
ਕੈਪਟਨ ਅਮਰਿੰਦਰ ਨੇ ਕਿਹਾ – ਮੋਦੀ ਸਰਕਾਰ ਚੀਨੀ ਕੰਪਨੀਆਂ ਦਾ ਪੈਸਾ ਤੁਰੰਤ ਮੋੜੇ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੂੰ ਕਿਹਾ ਕਿ ਉਹ ਚੀਨੀ ਕੰਪਨੀਆਂ ਵੱਲੋਂ ਪੀ.ਐਮ. ਕੇਅਰਸ ਫੰਡ ਵਿੱਚ ਲਏ ਦਾਨ ਨੂੰ ਵਾਪਸ ਕਰੇ। ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਚੀਨੀ ਕੰਪਨੀਆਂ ਜਾਂ ਜਿਨ੍ਹਾਂ ਕੰਪਨੀਆਂ ਵਿੱਚ ਚੀਨ ਦਾ ਹਿੱਸਾ ਹੈ, ਉਨ੍ਹਾਂ ਤੋਂ ਅਜਿਹੇ ਸਮੇਂ ਪੈਸਾ ਲੈਣਾ ਠੀਕ ਨਹੀਂ। ਕਿਉਂਕਿ ਸਰਹੱਦ ‘ਤੇ ਚੀਨ ਨੇ ਹਮਲਾਵਰ ਰੁਖ਼ ਅਪਣਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਚੀਨ ਤੋਂ ਮਿਲਿਆ ਇਕ ਇਕ ਪੈਸਾ ਵਾਪਸ ਕੀਤਾ ਜਾਵੇ। ਅਮਰਿੰਦਰ ਸਿੰਘ ਨੇ ਕਿਹਾ ਕਿ ਚੀਨ ਵਿਰੁੱਧ ਕੇਂਦਰ ਸਰਕਾਰ ਨੂੰ ਸਖ਼ਤ ਰਵੱਈਆ ਅਖ਼ਤਿਆਰ ਕਰਨਾ ਚਾਹੀਦਾ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਕਈ ਚੀਨੀ ਕੰਪਨੀਆਂ ਦੇ ਬਿਆਨਾਂ ਦਾ ਵੀ ਜ਼ਿਕਰ ਕੀਤਾ, ਜਿਨ੍ਹਾਂ ਵਿੱਚ ਉਨ੍ਹਾਂ ਕੰਪਨੀਆਂ ਨੇ ਮੰਨਿਆ ਸੀ ਕਿ ਉਨ੍ਹਾਂ ਨੇ ਪੀ.ਐਮ. ਕੇਅਰਸ ਵਿੱਚ ਪੈਸਾ ਦਿੱਤਾ ਹੈ।