0.6 C
Toronto
Tuesday, January 6, 2026
spot_img
Homeਕੈਨੇਡਾਕੈਨੇਡਾ ਸਰਕਾਰ ਵਲੋਂ ਹਵਾਈ ਅੱਡਿਆਂ ਤੋਂ ਹੀ ਸੈਲਾਨੀਆਂ ਨੂੰ ਵਾਪਸ ਭੇਜਣ ਦੇ...

ਕੈਨੇਡਾ ਸਰਕਾਰ ਵਲੋਂ ਹਵਾਈ ਅੱਡਿਆਂ ਤੋਂ ਹੀ ਸੈਲਾਨੀਆਂ ਨੂੰ ਵਾਪਸ ਭੇਜਣ ਦੇ ਮਾਮਲਿਆਂ ‘ਚ ਵਾਧਾ

ਟੋਰਾਂਟੋ : ਕੈਨੇਡਾ ਸਰਕਾਰ ਵਲੋਂ ਕੈਨੇਡਾ ਵਿਚ ਸੈਲਾਨੀ ਵੀਜ਼ੇ ‘ਤੇ ਆਉਣ ਵਾਲੇ ਲੋਕਾਂ ਨੂੰ ਇੱਥੋਂ ਦੀ ਬਾਰਡਰ ਏਜੰਸੀ ਦੇ ਅਫ਼ਸਰਾਂ ਵੱਲੋਂ ਹਵਾਈ ਅੱਡਿਆਂ ਤੋਂ ਹੀ ਵਾਪਸ ਭੇਜੇ ਜਾਣ ਦੇ ਮਾਮਲਿਆਂ ਵਿਚ ਵਾਧਾ ਹੋਇਆ ਹੈ। ਦੱਸ ਦੇਈਏ ਕਿ ਕੈਨੇਡਾ ਸਰਕਾਰ ਵੱਲੋਂ ਵੱਡੀ ਗਿਣਤੀ ਵਿਚ ਸੈਰ-ਸਪਾਟਾ ਵੀਜ਼ਾ ਜਾਰੀ ਕੀਤੇ ਗਏ ਹਨ ਤੇ ਲੋਕਾਂ ਵੱਲੋਂ ਇਨ੍ਹਾਂ ਦੀ ਦੁਰਵਰਤੋਂ ਕਰਨ ਦੇ ਮਾਮਲੇ ਸਾਹਮਣੇ ਆਉਣ ਮਗਰੋਂ ਕੈਨੇਡਾ ਸਰਕਾਰ ਵੱਲੋਂ ਹੁਣ ਇਹ ਸਖ਼ਤੀ ਵਰਤੀ ਜਾ ਰਹੀ ਹੈ। ਸੈਲਾਨੀ ਵੀਜ਼ਿਆਂ ਤੋਂ ਇਲਾਵਾ ਵਿਦਿਆਰਥੀ ਵੀਜ਼ੇ ‘ਤੇ ਆਉਣ ਵਾਲੇ ਲੋਕਾਂ ਉੱਪਰ ਵੀ ਸਖ਼ਤੀ ਵਰਤੀ ਜਾਣ ਲੱਗੀ ਹੈ। ਹਵਾਈ ਅੱਡੇ ‘ਤੇ ਕੈਨੇਡੀਅਨ ਬਾਰਡਰ ਸਰਵਿਸ ਦੇ ਅਧਿਕਾਰੀਆਂ ਵੱਲੋਂ ਦੇਸ਼ ਵਿਚ ਦਾਖ਼ਲਾ ਦੇਣ ਵੇਲੇ ਸੈਲਾਨੀਆਂ ਨੂੰ ਉਨ੍ਹਾਂ ਦੇ ਆਉਣ ਮਕਸਦ ਸਬੰਧੀ ਕਈ ਤਰ੍ਹਾਂ ਦੀ ਪੁੱਛਗਿਛ ਕੀਤੀ ਜਾ ਰਹੀ ਹੈ। ਇਨ੍ਹਾਂ ਪ੍ਰਸ਼ਨਾਂ ਦੌਰਾਨ ਕਈ ਵਿਅਕਤੀ ਇਨ੍ਹਾਂ ਦਾ ਢੁੱਕਵਾਂ ਜਵਾਬ ਨਹੀਂ ਦੇ ਪਾ ਰਹੇ ਤੇ ਜਿਸ ਕਾਰਨ ਉਨ੍ਹਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ। ਇਸੇ ਤਰ੍ਹਾਂ ਆਈਲੈਟਸ ਕਰਕੇ ਵਿਦਿਆਰਥੀ ਵੀਜ਼ੇ ‘ਤੇ ਕੈਨੇਡਾ ਆਉਣ ਵਾਲਿਆਂ ਦੀ ਅੰਗਰੇਜ਼ੀ ਭਾਸ਼ਾ ‘ਤੇ ਪਕੜ ਵੀ ਪਰਖ਼ੀ ਜਾ ਰਹੀ ਹੈ। ਹਾਲਾਂਕਿ ਬਾਰਡਰ ਏਜੰਸੀ ਇਸ ਸਬੰਧੀ ਅੰਕੜੇ ਪੇਸ਼ ਨਹੀਂ ਕਰ ਰਹੀ।
ਪ੍ਰਾਪਤ ਜਾਣਕਾਰੀ ਮੁਤਾਬਿਕ ਨਵੰਬਰ ‘ਚ ਵੈਨਕੂਵਰ ਤੋਂ ਸਿਰਫ਼ ਇਕ ਵਿਦਿਆਰਥੀ ਨੂੰ ਅੰਗਰੇਜ਼ੀ ਦੀ ਸਮਝ ਲੋੜ ਮੁਤਾਬਕ ਨਾ ਹੋਣ ਕਰਕੇ ਵਾਪਸ ਭੇਜਿਆ ਗਿਆ ਸੀ, ਪਰ ਦਸੰਬਰ ‘ਚ ਹੁਣ ਤੱਕ ਅਜਿਹੇ ਪੰਜ ਹੋਰ ਮਾਮਲੇ ਸਾਹਮਣੇ ਆਏ ਹਨ। ਇਸੇ ਤਰ੍ਹਾਂ ਹੀ ਸੈਲਾਨੀ ਵੀਜ਼ੇ ਜਾਂ ਕਿਸੇ ਰਿਸ਼ਤੇਦਾਰ ਦੇ ਵਿਆਹ ਸਮਾਗਮ ‘ਚ ਸ਼ਾਮਲ ਹੋਣ ਆਏ ਲੋਕਾਂ ਤੋਂ ਵੀ ਸਰਕਾਰ ਵੱਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

RELATED ARTICLES
POPULAR POSTS