-4.7 C
Toronto
Wednesday, December 3, 2025
spot_img
Homeਕੈਨੇਡਾਪ੍ਰੋ. ਮੁਹਿੰਦਰਦੀਪ ਗਰੇਵਾਲ ਨੂੰ 'ਦੀ ਕਰਾਸ ਆਫ਼ ਲਿਟਰੇਚਰ ਐਵਾਰਡ'

ਪ੍ਰੋ. ਮੁਹਿੰਦਰਦੀਪ ਗਰੇਵਾਲ ਨੂੰ ‘ਦੀ ਕਰਾਸ ਆਫ਼ ਲਿਟਰੇਚਰ ਐਵਾਰਡ’

logo-2-1-300x105-3-300x105ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ
ਵਿਸ਼ਵ ਦੀ ਅਮਨ, ਸ਼ਾਂਤੀ ਅਤੇ ਸਰਬ ਸਾਂਝੀਵਾਲਤਾ ਨੂੰ ਪ੍ਰਚਾਰਨ ਲਈ ਬਣੀ ਸੰਸਾਰ ਭਰ ਦੇ ਲੇਖਕਾਂ ‘ਤੇ ਅਧਾਰਿਤ ਜਥੇਬੰਦੀ ‘ਵਰਲਡ ਯੂਨੀਅਨ ਆਫ਼ ਪੋਇਟਸ’ ਨੇ ਪੰਜਾਬੀ ਅਤੇ ਅੰਗਰੇਜ਼ੀ ਦੇ ਕਵੀ ਪ੍ਰੋ. ਮੁਹਿੰਦਰਦੀਪ ਗਰੇਵਾਲ ਨੂੰ ਵੱਕਾਰੀ ‘ਦੀ ਕਰਾਸ ਆਫ਼ ਲਿਟਰੇਚਰ’ ਐਵਾਰਡ ਬੀਤੇ ਦਿਨੀਂ ਪ੍ਰਦਾਨ ਕੀਤਾ ਗਿਆ ਹੈ। ਮੁਹਿੰਦਰਦੀਪ ਗਰੇਵਾਲ ਨੂੰ ਪਹਿਲਾਂ ਵੀ ਇਸ ਸੰਸਥਾ ਦਾ ਡਿਪਟੀ ਜਨਰਲ ਡਾਇਰੈਕਟਰ ਅਤੇ ਫਿਰ ਸੰਸਥਾ ਦੇ ਵੱਕਾਰੀ ‘ਹਾਉਸ ਆਫ਼ ਲਿਟਰੇਚਰ’ ਦਾ ਸਕੱਤਰ ਨਿਯੁੱਕਤ ਕੀਤਾ ਗਿਆ ਹੈ।
ਇਹ ਐਵਾਰਡ ਉਨ੍ਹਾ ਨੂੰ ਉਨ੍ਹਾ ਦੇ ਅਮਨ, ਮਨੁੱਖੀ ਪਿਆਰ, ਅਤੇ ਸਰਬ ਸਾਂਝੀਵਾਲਤਾ ਲਈ ਲਿਖੇ ਕਵਿਤਾ ਸਾਹਿਤ ਲਈ ਦਿੱਤਾ ਗਿਆ ਹੈ। ਪ੍ਰੋ. ਗਰੇਵਾਲ ਨੇ ਸੰਸਾਰ ਭਰ ਵਿੱਚ ਫੈਲੇ ਆਤੰਕ, ਨਸਲੀ ਵਿਤਕਰੇ ਅਤੇ ਸਮਾਜਿਕ ਬੁਰਿਆਈਆਂ ਵਿਰੁੱਧ ਵੀ ਖੁੱਲ੍ਹ ਕੇ ਕਲਮਕਾਰੀ ਕੀਤੀ ਹੈ। ਉਨ੍ਹਾਂ ਨੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੀ ਚਾਲੀ ਸਾਲ ਤੋਂ ਵੱਧ ਸੇਵਾ ਕੀਤੀ ਹੈ। ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਅਹੁਦੇ ਜਨਰਲ ਸਕੱਤਰ ਦੇ ਤੌਰ ਸੇਵਾ ਨਿਭਾਈ ਹੈ ਅਤੇ ਪੰਜਾਬੀ ਸਾਹਿਤ ਅਕਾਦਮੀ ਦੇ ਕਾਰਜਕਾਰੀ ਮੈਂਬਰ ਰਹੇ ਹਨ ਅਤੇ ਹੁਣ ਸਰਪ੍ਰਸਤ ਹਨ। ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਉਹ ਬਾਨੀ ਮੈਂਬਰ ਰਹੇ। ਉਨ੍ਹਾਂ ਨੂੰ ਵੱਖ-ਵੱਖ ਸੰਸਥਾਵਾਂ ਵੱਲੋਂ ਕਈ ਵਾਰ ਸਨਮਾਨਿਤ ਕੀਤਾ ਗਿਆ ਹੈ ਜਿਸ ਵਿਚ ‘ਬਲਰਾਜ ਸਾਹਨੀ ਯਾਦਗਾਰੀ ਐਵਾਰਡ’, ‘ਬਾਵਾ ਬਲਵੰਤ ਯਾਦਗਾਰੀ ਐਵਾਰਡ’ , ‘ਪ੍ਰਿੰ ਤਖ਼ਤ ਸਿੰਘ ਯਾਦਗਾਰੀ ਐਵਾਰਡ’, ‘ਡਾ. ਸਾਧੂ ਸਿੰਘ ਯਾਦਗਾਰੀ ਐਵਾਰਡ’, ‘ਸ਼ਬਦ-ਯੱਗ ਸੰਸਥਾ’ ਵੱਲੋਂ ਸਨਮਾਨ, ਪੰਜਾਬੀ ਗ਼ਜ਼ਲ ਮੰਚ, ਪੰਜਾਬ ਵੱਲੋਂ ‘ਅਜਾਇਬ ਚਿਤਰਕਾਰ ਯਾਦਗਾਰੀ ਐਵਾਰਡ’ ਆਦਿ ਸ਼ਾਮਿਲ ਹਨ। ਕੈਨੇਡਾ ਵਿੱਚ ਵੀ ਆ ਕੇ ਵੀ ਉਨ੍ਹਾਂ ਨੇ ‘ਕੈਨੇਡੀਅਨ ਪੰਜਾਬੀ ਸਾਹਿਤ ਸਭਾ’, ‘ਕਲਮਾਂ ਦਾ ਕਾਫਲਾ’, ‘ਕਲਮ ਫ਼ਾਊਂਡੇਸ਼ਨ’, ‘ਗੀਤ, ਗ਼ਜ਼ਲ ਤੇ ਸ਼ਾਇਰੀ’ ਵਿਚ ਲਗਾਤਾਰ ਆਪਣੀ ਭੂਮਿਕਾ ਨਿਭਾਈ ਹੈ। ਗ਼ਜ਼ਲ ਅਤੇ ਕਵਿਤਾ ਵਿੱਚ ਉਹ ਛੇ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ‘ਚ ਪਾ ਚੁਕੇ ਹਨ।  ਇੱਥੇ ਇਹ ਵੀ ਵਰਨਣਯੋਗ ਹੈ ਕਿ ਗ਼ਜ਼ਲ-ਅਰੂਜ਼ ਵਿੱਚ ਉਨ੍ਹਾਂ ਦਾ ਕੰਮ ਬਹੁਤ ਸ਼ਲਾਘਾਯੋਗ ਹੈ।

RELATED ARTICLES
POPULAR POSTS