Breaking News
Home / ਕੈਨੇਡਾ / ਸਰਪੰਚ ਤਾਰਾ ਸਿੰਘ ਸਵਰਗਵਾਸ ਅੰਤਿਮ ਸਸਕਾਰ 24 ਅਗਸਤ ਨੂੰ

ਸਰਪੰਚ ਤਾਰਾ ਸਿੰਘ ਸਵਰਗਵਾਸ ਅੰਤਿਮ ਸਸਕਾਰ 24 ਅਗਸਤ ਨੂੰ

ਬਰੈਂਪਟਨ/ ਬਿਊਰੋ ਨਿਊਜ਼ : ਅਸੀਂ ਇਹ ਖਬਰ ਬਹੁਤ ਦੁੱਖ ਨਾਲ ਦੇ ਰਹੇ ਹਾਂ ਕਿ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਗੁਰਦੁਆਰਾ ਸਾਹਿਬ ਦੇ ਟਰੱਸਟੀ ਸ: ਹਰਵਿੰਦਰ ਸਿੰਘ (ਹੈਪੀ) ਕੁਲਾਰ ਦੇ ਪਿਤਾ ਸਰਪੰਚ ਤਾਰਾ ਸਿੰਘ ਕੁਲਾਰ 18 ਅਗਸਤ 2018 ਨੂੰ 82 ਸਾਲ ਦੀ ਉਮਰ ਭੋਗ ਕੇ ਇਸ ਫਾਨੀ ਸੰਸਾਰ ਨੂੰ ਛੱਡ ਸਵਰਗ ਸੁਧਾਰ ਗਏ ਹਨ। ਸਰਪੰਚ ਤਾਰਾ ਸਿੰਘ ਕੁਲਾਰ ਦਾ ਅੰਤਿਮ ਸੰਸਕਾਰ 24 ਅਗਸਤ ਦਿਨ ਸ਼ੁਕਰਵਾਰ ਨੂੰ ਸਵੇਰੇ 11 ਵਜੇ ਤੋਂ ਦੁਪਿਹਰ 1 ਵਜੇ ਤੱਕ ਬਰੈਂਪਟਨ ਵਿੱਚ 30 ਬਰੈਮਵਿਨ ਕੋਰਟ ਉੱਤੇ ਸਥਿਤ ਬਰੈਂਪਟਨ ਕਰੈਮੇਟੋਰੀਮਾ ਵਿਖੇ ਹੋਵੇਗਾ। ਇਸ ਵਿੱਛੜੀ ਰੂਹ ਦੀ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜਪਾਠ ਸਾਹਿਬ ਦੇ ਭੋਗ ਅਤੇ ਅੰਤਮ ਅਰਦਾਸ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਗੁਰਦੁਆਰਾ ਸਾਹਿਬ ਵਿਖੇ ਬਾਅਦ ਦੁਪਿਹਰ ਦੋ ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ। ਸਰਪੰਚ ਤਾਰਾ ਸਿੰਘ ਪਿਛਲੇ 30 ਸਾਲਾਂ ਤੋਂ ਕੈਨੇਡਾ ਵਿੱਚ ਆਪਣੇ ਪੰਜ ਪੁੱਤਰਾਂ ਅਤੇ ਪੋਤਰੇ ਪੋਤਰੀਆਂ ਕੋਲ ਰਹਿ ਰਹੇ ਸਨ। ਸੰਗਰੂਰ ਜਿਲ੍ਹੇ ਦੇ ਪਿੰਡ ਅਲੀਪੁਰ ਖਾਲਸਾ ਵਿੱਚ 15 ਅਪਰੈਲ 1936 ਨੂੰ ਜਨਮੇ ਸ: ਤਾਰਾ ਸਿੰਘ ਨੇ ਜੈਨ ਸਕੂਲ ਮਲੇਰਕੋਟਲਾ ਤੋਂ ਪੜਾਈ ਕਰਨ ਉਪਰੰਤ ਹੀ ਸਮਾਜ ਸੇਵਾ ਵਿੱਚ ਆਪਣਾ ਯੋਗਦਾਨ ਪਾਉਣਾ ਸ਼ੁਰੂ ਕਰ ਦਿੱਤਾ ਸੀ। ਸ: ਤਾਰਾ ਸਿੰਘ 15 ਸਾਲ ਆਪਣੇ ਪਿੰਡ ਅਲੀਪੁਰ ਖਾਲਸਾ ਦੇ ਸਰਪੰਚ ਰਹੇ। ਧਰਮ ਯੁੱਧ ਮੌਰਚੇ ਦੌਰਾਨ ਸਰਪੰਚ ਤਾਰਾ ਸਿੰਘ ਨੇ ਸੰਗਰੂਰ ਦੇ ਜਥੇ ਦੀ ਅਗਵਾਈ ਕੀਤੀ ਅਤੇ ਕੁਝ ਮਹੀਨੇ ਜੇਲ ਵੀ ਕੱਟੀ। ਕੋਆਪਰੇਟਿਵ ਬੈਂਕ ਅਤੇ ਇਫਕੋ ਸੰਗਰੂਰ ਦੇ ਡਾਇਰੈਕਟਰ ਰਹੇ। ਲੈਡਮਾਰਗੇਜ਼ ਸੁਸਾਇਟੀ ਮਲੇਰਕੋਟਲਾ ਅਤੇ ਤਪਾ ਸਪਿੰਨਿੰਗ ਮਿੱਲ ਸਮੇਤ ਹੋਰ ਬਹੁਤ ਸਾਰੀਆਂ ਧਾਰਮਿਕ ਅਤੇ ਸਮਾਜਿਕ ਸਭਾ ਸੁਸਾਇਟੀਆਂ ਵਿੱਚ ਪ੍ਰਧਾਨ ਦੇ ਅਹੁਦੇ ਤੇ ਸੇਵਾ ਕੀਤੀ। ਸਰਪੰਚ ਤਾਰਾ ਸਿੰਘ ਆਪਣੇ ਪੰਜ ਪੁੱਤਰਾਂ ਅਤੇ ਪੋਤਰੇ ਪੋਤਰੀਆਂ ਦਾ ਹੱਸਦਾ ਵੱਸਦਾ ਪਰਿਵਾਰ ਪਿੱਛੇ ਛੱਡ ਗਏ ਹਨ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸ: ਹਰਵਿੰਦਰ ਸਿੰਘ ਹੈਪੀ ਕੁਲਾਰ ਨਾਲ 905-673-0607 ਜਾਂ ਕੁਲਦੀਪ ਸਿੰਘ ਕੁਲਾਰ ਨਾਲ 416-898-6784 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਵਿਰੋਧੀਆਂ ਦੇ ਮੁਕਾਬਲੇ ਨੌਂ ਅੰਕਾਂ ਨਾਲ ਅੱਗੇ ਚੱਲ ਰਹੀ ਹੈ ਫੋਰਡ ਦੀ ਪੀਸੀ ਪਾਰਟੀ

ਓਨਟਾਰੀਓ/ਬਿਊਰੋ ਨਿਊਜ਼ : ਬਸੰਤ ਵਿੱਚ ਹੋਣ ਵਾਲੀਆਂ ਪ੍ਰੋਵਿੰਸ਼ੀਅਲ ਚੋਣਾਂ ਵਿੱਚ ਭਾਵੇਂ ਅਜੇ ਕਾਫੀ ਸਮਾਂ ਪਿਆ …