Breaking News
Home / ਪੰਜਾਬ / ਹਰਿਆਣਾ ਸਰਕਾਰ ਨੇ ਮੰਨਿਆ

ਹਰਿਆਣਾ ਸਰਕਾਰ ਨੇ ਮੰਨਿਆ

7ਜਾਟ ਅੰਦੋਲਨ ਵਿਚ ਹੋਇਆ ਸੀ ਔਰਤਾਂ ਨਾਲ ਰੇਪ
ਚੰਡੀਗੜ੍ਹ/ਬਿਊਰੋ ਨਿਊਜ਼
ਹਰਿਆਣਾ ਵਿਚ ਜਾਟ ਅੰਦੋਲਨ ਦੌਰਾਨ ਹੋਈ ਹਿੰਸਾ ਸਮੇਂ ਮੁਰਥਲ ਵਿਚ ਔਰਤਾਂ ਨਾਲ ਗੈਂਗਰੇਪ ਦੀ ਵਾਰਦਾਤ ਸੱਚੀ ਹੈ। ਇਸ ਮਾਮਲੇ ਦੀ ਜਾਂਚ ਕਰਨ ਵਾਲੀ ਪ੍ਰਕਾਸ਼ ਕਮੇਟੀ ਦੀ ਰਿਪੋਰਟ ਅੱਜ ਹਰਿਆਣਾ ਸਰਕਾਰ ਨੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੂੰ ਸੌਂਪੀ ਹੈ। ਅਦਾਲਤੀ ਮਿੱਤਰ ਅਨੁਪਮ ਗੁਪਤਾ ਮੁਤਾਬਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਾਟ ਅੰਦੋਲਨ ਦੌਰਾਨ ਮੁਰਥਲ ਦੇ ਇੱਕ ਢਾਬੇ ‘ਤੇ ਕਈ ਔਰਤਾਂ ਨਗਨ ਹਾਲਤ ਵਿਚ ਆਈਆਂ ਸਨ। ਇਨ੍ਹਾਂ ਨੂੰ ਕੰਬਲ ਤੇ ਕੱਪੜੇ ਦੇ ਕੇ ਘਰ ਭੇਜਿਆ ਗਿਆ ਸੀ।
ਅਦਾਲਤੀ ਮਿੱਤਰ ਅਨੁਪਮ ਗੁਪਤਾ ਮੁਤਾਬਕ ਹਾਈਕੋਰਟ ਵਿਚ ਪੇਸ਼ ਕੀਤੀ ਗਈ ਰਿਪੋਰਟ ‘ਚ ਕਿਹਾ ਗਿਆ ਹੈ ਕਿ ਮੁਰਥਲ ਦੇ ਇੱਕ ਢਾਬੇ ‘ਤੇ ਨਗਨ ਹਾਲਤ ਕੁੜੀਆਂ ਨੇ ਪਨਾਹ ਲਈ ਸੀ। ਹਾਲਾਂਕਿ ਇਸ ਰਿਪੋਰਟ ਵਿਚ ਢਾਬੇ ਦਾ ਨਾਮ ਤੇ ਮਾਲਕ ਦਾ ਨਾਮ ਨਹੀਂ ਦੱਸਿਆ ਗਿਆ ਪਰ ਪ੍ਰਕਾਸ਼ ਕਮੇਟੀ ਦੇ ਤਿੰਨ ਮੈਂਬਰਾਂ ਨੇ ਢਾਬਾ ਮਾਲਕ ਦੇ ਬਿਆਨ ਦਰਜ ਕੀਤੇ ਹਨ।
ਕਮੇਟੀ ਮੈਂਬਰਾਂ ਸਾਹਮਣੇ ਦਿੱਤੇ ਆਪਣੇ ਬਿਆਨ ਵਿਚ ਢਾਬਾ ਮਾਲਕ ਨੇ ਕਿਹਾ ਹੈ ਕਿ ਜਾਟ ਅੰਦੋਲਨ ਦੌਰਾਨ ਭੜਕੀ ਹਿੰਸਾ ਸਮੇਂ ਉਨ੍ਹਾਂ ਦੇ ਢਾਬੇ ‘ਤੇ ਕੁਝ ਔਰਤਾਂ ਨਗਨ ਹਾਲਤ ਵਿਚ ਆਈਆਂ ਸਨ। ਹਾਲਾਂਕਿ ਇਸ ਤੋਂ ਪਹਿਲਾਂ ਹਰਿਆਣਾ ਸਰਕਾਰ ਇਸ ਗੰਭੀਰ ਮਾਮਲੇ ‘ਤੇ ਲਗਾਤਾਰ ਮੁੱਕਰਦੀ ਆ ਰਹੀ ਸੀ।

Check Also

ਚੰਡੀਗੜ੍ਹ ਗਰਨੇਡ ਹਮਲੇ ਦਾ ਪੰਜ ਲੱਖ ਰੁਪਏ ’ਚ ਹੋਇਆ ਸੀ ਸੌਦਾ

ਬਲਾਸਟ ਤੋਂ ਬਾਅਦ ਜੰਮੂ ਭੱਜਣ ਵਾਲੇ ਸਨ ਹਮਲਾਵਰ, ਪਾਕਿਸਤਾਨ ਆਏ ਸਨ ਹਥਿਆਰ ਚੰਡੀਗੜ੍ਹ/ਬਿਊਰੋ ਨਿਊਜ਼ : …