Breaking News
Home / ਪੰਜਾਬ / ਸ਼ਰਾਬ ਦੇ ਠੇਕੇਦਾਰਾਂ ਤੇ ਪੁਲਿਸ ਨੇ ਕਿਸਾਨ ਦੀ ਕੁੱਟ-ਕੁੱਟ ਕੇ ਲਈ ਜਾਨ

ਸ਼ਰਾਬ ਦੇ ਠੇਕੇਦਾਰਾਂ ਤੇ ਪੁਲਿਸ ਨੇ ਕਿਸਾਨ ਦੀ ਕੁੱਟ-ਕੁੱਟ ਕੇ ਲਈ ਜਾਨ

logo-2-1-300x105-3-300x105ਭੜਕੇ ਲੋਕਾਂ ਨੇ ਅੰਮ੍ਰਿਤਸਰ-ਹਰੀਕੇ ਮੁੱਖ ਸੜਕ ‘ਤੇ ਲਾਇਆ ਜਾਮ
ਤਰਨਤਾਰਨ/ਬਿਊਰੋ ਨਿਊਜ਼
ਇਲਾਕੇ ਦੇ ਸ਼ਰਾਬ ਦੇ ਠੇਕੇਦਾਰਾਂ ਦੀ ਨਿੱਜੀ ‘ਫੌਜ’ ਅਤੇ ਪੰਜਾਬ ਪੁਲਿਸ ਨਾਲ ਸਬੰਧਿਤ ਆਬਕਾਰੀ ਵਿਭਾਗ ਦੀ ਇਕ ਸਾਂਝੀ ਪਾਰਟੀ ਨੇ ਬੁੱਧਵਾਰ ਨੂੰ ਬਾਅਦ ਦੁਪਹਿਰ ਇਲਾਕੇ ਦੇ ਪਿੰਡ ਕੱਦਗਿੱਲ ਵਿੱਚ ਇਕ ਕਿਸਾਨ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ।
ਮ੍ਰਿਤਕ ਦੀ ਸ਼ਨਾਖਤ ਸੁਖਦੇਵ ਸਿੰਘ (50) ਦੇ ਤੌਰ ‘ਤੇ ਹੋਈ। ਠੇਕੇਦਾਰਾਂ ਦੀ ਇਸ ਕਾਰਵਾਈ ਤੋਂ ਭੜਕੇ ਲੋਕਾਂ ਨੇ ਅੰਮ੍ਰਿਤਸਰ-ਹਰੀਕੇ ਮੁੱਖ ਮਾਰਗ ‘ਤੇ ਇੱਥੇ ਜੰਡਿਆਲਾ ਚੌਕ ਵਿੱਚ ਧਰਨਾ ਦੇ ਕੇ ਆਵਾਜਾਈ ਰੋਕ ਦਿੱਤੀ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕਥਿਤ ਤੌਰ ‘ਤੇ ਨਾਜਾਇਜ਼ ਸ਼ਰਾਬ ਬਰਾਮਦ ਕਰਨ ਲਈ ਸ਼ਰਾਬ ਠੇਕੇਦਾਰਾਂ ਅਤੇ ਪੁਲਿਸ ਪਾਰਟੀ ਦੇ ਕਰੀਬ 20 ਜਣਿਆਂ ਨੇ ਦੋ ਵੱਡੀਆਂ ਗੱਡੀਆਂ ਵਿੱਚ ਕਿਸਾਨ ਸੁਖਦੇਵ ਸਿੰਘ ਦੀ ਖੇਤਾਂ ਵਿਚਲੀ ਰਿਹਾਇਸ਼ ਉਤੇ ਛਾਪਾ ਮਾਰਿਆ। ਦੁਪਹਿਰ ਹੋਣ ਕਰਕੇ ਸਾਰੇ ਜੀਅ ਸੁੱਤੇ ਪਏ ਸਨ। ਛਾਪਾ ਮਾਰਨ ਵਾਲੀ ਪਾਰਟੀ ਦੇ ਮੈਂਬਰ ਕੰਧਾਂ ਟੱਪ ਕੇ ਘਰ ਅੰਦਰ ਦਾਖ਼ਲ ਹੋਏ, ਜਿਨ੍ਹਾਂ ਨੂੰ ਦੇਖਦਿਆਂ ਹੀ ਕਿਸਾਨ ਸੁਖਦੇਵ ਸਿੰਘ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਉਸ ਨੂੰ ਦੌੜਦਿਆਂ ਦੇਖ ਕੇ ਛਾਪਾ ਪਾਰਟੀ ਦੇ ਮੈਂਬਰ ਵੀ ਪਿੱਛੇ ਭੱਜ ਤੁਰੇ। ਥੋੜ੍ਹੀ ਦੂਰੀ ‘ਤੇ ਜਾ ਕੇ ਇਕ ਜਣੇ ਨੇ ਸੁਖਦੇਵ ਸਿੰਘ ਦੇ ਸਿਰ ਵਿੱਚ ਡਾਂਗ ਮਾਰ ਦਿੱਤੀ। ਉਹ ਥਾਂ ‘ਤੇ ਡਿੱਗ ਗਿਆ। ਇਸ ਤੋਂ ਬਾਅਦ ਛਾਪਾ ਪਾਰਟੀ ਦੇ ਸਾਰੇ ਮੈਂਬਰਾਂ ਨੇ ਉਸ ‘ਤੇ ਡਾਂਗਾਂ ਦੀ ਬਾਰਸ਼ ਕਰ ਦਿੱਤੀ।
ਪਰਿਵਾਰ ਵਾਲੇ ਬਥੇਰੀ ਹਾਲ-ਦੁਹਾਈ ਦਿੰਦੇ ਰਹੇ ਪਰ ਛਾਪਾ ਪਾਰਟੀ ਵਾਲੇ ਸੁਖਦੇਵ ਸਿੰਘ ਦੀ ਕੁੱਟਮਾਰ ਕਰਨੋਂ ਨਾ ਹਟੇ। ਜਿਵੇਂ ਹੀ ਥੋੜ੍ਹੇ ਸਮੇਂ ਬਾਅਦ ਉਨ੍ਹਾਂ ਨੂੰ ਕਿਸਾਨ ਦੇ ਬੇਹੋਸ਼ ਹੋਣ ਬਾਰੇ ਪਤਾ ਲੱਗਿਆ ਤਾਂ ਉਹ ਮੌਕੇ ਤੋਂ ਦੌੜ ਗਏ।

Check Also

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ

ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …