Breaking News
Home / ਕੈਨੇਡਾ / ਸੰਗ ਢੇਸੀਆਂ ਨਿਵਾਸੀਆਂ ਨੇ ਸਲਾਨਾ ਪਿਕਨਿਕ ਮਨਾਈ

ਸੰਗ ਢੇਸੀਆਂ ਨਿਵਾਸੀਆਂ ਨੇ ਸਲਾਨਾ ਪਿਕਨਿਕ ਮਨਾਈ

ਮਿਲਟਨ/ਬਿਊਰੋ ਨਿਊਜ਼ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਿਨ ਐਤਵਾਰ, 19 ਅਗਸਤ 2018 ਨੂੰ ਸੰਗ ਢੇਸੀਆਂ, ਜਿਲਾ ਜਲੰਧਰ ਦੇ ਪਰਿਵਾਰਾਂ ਨੇ ਰੈਟਲ ਸਨੇਕ ਕੰਜ਼ਰਰਵੇਸ਼ਨ ਏਰੀਆ, ਮਿਲਟਨ, ਕੈਨੇਡਾ ਵਿਖੇ ਇਕ ਪਿਕਨਿਕ ਆਯੋਜਿਤ ਕੀਤੀ ਜਿਸ ਵਿਚ ਤਕਰੀਬਨ 80 ਤੋਂ ਵੱਧ ਬੱਚੇ, ਜਵਾਨ ਅਤੇ ਬੁਜੁਰਗਾਂ ਨੇ ਹਿੱਸਾ ਲਿਆ। ਇਸ ਸਾਲ ਪੰਜਾਬ ਤੋਂ ਨਵੇਂ ਆਏ ਸੁਖਜੀਤ ਸਿੰਘ ਢੇਸੀ ਤੇ ਉਹਨਾਂ ਦੀ ਮਾਤਾ, ਅਮਰੀਕਾ ਤੋਂ ਢੇਸੀਆਂ ਦੇ ਮਸ਼ਹੂਰ ਕਬੱਡੀ ਖਿਲਾੜੀ ਅਵਤਾਰ ਡੱਭ (ਤਾਰੀ), ਮਾਨਯੋਗ ਡਾ. ਸੋਲੋਮਨ ਨਾਜ਼, ਮਨੋਹਰ ਸਿੰਘ ਸੱਗੂ, ਸੁਰਿੰਦਰ ਸੱਗੂ ਤੇ ਪਿਛਲੇ ਦਿਨੀ ਭਾਰਤ ਤੋਂ ਪਹੰਚੇ ਹਰਦੀਪ ਢੇਸੀ ਦੇ ਚਾਚਾ ਬਿੰਦਰ ਸਿੰਘ ਤੇ ਚਾਚੀ ਸਰਨਜੀਤ ਕੌਰ ਨੇ ਵੀ ਪਿਕਨਿਕ ਵਿਚ ਪਹੁੰਚ ਕੇ ਰੌਣਕ ਵਧਾਈ।
ਭਰਤ ਮਾਨ ਨੇ ਸਾਰਿਆਂ ਦਾ ਪਿਕਨਿਕ ਵਿਚ ਆਉਣ ਲਈ ਧੰਨਵਾਦ ਕੀਤਾ ਤੇ ਹੋਰਨਾਂ ਬੁਲਾਰਿਆਂ ਨੂੰ ਬੋਲਣ ਲਈ ਸੱਦਾ ਦਿਤਾ । ਸਭ ਤੋਂ ਪਹਿਲਾਂ ਦੀਦਾਰ ਸਿੰਘ ਖੋਖਰ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕੁਝ ਵਿਛੜੀਆਂ ਰੂਹਾਂ ਜਿਨ੍ਹਾਂ ਵਿਚ ਲਖਵੀਰ ਸਿੰਘ ਕੈਂਥ, ਜਸਬੀਰ (ਜੱਸੀ) ਹੰਸਪਾਲ ਤੇ ਭੈਣ ਜਨਕੋ ਦਾ ਜ਼ਿਕਰ ਕਰਦੇ ਹੋਏ ਉਹਨਾਂ ਦੀ ਰੂਹ ਦੀ ਸ਼ਾਂਤੀ ਦੀ ਕਾਮਨਾ ਕੀਤੀ। ਸੀਮਾ ਤੇ ਸਨੇਹਲ ਦੇ ਘਰ ਬੇਟੀ ਦੀ ਆਮਦ ਤੇ ਪ੍ਰਵੀਨ ਸੁਰਿੰਦਰ ਸ਼ਰਮਾ ਦੇ ਦੋਹਤਰੇ ਦੀ ਦਾਤ ਤੇ ਪਰਿਵਾਰਾਂ ਨੂੰ ਵਧਾਈਆਂ ਦਿੱਤੀਆਂ ਤੇ ਬੱਚਿਆਂ ਦੀ ਲੰਬੀ ਉਮਰ ਤੇ ਚੰਗੀ ਸਿਹਤ ਲਈ ਦੁਆਵਾਂ ਵੀ ਕੀਤੀਆਂ ਗਈਆਂ। ਉਹਨਾਂ ਰੀਆ ਕਪਿਲ ਵਲੋਂ ਸਪੋਰਟਸ ਦਾ ਇੰਚਾਰਜ ਹੋਣ ਦੇ ਨਾਤੇ ਕੀਤੇ ਇੰਤਜ਼ਾਮਾਂ ਦੀ ਸ਼ਲਾਘਾ ਕਰਦੇ ਹੋਏ ਬਾਕੀ ਬੱਚਿਆਂ ਨੂੰ ਖੇਡਾਂ ਵਿਚ ਹਿੱਸਾ ਲੈਣ ਲਈ ਉਤਸਾਹਿਤ ਕੀਤਾ। ਉਪਰੰਤ ਅਵਤਾਰ ਡੱਭ, ਸੁਖਜੀਤ ਢੇਸੀ, ਸਰਵਨ ਮਾਨ, ਜੁਗਿੰਦਰ ਕਲਸੀ ਨੇ ਸੰਗ ਢੇਸੀਆਂ ਦੀਆਂ ਪ੍ਰਮੁੱਖ ਘਟਨਾਵਾਂ ਤੇ ਰੋਸ਼ਨੀ ਪਾਈ ਤੇ ਪਿੰਡ ਦੇ ਵਿਕਾਸ ਲਈ ਕੁਝ ਸੁਝਾੳ ਪੇਸ਼ ਕੀਤੇ। ਪ੍ਰਬੰਧਕਾਂ ਵਲੋਂ ਇਕ ਕਾਮਯਾਬ ਪਿਕਨਿਕ ਦਾ ਆਯੋਜਨ ਕਰਨ ਲਈ ਪਿੰਡ ਦੇ ਨੌਜਵਾਨ ਮੈਂਬਰਾਂ, ਭਰਤ ਮਾਨ, ਰਿੱਕੀ ਕਪਿਲ, ਗੁਰਮੁਖ ਕੂਨਰ, ਰਾਜਿੰਦਰ ਢੇਸੀ, ਮਿਨੰਦਰ ਮੀਨ ਤੇ ਤਜਿੰਦਰ ਕੈਂਥ, ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਸਾਰੇ ਪਰਿਵਾਰਾਂ ਵਲੋਂ ਲਿਆਂਦੀਆਂ ਖਾਣ-ਪੀਣ ਦੀਆਂ ਸੁਗਾਤਾਂ ਅਤੇ ਖੇਡਾਂ ਲਈ ਧੰਨਵਾਦ ਕੀਤਾ ਗਿਆ। ਅਮਰੀਕ ਕੈਂਥ ਨੇ ਸਾਰੇ ਆਉਣ ਵਾਲਿਆਂ ਦਾ ਅਤੇ ਵਧ ਚੜ੍ਹ ਕੇ ਯੋਗਦਾਨ ਪਾਉਣ ਵਾਲੇ ਸਾਰੇ ਪਰਿਵਾਰਾਂ ਦਾ ਧੰਨਵਾਦ ਕੀਤਾ।
ਇਹ ਪਿਕਨਿਕ ਹਰ ਸਾਲ ਅਗਸਤ ਦੇ ਤੀਜੇ ਹਫਤੇ ਵੀਕਐਂਡ ਤੇ ਮਨਾਈ ਜਾਂਦੀ ਹੈ। ਇਸ ਦੀ ਜ਼ਿਆਦਾ ਜਾਣਕਾਰੀ ਭਰਤ ਮਾਨ 647-965-8800 ਤੋਂ ਵੀ ਲਈ ਜਾ ਸਕਦੀ ਹੈ ਜਾਂ ਤੁਸੀਂ ਪ੍ਰੇਮਜੀਤ ਢੇਸੀ ਨੂੰ 416-896-7162, ਜਾਂ ਜੋਗਿੰਦਰ ਢੇਸੀ 905-915-1698 ਤੇ ਫੋਨ ਕਰ ਸਕਦੇ ਹੋ। ਇਸ ਪਿਕਨਿਕ ਦੀਆਂ ਕੁਝ ਝਲਕੀਆਂ ਯੂਟਿਊਬ ਦੇ ‘ਜੋਗਿੰਦਰਕਲਸੀ’ ਚੈਨਲ ‘ਤੇ ਵੇਖੀਆਂ ਜਾ ਸਕਦੀਆਂ ਹਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …