Breaking News
Home / ਪੰਜਾਬ / ਕਿਸਾਨੀ ਅੰਦੋਲਨ ਦੇ ਹੱਕ ‘ਚ ਆਏ ਧਰਮਵੀਰ ਗਾਂਧੀ

ਕਿਸਾਨੀ ਅੰਦੋਲਨ ਦੇ ਹੱਕ ‘ਚ ਆਏ ਧਰਮਵੀਰ ਗਾਂਧੀ

ਬੋਲੇ, ਜੇ ਕਿਸਾਨ ਖਾਲਿਸਤਾਨੀ ਤਾਂ ਮੈਂ ਵੀ ਹਾਂ ਖਾਲਿਸਤਾਨੀ
ਪਟਿਆਲਾ, ਬਿਊਰੋ ਨਿਊਜ਼
ਪਟਿਆਲਾ ਤੋਂ ਸਾਬਕਾ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਨੇ ਕੇਂਦਰ ਸਰਕਾਰ ਦੇ ਸੋਲੀਸਿਟਰ ਜਨਰਲ ਤੁਸ਼ਾਰ ਮਹਿਤਾ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਹੈ ਕਿ ਜੇ ਕਿਸਾਨਾਂ ਵਿਚ ਖਾਲਿਸਤਾਨੀ ਬੈਠੇ ਹਨ ਤਾਂ ਖਾਲਿਸਤਾਨੀਆਂ ਦੀ ਸੂਚੀ ਵਿਚ ਮੇਰਾ ਨਾਮ ਪਹਿਲੇ ਨੰਬਰ ‘ਤੇ ਪਾ ਦਿਓ, ਕਿਉਂਕਿ ਮੈਂ ਵੀ ਖ਼ਾਲਿਸਤਾਨੀ ਹਾਂ। ਡਾਕਟਰ ਗਾਂਧੀ ਨੇ ਟਵੀਟ ਕਰਦਿਆਂ ਕਹਿ ਹੈ ਕਿ ਮਹਿਤਾ, ਜੇ ਤੂੰ ਕਹਿੰਦਾ ਹੈਂ ਕਿ ਕਿਸਾਨ ਅੰਦੋਲਨ ਵਿੱਚ ਖਾਲਿਸਤਾਨੀ ਸ਼ਾਮਲ ਹਨ ਤਾਂ ਸੁਣ ਲੈ, ਆਪਣੇ ਹੱਕਾਂ ਅਤੇ ਖੇਤੀ ਕਾਨੂੰਨਾਂ ਖਿਲਾਫ ਲੜਨ ਵਾਲੇ ਅਸੀਂ ਸਾਰੇ ਖਾਲਿਸਤਾਨੀ ਹਾਂ, ਆਪਣੀ ਖਾਲਿਸਤਾਨੀ ਲਿਸਟ ਵਿੱਚ ਸਭ ਤੋਂ ਪਹਿਲਾਂ ਲਿਖ ਧਰਮਵੀਰ ਗਾਂਧੀ ਦਾ ਨਾਮ।

Check Also

ਉਲੰਪਿਕ ’ਚ ਹਾਕੀ ਟੀਮ ਦੀ ਕਪਤਾਨੀ ਪੰਜਾਬ ਨੂੰ ਮਿਲੀ

ਹਾਕੀ ਟੀਮ ’ਚ 8 ਖਿਡਾਰੀ ਪੰਜਾਬ ਨਾਲ ਸਬੰਧਤ ਚੰਡੀਗੜ੍ਹ/ਬਿਊਰੋ ਨਿਊਜ਼ ਹਾਕੀ ਦਾ ਮੱਕਾ ਕਹੇ ਜਾਣ …