ਟੋਰਾਂਟੋ : ਪੰਜਾਬੀ ਦੇ ਨਾਮਵਰ ਗਾਇਕ, ਸੰਗੀਤਕਾਰ ਅਤੇ ਐਕਟਰ ਦਿਲਖੁਸ਼ ਥਿੰਦ ਪਰਿਵਾਰ ਸਮੇਤ ਟੋਰਾਂਟੋ ਪੁੱਜਣ ‘ਤੇ ਬਲਜਿੰਦਰ ਸੇਖਾ, ਗਾਇਕ ਹੈਰੀ ਸੰਧੂ, ਗੀਤਕਾਰ ਗੈਰੀ ਹਠੂਰ, ਸੁਖਦੇਵ ਦਾਰਾਪੁਰੀਆ, ਪੱਤਰਕਾਰ ਹਰਜੀਤ ਬਾਜਵਾ ਆਦਿ ਨੇ ਉਹਨਾਂ ਦਾ ਸਵਾਗਤ ਕੀਤਾ। ਦਿਲਖੁਸ਼ ਥਿੰਦ ਨੇ ਦੱਸਿਆ ਕਿ ਉਹ ਪਰਿਵਾਰ ਨਾਲ ਪੱਕੇ ਤੌਰ ‘ਤੇ ਕੈਨੇਡਾ ਮੂਵ ਹੋ ਗਏ ਹਨ। ਕੈਨੇਡਾ ਵਿੱਚ ਪੰਜਾਬੀ ਗੀਤ ਸੰਗੀਤ ਵਿੱਚ ਪਹਿਲਾਂ ਵਾਂਗ ਯੋਗਦਾਨ ਪਾਉਣਗੇ। ਹਰ ਤਰ੍ਹਾਂ ਦੀ ਖੁਸ਼ੀ ਦੇ ਮੌਕੇ ‘ਤੇ ਸਟੇਜ ਪ੍ਰੋਗਰਾਮ, ਪਰਵਾਰਿਕ ਮਹਿਫਲ ਜਾਂ ਕਿਸੇ ਤਰ੍ਹਾਂ ਦੀ ਰਿਕਾਰਡਿੰਗ ਕਰਵਾਉਣ ਲਈ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ।