ਬਰੈਂਪਟਨ/ਬਿਊਰੋ ਨਿਊਜ਼ : ਨੌਰਥ ਅਮਰੀਕਨ ਸਿੱਖ ਲੀਗ ਚੈਰੀਟੇਬਲ ਫਾਊਂਡੇਸ਼ਨ ਟੋਰਾਂਟੋ ਵਲੋਂ ਆਉਣ ਵਾਲੇ ਐਤਵਾਰ, 9 ਅਕਤੂਬਰ 2016, ਸਵੇਰ 10 ਤੋਂ 3 ਵਜੇ ਦੁਪਹਿਰ ਨੂੰ ਸੌਕਰ ਸੈਂਟਰ (ਸੈਂਡਲਵੁਡ ਤੇ ਡਿਕਸੀ) ਵਿਖੇ ਸਿਹਤ , ਪੁਲਿਸ ਅਤੇ ਲੋੜੀਂਦੀਆਂ ਸਥਾਨਕ ਸਰਕਾਰੀ ਸੇਵਾਵਾਂ ਸੰਬੰਧੀ ਜਾਣਕਾਰੀ ਭਰਪੂਰ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਮੈਂਟਲ ਹੈਲਥ, ਯਾਦਾਸ਼ਤ (ਦਿਮਾਗੀ ਹਾਲਤਾਂ ਦੇ ਰੋਗ) ਵਿਸ਼ੇ ਤੇ ਪੀਲ ਰੀਜਨ ਤੋਂ ਡਾਕਟਰ ਸੰਜੀਵ ਕੁਮਾਰ ਜਾਣਕਾਰੀ ਦੇਣਗੇ। ਪੀਲ ਪੁਲਿਸ ਵਲੋਂ ਲੋਕਾਂ ਨੂੰ ਰੋਜਮਰਾ ਮੁਸ਼ਕਿਲਾਂ, ਸੀਨੀਅਰਜ਼ ਨਾਲ ਘਰ ਜਾਂ ਬਾਹਰ ਹੁੰਦੇ ਮਾੜੇ ਸਲੂਕ ਸਮੇ ਪੁਲਿਸ ਦੀ ਮਦਦ ਅਤੇ ਕਾਨੂੰਨ ਬਾਰੇ ਜਾਣਕਾਰੀ ਹੋਵੇਗੀ।
ਸੋਸ਼ਲ ਵਰਕਰ ਮਨਿੰਦਰ ਕੌਰ ਵਲੋਂ ਮੁਫਤ ਫਾਰਮ ਭਰਨ, ਟੈਕਸ ਫਾਰਮ , ਲਾਇਸੈਂਸ ਲੈਣ, ਸੋਸ਼ਲ ਇਨਸ਼ੋਰੈਂਸ ਨੰਬਰ ਲੈਣ ਆਦਿ ਸੇਵਾਂਵਾਂ ਬਾਰੇ ਜ਼ਰੂਰੀ ਜਾਣਕਾਰੀ ਮਿਲੇਗੀ। ਸਥਾਨਕ ਐਮ ਪੀ, ਰੂਬੀ ਸਹੋਤਾ ਤੇ ਰਾਜ ਗਰੇਵਾਲ ਕੈਨੇਡਾ ਸਰਕਾਰ ਦੀਆਂ ਗਤੀਵਿਧੀਆਂ ਤੇ ਲੋਕ ਨੀਤੀਆਂ ਬਾਰੇ ਚਾਨਣਾ ਪਾਉਣਗੇ। ਲੀਗ ਵਲੋਂ ਪੁਰਜ਼ੋਰ ਬੇਨਤੀ ਹੈ ਕਿ ਲੋਕ ਪਰਿਵਾਰਾਂ ਸਮੇਤ ਪੁੱਜ ਕੇ ਇਸ ਸਮੇਂ ਦਾ ਲਾਭ ਉਠਾਉਣ। ਚਾਹ ਪਾਣੀ ਤੇ ਪੀਜ਼ੇ ਦਾ ਪ੍ਰਬੰਧ ਹੋਵੇਗਾ। ਇਸ ਤਰ੍ਹਾਂ ਦੇ ਸੈਮੀਨਾਰਾਂ ਦੀ ਲੜੀ ਵਜੋਂ ਇਹ ਦੂਜਾ ਸੈਮੀਨਾਰ ਹੈ। ਤੀਸਰਾ ਸੈਮੀਨਾਰ 9 ਨਵੰਬਰ ਨੂੰ ਬਰੈਂਪਟਨ ਵਿਖੇ ਹੀ ਹੋਵੇਗਾ। ਵਧੇਰੇ ਜਾਣਕਾਰੀ ਲਈ ਸਿੱਖ ਲੀਗ ਦੇ ਪ੍ਰਧਾਨ ਸ੍ਰ: ਸੁਰਿੰਦਰ ਸਿੰਘ ਸੰਧੂ 416-721-9671 ਜਾਂ ਦਵਿੰਦਰ ਚੌਹਾਨ 647-407-6940 ਤੇ ਸੰਪਰਕ ਕੀਤਾ ਜਾ ਸਕਦਾ ਹੈ।
Home / ਕੈਨੇਡਾ / ਨੌਰਥ ਅਮਰੀਕਨ ਸਿੱਖ ਲੀਗ ਟੋਰਾਂਟੋ ਵਲੋਂ ਸਿਹਤ ਅਤੇ ਸਰਕਾਰੀ ਸੇਵਾਵਾਂ ਬਾਰੇ ਦੂਜਾ ਸੈਮੀਨਾਰ 9 ਅਕਤੂਬਰ ਨੂੰ
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …