵਿਚ ਸ਼ਾਮ ਚਾਰ ਵਜੇ ਤੋਂ ਛੇ ਵਜੇ ਤੱਕ ਹੋਈ। ਮੀਟਿੰਗ ਦੀ ਸ਼ੁਰੂਆਤ ਕਰਦਿਆਂ ਮਹਿੰਦਰਪਾਲ ਵਰਮਾ ਸੈਕਟਰੀ ਨੇ ਸਾਰੇ ਆਏ ਮੈਂਬਰਾਂ ਦਾ ਧੰਨਵਾਦ ਕੀਤਾ। ਮੋਹਨ ਲਾਲ ਵਰਮਾ ਖਜ਼ਾਨਚੀ ਨੇ ਸਾਰੇ ਸਾਲ ਦੇ ਆਮਦਨ ਅਤੇ ਖਰਚਿਆਂ ਦਾ ਹਿਸਾਬ ਪੇਸ਼ ਕੀਤਾ ਅਤੇ ਸਰਬਸੰਮਤੀ ਨਾਲ ਪਾਸ ਹੋਇਆ। ਬਲਵੀਰ ਸਿੰਘ ਚੀਮਾ ਅਤੇ ਮੋਹਨ ਲਾਲ ਵਰਮਾ ਵਲੋਂ ਸ਼ਾਨਦਾਰ ਕਵਿਤਾਵਾਂ ਪੜ੍ਹ ਕੇ ਸਭ ਨੂੰ ਨਿਹਾਲ ਕੀਤਾ। ਸੋਹਣ ਸਿੰਘ ਤੂਰ ਚੇਅਰਮੈਨ ਨੇ ਸਾਰੇ ਸਾਲ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ ਅਤੇ ਕਮੇਟੀ ਦੀ ਨਵੀਂ ਚੋਣ ਦਾ ਐਲਾਨ ਕੀਤਾ ਕਿ ਪਿਛਲੇ ਸਾਲ ਵਾਲੀ ਕਮੇਟੀ ਹੀ ਅਗਲੇ ਦੋ ਸਾਲ ਲਈ ਕੰਮ ਕਰੇਗੀ। ਮੋਹਨ ਲਾਲ ਵਰਮਾ ਖਜ਼ਾਨਚੀ ਨੇ ਆਪਣੀ ਡਿਊਟੀ ਨਿਭਾਉਣ ਲਈ ਅਸਮਰੱਥਾ ਪ੍ਰਗਟ ਕੀਤੀ ਅਤੇ ਸਾਰੇ ਮੈਂਬਰਾਂ ਨੇ ਮਨਜੂਰੀ ਦੇ ਦਿੱਤੀ ਅਤੇ ਉਨ੍ਹਾਂ ਨੂੰ ਮੀਤ ਪ੍ਰਧਾਨ ਦਾ ਅਹੁਦਾ ਸੌਂਪਿਆ ਗਿਆ। ਖਜ਼ਾਨਚੀ ਵਾਸਤੇ ਗੁਰਮੇਲ ਸਿੰਘ ਚੀਮਾ ਦੀ ਨਿਯੁਕਤੀ ਕੀਤੀ ਗਈ। ਅਮਰੀਕ ਸਿੰਘ ਬਾਸੀ ਨੂੰ ਸੀਨੀਅਰ ਮੀਤ ਪ੍ਰਧਾਨ, ਹਰਭਗਵੰਤ ਸਿੰਘ ਸੋਹੀ ਦੀ ਜਗ੍ਹਾ ਥਾਪਿਆ ਗਿਆ, ਜੋ ਕਲੱਬ ਦੇ ਪ੍ਰਧਾਨ ਨਿਯੁਕਤ ਕੀਤੇ ਗਏ। ਅਖੀਰ ਵਿਚ ਸਾਰੇ ਆਏ ਮੈਂਬਰਾਂ ਨੇ ਮਠਿਆਈ, ਪਕੌੜੇ ਅਤੇ ਚਾਹ ਦਾ ਆਨੰਦ ਮਾਣਿਆ। ਅੱਜ ਦੀ ਪਾਰਟੀ ਦਾ ਸਾਰਾ ਖਰਚਾ ਕਲੱਬ ਦੇ ਮੈਂਬਰ ਹਰਦੇਵ ਸਿੰਘ ਥਿਆੜਾ ਵਲੋਂ ਆਪਣੇ ਪੁੱਤਰ ਹਰਪ੍ਰੀਤ ਸਿੰਘ ਥਿਆੜਾ ਦੇ ਵਿਆਹ ਦੀ ਖੁਸ਼ੀ ਵਿਚ ਕੀਤਾ ਗਿਆ। ਕਲੱਬ ਵਲੋਂ ਉਨ੍ਹਾਂ ਨੂੰ ਵਧਾਈ ਦਿੱਤੀ ਗਈ ਅਤੇ ਨਵੀਂ ਵਿਆਹੀ ਜੋੜੀ ਨੂੰ ਪਲੈਕ ਦੇ ਕੇ ਸਨਮਾਨਿਤ ਕੀਤਾ ਅਤੇ ਸ਼ੁਭ ਕਾਮਨਾਵਾਂ ਦਿੱਤੀਆਂ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੁਹੰਮਦ ਰਫ਼ੀ ਨੂੰ ਸਮਰਪਿਤ ਜ਼ੂਮ ‘ਸਾਵਣ ਕਵੀ-ਦਰਬਾਰ’ ਕਰਵਾਇਆ ਗਿਆ

ਬਰੈਂਪਟਨ/ਡਾ. ਝੰਡ : ਉੱਘੇ ਫ਼ਿਲਮੀ ਗਾਇਕ ਮੁਹੰਮਦ ਰਫ਼ੀ ਜਿਨ੍ਹਾਂ ਦੀ ਬਰਸੀ 31 ਜੁਲਾਈ ਨੂੰ ਆ …