ਨਵੀਂ ਐਨਆਰਟੀ ਲਾਈਨ ਬਣਾਉਣ ਲਈ ਤਿੰਨ ਕੰਪਨੀਆਂ ਚੁਣੀਆਂ ਗਈਆਂ
ਮਿਸੀਸਾਗਾ : ਓਨਟਾਰੀਓ ਵਿਚ ਹੁਰੌਂਟਾਰੀਓ ਲਾਈਟ ਰੇਲ ਟ੍ਰਾਂਜ਼ਿਟ ਦਾ ਕੰਮ ਤੇਜ਼ੀ ਫੜਨ ਲੱਗਾ ਹੈ। ਇਹ ਪ੍ਰੋਜੈਕਟ ਆਮ ਲੋਕਾਂ ਨੂੰ ਕੰਮ, ਪੜ੍ਹਾਈ ਜਾਂ ਕਿਤੇ ਵੀ ਆਉਣ ਜਾਣ ਲਈ ਟ੍ਰਾਜ਼ਿਟ ਦੇ ਬਿਹਤਰ ਬਦਲ ਪ੍ਰਦਾਨ ਕਰੇਗਾ। ਇਸ ਨਾਲ ਮਿਸੀਸਾਗਾ ਅਤੇ ਸਦਰਨ ਬਰੈਂਪਟਨ ਦੇ ਲੋਕਾਂ ਨੂੰ ਕਾਫੀ ਲਾਭ ਹੋਵੇਗਾ। ਇਨਫਰਾਸਟਰੱਕਚਰ ਓਨਟਾਰੀਓ ਅਤੇ ਮੈਟਰੋਲਾਈਨੇਕਸ ਨੇ ਤਿੰਨ ਟੀਮਾਂ ਦੇ ਡਿਜ਼ਾਈਨ ਨੂੰ ਸ਼ਾਰਟ ਲਿਸਟ ਕੀਤਾ ਹੈ ਜੋ ਕਿ ਹੁਰੌਂਟਾਰੀਓ ਐਲਆਰਟੀ ਪ੍ਰੋਜੈਕਟ ਨੂੰ ਡਿਜ਼ਾਈਨ, ਨਿਰਮਾਣ, ਫਾਈਨੈਂਸ, ਸੰਚਾਲਨ ਅਤੇ ਰਖ ਰਖਾਵ ਦਾ ਕੰਮ ਦੇਖੇਗੀ। ਇਸ ਵਿਚ ਹੁਰੌਂਟਾਰੀਓ ਲਾਈਟ ਰੇਲ ਕਨਵੈਨਸ਼ਨ ਪਾਰਟਸ, ਮੋਬੀਲਾਈਨੇਕਸ ਅਤੇ ਟ੍ਰਿਲਿਅਮ ਟ੍ਰਾਂਜ਼ਿਟ ਪਾਰਟਨਰ ਸ਼ਾਮਲ ਹਨ। ਨਵੀਂ ਐਲਆਰਟੀ ਲਾਈਨ 20 ਕਿਲੋਮੀਟਰ ਨਵੀਂ, ਭਰੋਸੇਮੰਦ, ਰੇਪਿਡ ਟ੍ਰਾਂਜਿਟ ਨੂੰ ਅੱਗੇ ਵਧਾਏਗੀ। ਮਿਸੀਸਾਗਾ ਬਰੈਂਪਟਨ ਸਾਊਥ ਤੋਂ ਐਮਪੀਪੀ ਅੰਮ੍ਰਿਤ ਮਾਂਗਟ ਨੇ ਕਿਹਾ ਕਿ ਮਿਸੀਸਾਗਾ ਦੇ ਲੋਕਾਂ ਲਈ ਇਹ ਇਕ ਸ਼ਾਨਦਾਰ ਖਬਰ ਹੈ ਅਤੇ ਮੈਨੂੰ ਉਮੀਦ ਹੈ ਕਿ ਇਸ ਨਾਲ ਲੋਕਾਂ ਨੂੰ ਬਿਹਤਰ ਸਹੂਲਤ ਮਿਲੇਗੀ।
Check Also
ਭਾਰਤ ’ਚ ਸਭ ਕੁਝ ਮੇਡ ਇਨ ਚਾਈਨਾ ਤਾਂ ਹੀ ਰੁਜ਼ਗਾਰ ਦੀ ਕਮੀ : ਰਾਹੁਲ ਗਾਂਧੀ
ਰਾਹੁਲ ਨੇ ਅਮਰੀਕਾ ’ਚ ਭਾਰਤੀ ਭਾਈਚਾਰੇ ਦੇ ਵਿਅਕਤੀਆਂ ਨਾਲ ਕੀਤੀ ਮੁਲਾਕਾਤ ਟੈਕਸਾਸ/ਬਿਊਰੋ ਨਿਊਜ਼ ਕਾਂਗਰਸ ਪਾਰਟੀ …