0.9 C
Toronto
Tuesday, January 6, 2026
spot_img
Homeਕੈਨੇਡਾਰੂੰਮੀ (ਜਗਰਾਉਂ) ਪਿੰਡ ਨਿਵਾਸੀਆਂ ਵਲੋਂ ਚਾਰੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਅਖੰਡ...

ਰੂੰਮੀ (ਜਗਰਾਉਂ) ਪਿੰਡ ਨਿਵਾਸੀਆਂ ਵਲੋਂ ਚਾਰੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਅਖੰਡ ਪਾਠ ਜੀ ਦੇ ਭੋਗ 25 ਦਸੰਬਰ ਨੂੰ

ਮਾਲਟਨ : ਰੂੰਮੀ (ਜਗਰਾਉਂ) ਪਿੰਡ ਨਿਵਾਸੀਆਂ ਵਲੋਂ ਚਾਰੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਅਖੰਡ ਪਾਠ ਜੀ ਦੇ ਭੋਗ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਰੂੰਮੀ ਪਿੰਡ ਦੀ ਸੰਗਤ ਵਲੋਂ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਗੁਰੂ ਘਰ ਮਾਲਟਨ ਵਿਖੇ 23 ਦਸੰਬਰ ਨੂੰ ਅਖੰਡ ਪਾਠ ਪ੍ਰਕਾਸ਼ ਕਰਵਾਏ ਜਾ ਰਹੇ ਹਨ। ਮਿਤੀ 25 ਦਸੰਬਰ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਸਵੇਰੇ 10.30 ਵਜੇ ਪਾਏ ਜਾਣਗੇ। ਉਪਰੰਤ ਕੀਰਤਨ, ਕਥਾ ਤੇ ਢਾਡੀ ਦਰਬਾਰ ਹੋਵੇਗਾ। ਰੂੰਮੀ ਪਿੰਡ ਨਾਲ ਸਬੰਧਤ ਸਾਰੇ ਪਰਿਵਾਰਾਂ ਨੂੰ ਤਿੰਨੇ ਦਿਨ ਹਾਜ਼ਰ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਰੂੰਮੀ ਪਿੰਡ ਦੇ ਨੇੜਲੇ ਪਿੰਡਾਂ ਵਾਲਿਆਂ ਨੂੰ ਇਸ ਸਮਾਗਮ ਵਿਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ। ਹੋਰ ਜਾਣਕਾਰੀ ਲਈ ਇੰਦਰਜੀਤ ਸਿੰਘ 905-462-2353, ਹਰਨੇਕ ਸਿੰਘ 416-779-7511, ਮਾਸਟਰ ਜਸਮੇਲ ਸਿੰਘ 416-725-3629, ਸੁਖਦੇਵ ਸਿੰਘ ਗਿੱਲ 416-602-5499 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS