13.1 C
Toronto
Saturday, October 10, 2026
spot_img
Homeਪੰਜਾਬਗੰਨਮੈਨਾਂ ਨਾਲ ਬੂਥ 'ਤੇ ਪਹੁੰਚੇ ਰਾਣਾ ਸੋਢੀ ਤੇ ਪਿੰਕੀ ਖਿਲਾਫ ਕੇਸ ਦਰਜ

ਗੰਨਮੈਨਾਂ ਨਾਲ ਬੂਥ ‘ਤੇ ਪਹੁੰਚੇ ਰਾਣਾ ਸੋਢੀ ਤੇ ਪਿੰਕੀ ਖਿਲਾਫ ਕੇਸ ਦਰਜ

ਗੰਨਮੈਨਾਂ ਨਾਲ ਬੂਥ ‘ਤੇ ਪਹੁੰਚੇ ਰਾਣਾ ਸੋਢੀ ਤੇ ਪਿੰਕੀ ਖਿਲਾਫ ਕੇਸ ਦਰਜਫਿਰੋਜ਼ਪੁਰ : ਪੰਜਾਬ ਚੋਣਾਂ ਵਾਲੇ ਦਿਨ ਆਪਣੇ ਗੰਨਮੈਨਾਂ ਨਾਲ ਚੋਣ ਬੂਥ ‘ਤੇ ਪਹੁੰਚੇ ਭਾਜਪਾ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਕਾਂਗਰਸੀ ਉਮੀਦਵਾਰ ਪਰਮਿੰਦਰ ਸਿੰਘ ਪਿੰਕੀ ਖ਼ਿਲਾਫ਼ ਥਾਣਾ ਛਾਉਣੀ ਵਿਚ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਮੁਕੱਦਮਾ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਜ਼ਿਲ੍ਹਾ ਚੋਣ ਅਫ਼ਸਰ ਦੀ ਸ਼ਿਕਾਇਤ ‘ਤੇ ਅਮਲ ਵਿਚ ਲਿਆਂਦੀ ਗਈ ਹੈ। ਭਾਜਪਾ ‘ਚ ਸ਼ਾਮਲ ਹੋਣ ਤੋਂ ਰਾਣਾ ਸੋਢੀ ਨੂੰ ਜੈਡ ਸਕਿਓਰਿਟੀ ਦਿੱਤੀ ਗਈ ਸੀ।

 

RELATED ARTICLES
POPULAR POSTS