ਔਟਵਾ : ਬਰੈਂਪਟਨ ਨਾਰਥ ਤੋਂ ਐਮਪੀ ਰੂਬੀ ਸਹੋਤਾ ਨੇ ਬਿੱਲ ਸੀ-6 ਐਕਟ ਨੂੰ ਸ਼ਾਹੀ ਮਨਜੂਰੀ ਮਿਲਣ ਤੋਂ ਬਾਅਦ ਲਾਗੂ ਹੋਣ ਦੇ ਲਈ ਵਧਾਈ ਦਿੱਤੀ ਹੈ। ਇਸ ਐਕਟ ਵਿਚ ਸਿਟੀਜਨਸ਼ਿਪ ਐਕਟ ਵਿਚ ਸੋਧ ਹੋਵੇਗੀ ਅਤੇ ਇਹ ਹੁਣ ਕੈਨੇਡਾ ਵਿਚ ਨਵਾਂ ਕਾਨੂੰਨ ਬਣ ਜਾਵੇਗਾ। ਇਸ ਨਾਲ ਸਿਟੀਜਨਸ਼ਪ ਲਈ ਰੀਅਪੀਲ ਕਰਨ ਦੇ ਰਸਤੇ ਵਿਚ ਬਣੀਆਂ ਬੰਦਸ਼ਾਂ ਨੂੰ ਦੂਰ ਕਰ ਦਿੱਤਾ ਜਾਵੇਗਾ, ਜੋ ਕਿ ਕੰਸਰਵੇਟਿਵ ਸਰਕਾਰ ਪੈਦਾ ਕਰ ਗਈ ਸੀ। ਇਸ ਨਾਲ ਦੋਹਰੀ ਨਾਗਰਿਕਤਾ ਦੇ ਸਬੰਧ ਵਿਚ ਸਾਰੇ ਪ੍ਰਕਾਰ ਦੇ ਭੇਦਭਾਵ ਨੂੰ ਵੀ ਦੂਰ ਕੀਤਾ ਗਿਆ ਹੈ। ਸਹੋਤਾ ਨੇ ਕਿਹਾ ਕਿ ਇਸ ਬਿੱਲ ਦੇ ਪਾਸ ਹੋਣ ਦੇ ਨਾਲ ਹੀ ਸਾਡੀ ਸਰਕਾਰ ਦੁਆਰਾ ਲੋਕਾਂ ਨਾਲ ਕੀਤਾ ਗਿਆ ਇਕ ਪ੍ਰਮੁੱਖ ਵਾਅਦਾ ਪੂਰਾ ਹੋ ਗਿਆ ਹੈ। ਮੈਂ ਵੀ ਬਿੱਲ ਸੀ-6 ਦੇ ਸਮਰਥਨ ਵਿਚ ਵੋਟ ਦਿੱਤਾ ਅਤੇ ਸਾਡੀ ਸਰਕਾਰ ਨੇ ਵੀ ਦਿਖਾ ਦਿੱਤਾ ਹੈ ਕਿ ਅਸੀਂ ਸਿਟੀਜ਼ਨਸ਼ਿਪ ਸਿਸਟਮ ਨੂੰ ਸਹੀ ਕਰ ਰਹੇ ਹਾਂ ਅਤੇ ਲੋਕਾਂ ਨੂੰ ਇਕ ਦੂਸਰੇ ਨਾਲ ਮਿਲਣ ਦਾ ਮੌਕਾ ਦੇ ਰਹੇ ਹਾਂ।
Check Also
ਪੀਐਨਬੀ ਘੋਟਾਲੇ ਦਾ ਆਰੋਪੀ ਮੇਹੁਲ ਚੌਕਸੀ ਬੈਲਜ਼ੀਅਮ ’ਚ ਗਿ੍ਰਫਤਾਰ
ਭਾਰਤ ਦੀ ਹਵਾਲਗੀ ਅਪੀਲ ਤੋਂ ਬਾਅਦ ਹੋਈ ਕਾਰਵਾਈ ਨਵੀਂ ਦਿੱਲੀ/ਬਿਊਰੋ ਨਿਊਜ਼ ਭਗੌੜੇ ਮੇਹੁਲ ਚੌਕਸੀ ਨੂੰ …