ਓਟਵਾ : ਸਿਟੀਜ਼ਨਸ਼ਿਪ ਐਕਟ ਵਿਚ ਸੋਧ ਕਰਨ ਵਾਲਾ ਬਿੱਲ ਸੀ-6 ਅਤੇ ਇਕ ਹੋਰ ਐਕਟ ਵਿਚ ਸੋਧ ਨੂੰ ਲੈ ਕੇ ਸ਼ਾਹੀ ਮਨਜੂਰੀ ਮਿਲ ਗਈ ਹੈ। ਸਿਟੀਜ਼ਨਸ਼ਿਪ ਐਕਟ ਵਿਚ ਬਦਲਾਅ ਨਾਲ ਸਰਕਾਰ ਦੀ ਇਹ ਸੋਚ ਸਪੱਸ਼ਟ ਹੁੰਦੀ ਹੈ ਕਿ ਸਰਕਾਰ ਹੁਣ ਸਿਟੀਜ਼ਨਸ਼ਿਪ ਪ੍ਰਕਿਰਿਆ ਨੂੰ ਵਧੀਆ ਕਰਨਾ ਚਾਹੁੰਦੀ ਹੈ ਅਤੇ ਪ੍ਰੋਗਰਾਮ ਇੰਟੀਗ੍ਰਿਟੀ ਨੂੰ ਵੀ ਬਿਹਤਰ ਕਰਨਾ ਚਾਹੁੰਦੀ ਹੈ। ਹੁਣ ਕੈਨੇਡਾ ਵਿਚ ਡਿਊਲ ਸਿਟੀਜਨਾਂ ਨੂੰ ਹੋਰ ਕੈਨੇਡੀਅਨਾਂ ਤੋਂ ਵੱਖਰਾ ਟਰੀਟਮੈਂਟ ਮਿਲੇਗਾ। ਸਿਟੀਜਨਸ਼ਿਪ ਐਕਟ ਨੂੰ ਸ਼ਾਹੀ ਮਨਜੂਰੀ ਮਿਲਣ ਤੋਂ ਬਾਅਦ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਆ ਹੈ। ਸਾਰੇ ਸਬੰਧਿਤ ਵਿਭਾਗਾਂ ਵਿਚ ਵੀ ਇਸ ਨੂੰ ਲਾਗੂ ਕੀਤਾ ਜਾ ਰਿਹਾ ਹੈ ਤਾਂ ਕਿ ਬਿਨੇਕਾਰਾਂ ਨੂੰ ਜ਼ਿਆਦਾ ਪ੍ਰੇਸ਼ਾਨੀ ਨਾ ਹੋਵੇ। ਹੁਣ ਤੱਕ ਬਿਨੇਕਾਰਾਂ ਨੂੰ ਇਕ ਵਾਰ ਸਿਟੀਜ਼ਨਸ਼ਿਪ ਮਿਲਣ ਤੋਂ ਬਾਅਦ ਲਗਾਤਾਰ ਕੈਨੇਡਾ ਵਿਚ ਰਹਿਣ ਦੀ ਜ਼ਰੂਰਤ ਨਹੀਂ ਹੋਵੇਗੀ। ਇਸ ਨਾਲ ਉਨ੍ਹਾਂ ਕੈਨੇਡੀਅਨਾਂ ਨੂੰ ਜ਼ਿਆਦਾ ਸੁਵਿਧਾ ਮਿਲੇਗੀ ਜੋ ਕਿ ਕੰਮ ਜਾਂ ਨਿੱਜੀ ਕਾਰਨਾਂ ਕਰਕੇ ਕੈਨੇਡਾ ਤੋਂ ਬਾਹਰ ਰਹਿ ਰਹੇ ਹਨ। ਤੁਰੰਤ ਲਾਗੂ ਬਦਲਾਵਾਂ ਵਿਚ ਅਪਰਾਧ ਕਰਨ ‘ਤੇ ਡਬਲ ਨਾਗਰਿਕਤਾ ਵਾਲੇ ਨਾਗਰਿਕਾਂ ਨਾਲ ਸਿਟੀਜਨਸ਼ਿਪ ਨੂੰ ਵਾਪਸ ਲੈਣ ਦੀ ਪ੍ਰਕਿਰਿਆ ‘ਤੇ ਅਪੀਲ ਕਰਨ ਦਾ ਅਧਿਕਾਰ ਵੀ ਦਿੱਤਾ ਗਿਆ ਹੈ। ਦੋਹਰੀ ਨਾਗਰਿਕਤਾ ਵਾਲੇ ਜੋ ਵਿਅਕਤੀ ਕੈਨੇਡਾ ਵਿਚ ਰਹਿ ਰਹੇ ਹਨ ਅਤੇ ਇਨ੍ਹਾਂ ਅਪਰਾਧਾਂ ਵਿਚ ਦੋਸ਼ੀ ਹਨ, ਨੂੰ ਕੈਨੇਡੀਅਨ ਜਸਟਿਸ ਸਿਸਟਮ ਦਾ ਸਾਹਮਣਾ ਕਰਨਾ ਪਵੇਗਾ। ਇਹ ਪ੍ਰਕਿਰਿਆ ਕਾਨੂੰਨ ਤੋੜਨ ਵਾਲੇ ਹੋਰ ਕੈਨੇਡੀਅਨਾਂ ਦੇ ਬਰਾਬਰ ਹੀ ਲਾਗੂ ਹੋਵੇਗੀ। ਇਸ ਨਵੇਂ ਬਦਲਾਅ ਤੋਂ ਬਾਅਦ ਆਉਣ ਵਾਲੇ ਕੁਝ ਬਦਲਾਵਾਂ ਨਾਲ ਨਾਗਰਿਕਤਾ ਪ੍ਰਾਪਤ ਕਰਨ ਦੇ ਲਈ ਨਵੇਂ ਅਤੇ ਪੁਰਾਣੇ ਦੋਵੇਂ ਯੋਗ ਅਪਰਵਾਸੀਆਂ ਨੂੰ ਜ਼ਿਆਦਾ ਫਾਇਦਾ ਮਿਲੇਗਾ। ਇਨ੍ਹਾਂ ਪਰਿਵਰਤਨਾਂ ਵਿਚ ਸਮੇਂ ਨੂੰ ਘੱਟ ਕਰਨਾ ਸਥਾਨਕ ਨਿਵਾਸੀਆਂ ਨੂੰ ਕੈਨੇਡਾ ਵਿਚ ਸਰੀਰਕ ਰੂਪ ਨਾਲ ਹਾਜ਼ਰ ਹੋਣਾ ਚਾਹੀਦਾ ਹੈ, ਜਿਸ ਵਿਚ ਨਾਗਰਿਕਤਾ ਲਈ ਬਿਨੇ ਕਰਨ ਤੋਂ ਪਹਿਲਾਂ, ਛੇ ਸਾਲਾਂ ਵਿਚੋਂ ਚਾਰ ਦੀ ਬਜਾਏ, ਪੰਜ ਸਾਲਾਂ ਵਿਚੋਂ ਤਿੰਨ ਵਿਚ ਹੋਣਾ ਚਾਹੀਦਾ ਹੈ। ਉਥੇ ਲੋਕਾਂ ਲਈ 14-64 ਸਾਲਾਂ ਤੋਂ 18-54 ਸਾਲਾਂ ਤੱਕ ਨਾਗਰਿਕਤਾ ਲਈ ਭਾਸ਼ਾ ਅਤੇ ਗਿਆਨ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਉਮਰ ਸੀਮਾ ਵਿਚ ਸੋਧ ਅਤੇ ਕੁਝ ਸਮੇਂ ਬਿਨੇਕਾਰ ਕੈਨੇਡਾ ਵਿਚ ਅਸਥਾਈ ਨਿਵਾਸੀਆਂ ਦੀ ਨਾਗਰਿਕਤਾ ਲਈ ਉਨ੍ਹਾਂ ਦੀ ਸਰੀਰਕ ਮੌਜੂਦਗੀ ਦੀ ਜ਼ਰੂਰਤ ਲਈ ਖਰਚ ਕਰਦੇ ਹਨ।
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …