Breaking News
Home / ਪੰਜਾਬ / ਭਾਰਤ ’ਚ ਦਾਖਲ ਹੋਈ ਪਾਕਿਸਤਾਨੀ ਲੜਕੀ ਨੂੰ ਭੇਜਿਆ ਵਾਪਸ

ਭਾਰਤ ’ਚ ਦਾਖਲ ਹੋਈ ਪਾਕਿਸਤਾਨੀ ਲੜਕੀ ਨੂੰ ਭੇਜਿਆ ਵਾਪਸ

ਭਾਰਤੀ ਲੜਕੇ ਨਾਲ ਕਰਵਾ ਲਿਆ ਸੀ ਨਿਕਾਹ
ਅੰਮਿ੍ਰਤਸਰ/ਬਿਊਰੋ ਨਿਊਜ਼
ਪਾਕਿਸਤਾਨ ਦੇ ਸਿੰਧ ਸੂਬੇ ਦੀ ਲੜਕੀ ਨੇ ਗੈਰਕਾਨੂੰਨੀ ਤਰੀਕੇ ਨਾਲ ਭਾਰਤ ਦੀ ਸਰਹੱਦ ਅੰਦਰ ਦਾਖ਼ਲ ਹੋ ਕੇ ਭਾਰਤੀ ਲੜਕੇ ਨਾਲ ਨਿਕਾਹ ਕਰ ਲਿਆ ਸੀ। ਹੁਣ ਉਸ ਲੜਕੀ ਨੂੰ ਅਟਾਰੀ-ਵਾਹਗਾ ਸਰਹੱਦ ਰਸਤੇ ਪਾਕਿਸਤਾਨ ਰਵਾਨਾ ਕਰ ਦਿੱਤਾ ਗਿਆ ਹੈ। ਇਹ ਲੜਕੀ ਸਾਲ 2022 ਵਿਚ ਨਿਪਾਲ ਰਸਤੇ ਗੈਰਕਾਨੂੰਨੀ ਤਰੀਕੇ ਨਾਲ ਭਾਰਤ ਦੀ ਸਰਹੱਦ ਅੰਦਰ ਦਾਖ਼ਲ ਹੋਈ ਸੀ। ਇਕਰਾ ਨਾਮ ਦੀ ਇਹ ਲੜਕੀ ਬੰਗਲੌਰ ਸ਼ਹਿਰ ਦੇ ਲੜਕੇ ਨਾਲ ਨਿਕਾਹ ਕਰਕੇ ਉਸ ਨਾਲ ਰਹਿ ਰਹੀ ਸੀ। ਬੰਗਲੌਰ ਪੁਲਿਸ ਨੇ ਪਤਾ ਚਲਣ ’ਤੇ ਇਕਰਾ ਨੂੰ ਗਿ੍ਰਫ਼ਤਾਰ ਕਰ ਲਿਆ। ਹੁਣ ਉਸ ਨੂੰ ਬੀਐਸਐਫ ਦੇ ਅਧਿਕਾਰੀਆਂ ਵਲੋਂ ਅਟਾਰੀ ਸਰਹੱਦ ਰਸਤੇ ਪਾਕਿਸਤਾਨ ਰਵਾਨਾ ਕਰ ਦਿੱਤਾ ਗਿਆ ਹੈ। ਮੀਡੀਆ ਦੀ ਰਿਪੋਰਟ ਮੁਤਾਬਕ ਇਕਰਾ 19 ਸਤੰਬਰ 2022 ਨੂੰ ਪਾਕਿਸਤਾਨ ਤੋਂ ਨੇਪਾਲ ਦੇ ਕਾਠਮੰਡੂ ਪਹੁੰਚੀ ਸੀ ਅਤੇ ਮੁਲਾਇਮ ਨਾਮ ਦਾ ਨੌਜਵਾਨ ਉਸ ਨੂੰ ਰਿਸੀਵ ਕਰਨ ਲਈ ਪਹੁੰਚਿਆ। ਇਸੇ ਦੌਰਾਨ ਇਨ੍ਹਾਂ ਦੋਵਾਂ ਨੇ ਵਿਆਹ ਵੀ ਕਰਵਾ ਲਿਆ ਸੀ। ਫਿਰ ਇਹ ਦੋਵੇਂ ਨੇਪਾਲ ਵਿਚ ਇਕ ਹਫਤਾ ਰੁਕੇ ਅਤੇ ਉਸ ਤੋਂ ਬਾਅਦ ਭਾਰਤ ਪਹੁੰਚ ਗਏ ਸਨ ਤੇ ਬੰਗਲੌਰ ਵਿਚ ਰਹਿਣ ਲੱਗੇ ਸਨ।

Check Also

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਬਜੀਤ ਸਿੰਘ ਪੰਧੇਰ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੀਨੀਅਰ ਪੱਤਰਕਾਰ ਸਰਬਜੀਤ ਸਿੰਘ ਪੰਧੇਰ ਦੇ …