Breaking News
Home / ਪੰਜਾਬ / ਅਭਿਤੇਜ ਸੰਧੂ ਦੀ ਸੜਕ ਹਾਦਸੇ ‘ਚ ਹੋਈ ਮੌਤ, ਹੋਇਆ ਅੰਤਿਮ ਸਸਕਾਰ

ਅਭਿਤੇਜ ਸੰਧੂ ਦੀ ਸੜਕ ਹਾਦਸੇ ‘ਚ ਹੋਈ ਮੌਤ, ਹੋਇਆ ਅੰਤਿਮ ਸਸਕਾਰ

6ਚੰਡੀਗੜ੍ਹ/ਬਿਊਰੋ ਨਿਊਜ਼
ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਪੜਪੋਤਰੇ ਅਭਿਤੇਜ ਸਿੰਘ ਸੰਧੂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਮੁਹਾਲੀ ਦੇ ਬਲੌਂਗੀ ਨੇੜੇ ਸ਼ਮਸ਼ਾਨਘਾਟ ਵਿਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਕਈ ਆਗੂਆਂ ਸਮੇਤ ਵੱਡੀ ਗਿਣਤੀ ‘ਚ ਲੋਕ ਸ਼ਾਮਲ ਹੋਏ। ਅਭਿਤੇਜ ਦੀ ਸ਼ਨੀਵਾਰ ਸ਼ਾਮ ਸ਼ਿਮਲਾ ਨੇੜੇ ਰਾਮਪੁਰ ਵਿਖੇ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਅਭੈ ਸਿੰਘ ਦੇ ਬੇਟੇ ਅਭਿਤੇਜ ਸੰਧੂ ਕਈ ਸਮਾਜਿਕ ਸੰਸਥਾਵਾਂ ਤੇ ‘ਆਪ’ ਨਾਲ ਜੁੜੇ ਹੋਏ ਸਨ।
ਅਭਿਤੇਜ ਦੀ ਮੌਤ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਵੱਡਾ ਸਦਮਾ ਲੱਗਾ ਹੈ। ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਪਰਿਵਾਰ ਨਾਲ ਦੁੱਖ ਵੰਡਾਉਣ ਲਈ ‘ਆਪ’ ਆਗੂ ਭਗਵੰਤ ਮਾਨ, ਸੰਜੇ ਸਿੰਘ, ਸੁੱਚਾ ਸਿੰਘ ਛੋਟੇਪੁਰ, ਕੁਮਾਰ ਵਿਸ਼ਵਾਸ ਤੇ ਦੁਰਗੇਸ਼ ਪਾਠਕ ਸਮੇਤ ਕਈ ਵੱਡੇ ਆਗੂ ਸ਼ਾਮਲ ਹੋਏ। ਸੰਜੇ ਸਿੰਘ ਨੇ ਅਭਿਤੇਜ ਦੀ ਮੌਤ ਨੂੰ ਪਾਰਟੀ ਲਈ ਵੀ ਇੱਕ ਵੱਡਾ ਘਾਟਾ ਦੱਸਿਆ। ਸ਼ਹੀਦ ઠਭਗਤ ਸਿੰਘ ਦੇ ਪੜਪੋਤੇ ਤੇ ਸਮਾਜ ਸੇਵੀ ਨੌਜਵਾਨ ਆਗੂ ਅਭਿਤੇਜ ਸਿੰਘ ਸੰਧੂ ਦੀ ਬੇਵਕਤੀ ਮੌਤ ਕਾਰਨ ਹਰ ਵਰਗ ਵਿਚ ਸੋਗ ਫੈਲ ਗਿਆ।

Check Also

ਪੰਜਾਬ ’ਚ ਧਰਮ ਪਰਿਵਰਤਨ ’ਤੇ ਐਸਜੀਪੀਸੀ ਨੇ ਜਤਾਈ ਚਿੰਤਾ

ਯੋਗੀ ਅੱਤਿਆਨਾਥ ਦੇ ਬਿਆਨ ਦਾ ਕੀਤਾ ਗਿਆ ਸਮਰਥਨ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ …