ਬਰੈਂਪਟਨ/ਝੰਡ : ‘ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮਰੀਕਾ ਹਰ ਸਾਲ ਆਪਣੇ ਤਿੰਨ-ਚਾਰ ਸ਼ਾਨਦਾਰ ਯਾਦਗਾਰੀ ਸਮਾਗ਼ਮ ਕਰਕੇ ਬਰੈਂਪਟਨ ਵਿਚ ਚਰਚਾ ਵਿਚ ਰਹਿੰਦੀ ਹੈ। ਜੇਕਰ ਗਰਮੀਆਂ ਦੇ ਮਈ ਮਹੀਨੇ ਵਿਚ ਇਹ ਕਿਸੇ ਬੈਂਕੁਇਟ ਹਾਲ ਵਿਚ ਮਹਾਨ ਸਿੱਖ ਜਰਨੈਲ ਮਹਾਰਾਜਾ ਜੱਸਾ ਸਿੰਘ ਆਹਲੂਵਾਲੀਆ ਦਾ ਜਨਮ-ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਂਦੀ ਹੈ ਤੇ ਜੁਲਾਈ ਮਹੀਨੇ ਵਿਚ ਕਿਸੇ ਨਾ ਕਿਸੇ ਹਰਿਆਵਲੇ ਪਾਰਕ ਵਿਚ ਹੋਣ ਵਾਲੀ ਇਸ ਦੀ ਪਿਕਨਿਕ ਵਿਚਲੀ ਰੌਣਕ ਵੇਖਣ ਵਾਲੀ ਹੁੰਦੀ ਹੈ ਤਾਂ ਦਸੰਬਰ ਮਹੀਨੇ ਵਿਚ ਇਸ ਦਾ ਸਲਾਨਾ ਸਮਾਗ਼ਮ ਜਿਸ ਵਿਚ ਸ਼ਾਨਦਾਰ ਕ੍ਰਿਸਮਸ ਪਾਰਟੀ ਦਾ ਆਯੋਜਨ ਕੀਤਾ ਜਾਂਦਾ ਹੈ, ਇਕ ਯਾਦਗਾਰੀ-ਈਵੈਂਟ ਬਣ ਜਾਂਦਾ ਹੈ। ਜਨਵਰੀ ਮਹੀਨੇ ਵਿਚ ਇਹ ਐਸੋਸੀਏਸ਼ਨ ਲੋਹੜੀ ਦਾ ਤਿਓਹਾਰ ਬੜੇ ਜੋਸ਼-ਓ-ਖਰੋਸ਼ ਨਾਲ ਮਨਾਉਂਦੀ ਹੈ ਜਿਸ ਵਿਚ ਨਵੇਂ-ਵਿਆਹੇ ਜੋੜਿਆਂ ਦਾ ਮਾਣ-ਸਤਿਕਾਰ ਕੀਤਾ ਜਾਂਦਾ ਹੈ ਅਤੇ ਨਵ-ਜੰਮੇਂ ਬੱਚਿਆਂ ਨੂੰ ‘ਜੀ ਆਇਆਂ’ ਕਿਹਾ ਜਾਂਦਾ ਹੈ । ਇਸੇ ਸਿਲਸਿਲੇ ਵਿਚ ਇਸ ਐਸੋਸੀਏਸ਼ਨ ਵੱਲੋਂ ਲੰਘੇ ਸ਼ੁੱਕਰਵਾਰ 1 ਦਸੰਬਰ ਨੂੰ ‘ਡਰੀਮਜ਼ ਕਨਵੈੱਨਸ਼ਨ ਸੈਂਟਰ’ ਮਿਸੀਸਾਗਾ ਵਿਖੇ ਸ਼ਾਨਦਾਰ ‘ਗਾਲਾ-ਨਾਈਟ’ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਹਾਜ਼ਰੀਨ ਨੇ ਗੀਤ-ਸੰਗੀਤ, ਵੱਖ-ਵੱਖ ਕਿਸਮ ਦੇ ਕਲਾਸਿਕ ਨਾਚਾਂ, ਕੱਪਲ-ਡਾਂਸ, ਜਾਗੋ, ਗਿੱਧਾ, ਕ੍ਰਿਸਮਸ ਦੇ ਮਹਾਨ ਤਿਓਹਾਰ ਨਾਲ ਜੁੜੇ ਮੁੱਖ-ਪਾਤਰ ‘ਸੈਂਟਾ’, ਆਦਿ ਆਈਟਮਾਂ ਦੇ ਨਾਲ-ਨਾਲ ਵਧੀਆ ਸਨੈਕਸ ਅਤੇ ਸਵਾਦਲੇ ਡਿਨਰ ਦਾ ਅਨੰਦ ਮਾਣਿਆਂ। ਸਮਾਗ਼ਮ ਦੇ ਮੁੱਖ-ਆਕਰਸ਼ਣ ਪਰੀਆਂ ਦਾ ਨਾਚ, ਜਿਮਨਾਸਟਿਕ-ਜੋੜੇ ਦਾ ਡਾਂਸ ਅਤੇ ਕਈ ਹੋਰ ਨਾਚ ਸਨ। ਇਸ ਦੌਰਾਨ ਕੁੜੀਆਂ-ਚਿੜੀਆਂ ਵੱਲੋਂ ਕੱਢੀ ਗਈ ‘ਜਾਗੋ’ ਦੇ ਨਾਲ ਅਤੇ ਇਸ ਤੋਂ ਬਾਅਦ ਉਨ੍ਹਾਂ ਵੱਲੋਂ ਪਾਏ ਗਏ ਸ਼ਾਨਦਾਰ ਗਿੱਧੇ ਨੇ ਵੀ ਹਾਜ਼ਰੀਨ ਦਾ ਖ਼ੂਬ ਮਨ-ਪ੍ਰਚਾਵਾ ਕੀਤਾ। ਚੱਲ ਰਹੇ ਖ਼ੂਬਸੂਰਤ ਸਮਾਗ਼ਮ ਦੌਰਾਨ ‘ਕੇਕ ਕੱਟਣ’ ਦੀ ਰਸਮ ਪੀਲ ਪੋਲੀਸ ਦੇ ਚੇਅਰ-ਪਰਸਨ ਅਮਰੀਕ ਸਿੰਘ ਆਹਲੂਵਾਲੀਆ, ਐਸੋਸੀਏਸ਼ਨ ਦੇ ਪ੍ਰਧਾਨ ਟੌਮੀ ਵਾਲੀਆ, ਈਵੈਂਟ-ਮੈਨੇਜਰ ਕਿੰਗ ਵਾਲੀਆ, ਮਹਿੰਦਰ ਸਿੰਘ ਵਾਲੀਆ, ਆਰ.ਪੀ.ਐੱਸ.ਵਾਲੀਆ, ਡਾ. ਬਲਵੰਤ ਸਿੰਘ, ਵਿਸ਼ ਵਾਲੀਆ, ਇੰਦੂ ਵਾਲੀਆ, ਅਤੇ ਮਹਿਮਾਨ-ਪੱਤਰਕਾਰਾਂ ਰਜਿੰਦਰ ਸੈਣੀ ਤੇ ਡਾ. ਸੁਖਦੇਵ ਸਿੰਘ ਝੰਡ ਵੱਲੋਂ ਮਿਲ ਕੇ ਨਿਭਾਈ ਗਈ। ਇਸ ਸਮਾਗ਼ਮ ਦਾ ਸਮੁੱਚਾ ਪ੍ਰਬੰਧ ਟੌਮੀ ਵਾਲੀਆ, ਕਿੰਗ ਵਾਲੀਆ, ਸਤਿੰਦਰ ਜੱਜ, ਰਮਨਜੀਤ ਰੇਖੀ ਅਤੇ ਵਿਸ਼ ਵਾਲੀਆ ਦੀ ਟੀਮ ਵੱਲੋਂ ਕੀਤਾ ਗਿਆ। ਵਿਸ਼ ਵਾਲੀਆ, ਸਿਮੀ ਵਾਲੀਆ, ਦਵਿੰਦਰ ਕੌਰ ਅਤੇ ਸਿਮਰਨ ਵਾਲੀਆ ਨੇ ਮਿਲ ਕੇ ਮੰਚ-ਸੰਚਾਲਨ ਬਾਖ਼ੂਬੀ ਨਿਭਾਇਆ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …