ਬਰੈਂਪਟਨ : ਬਰੈਂਪਟਨ ਕਾਊਂਸਿਲ ਦੁਆਰਾ ਨਾਨ ਯੂਨੀਅਨ ਸਟਾਫ ਨੂੰ 1.25 ਮਿਲੀਅਨ ਡਾਲਰ ਇਕ ਸੀਕ੍ਰੇਟਿਵ ਬੋਨਸ ਪ੍ਰੋਗਰਾਮ ਦੇ ਤਹਿਤ ਭੁਗਤਾਨ ਕਰਨ ਲਈ ਪੁਲਿਸ ਜਾਂਚ ਦੇ ਪੱਖ ਵਿਚ ਵੋਟ ਦਿੱਤਾ ਹੈ। ਰੀਜ਼ਨਲ ਕਾਊਂਸਲ ਗੇਯਲ ਮਾਈਲਸ ਨੇ ਵੀ ਇਸ ਪ੍ਰਸਤਾਵ ਦਾ ਸਮਰਥਨ ਕੀਤਾ ਹੈ। ਇਸ ਫੰਡ ਨਾਲ ਸਟਾਫ ਮੈਂਬਰਾਂ ਨੂੰ 2009 ਤੋਂ ਬੋਨਸ ਦਿੱਤਾ ਜਾ ਰਿਹਾ ਹੈ। ਰੀਜ਼ਨਲ ਕਾਊਂਸਲਰ ਗੇਯਲ ਮਾਈਲਸ ਨੇ ਕਿਹਾ ਕਿ ਪੁਲਿਸ ਜਾਂਚ ਦੇ ਬਿਨਾ ਇਸ ਮਾਮਲੇ ਵਿਚ ਕੋਈ ਠੋਸ ਕਾਰਵਾਈ ਹੋਣਾ ਮੁਸ਼ਕਲ ਹੀ ਹੈ। ਸੀਕ੍ਰੇਟਿਵ ਫੰਡ ਨਾਲ ਭੁਗਤਾਨ ਦਾ ਸਿਲਸਿਲਾ 1 ਜਨਵਰੀ 2009 ਤੋਂ 14 ਮਈ 2014 ਤੱਕ ਜਾਰੀ ਰਿਹਾ। ਰੀਜ਼ਨਲ ਕਾਊਂਸਲਰ ਮਾਰਟਿਨ ਮੇਡਿਰਸਰ ਦਾ ਕਹਿਣਾ ਹੈ ਕਿ ਅਸੀਂ ਲੋਕਾਂ ਦਾ ਕਾਊਂਸਿਲ ਵਿਚ ਵਿਸ਼ਵਾਸ ਫਿਰ ਤੋਂ ਬਹਾਲ ਕਰਨ ਲਈ ਗੰਭੀਰਤਾ ਨਾਲ ਯਤਨ ਕਰਨਾ ਹੋਵੇਗਾ।
ਬਰੈਂਪਟਨ ਕਾਊਂਸਿਲ ਨੇ 1.25 ਮਿਲੀਅਨ ਦੇ ਸਟਾਫ ਫੰਡ ਸਬੰਧੀ ਪੁਲਿਸ ਜਾਂਚ ਦੀ ਆਗਿਆ ਦਿੱਤੀ
RELATED ARTICLES

