10.3 C
Toronto
Saturday, November 8, 2025
spot_img
Homeਕੈਨੇਡਾਬਰੈਂਪਟਨ ਦੇ ਨਾਗਰਿਕ ਨੇ "ਕੈਨੇਡਾ ਡੇਅ ਨੂੰ ਸਮਰਪਿਤ ਵਿਲੱਖਣ ਡਾਕ ਟਿਕਟ ਬਣਾਈ

ਬਰੈਂਪਟਨ ਦੇ ਨਾਗਰਿਕ ਨੇ “ਕੈਨੇਡਾ ਡੇਅ ਨੂੰ ਸਮਰਪਿਤ ਵਿਲੱਖਣ ਡਾਕ ਟਿਕਟ ਬਣਾਈ

ਟੋਰਾਂਟੋ : ਜਦ ਕੈਨੇਡਾ ਵਿੱਚ 151ਵਾਂ ਕੈਨੇਡਾ ਡੇਅ ਮਨਾਇਆ ਜਾ ਰਿਹਾ ਹੈ । ਸਾਰੇ ਪਾਸੇ ਪਿੰਡਾਂ -ਸ਼ਹਿਰਾਂ ਵਿੱਚ ਮੇਲਿਆਂ ਵਰਗਾ ਮਾਹੌਲ ਹੈ, ਕੈਨੇਡੀਅਨ ਇਸ ਵਿੱਚ ਹੁੰਮ ਹੁਮਾ ਕੇ ਭਾਗ ਲੈ ਰਹੇ ਹਨ। ਵੱਖ ਵੱਖ ਭਾਈਚਾਰਿਆਂ ਤੇ ਕੈਨੇਡੀਅਨ ਨਾਗਿਰਕਾਂ ਵੱਲੋਂ ਦੁਨੀਆ ਦੇ ਸਭ ਤੋ ਸੋਹਣੇ ਮਲਟੀਕਰਚਲ ਵਾਲੇ ਇਸ ਦੇਸ ਵਿੱਚ ਵੱਖ ਵੱਖ ਢੰਗਾਂ ਨਾਲ ਯੋਗਦਾਨ ਪਾਇਆ ਜਾ ਰਿਹਾ ਹੈ ।ਇਸ ਖ਼ੁਸ਼ੀ ਦੇ ਮੌਕੇ ਭਾਰਤੀ ਮੂਲ ਦੇ ਕੈਨੇਡੀਅਨ ਪੰਜਾਬੀ ਕਲਾਕਾਰ ਬਲਜਿੰਦਰ ਸੇਖਾ ਨੇ ਦੇਸ਼ ਨੂੰ ਕੈਨੇਡਾ ਡੇਅ ਦੇ ਮੌਕੇ ‘ਤੇ ਯਾਦਗਾਰੀ ਡਾਕ ਟਿਕਟ ਦਾ ਡਿਜ਼ਾਈਨ ਆਪਣੇ ਵੱਲੋਂ ਭੇਟ ਕੀਤਾ ਹੈ । ਕੈਨੇਡਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਪੰਜਾਬੀ ਮੂਲ ਦੇ ਕੈਨੇਡੀਅਨ ਨੇ ਅਸਲੋਂ ਦੇਸ਼ ਪਿਆਰ ਦਾ ਨਿਵਕੇਲਾ ਤੋਹਫ਼ਾ ਭੇਟ ਕੀਤਾ ਹੈ । ਕੈਨੇਡਾ ਦੇ ਸਾਇੰਸ, ਖੋਜ ਤੇ ਇਕਨੋਮਿਕ ਡਿਵੇਲਮੈਟ ਫੈਡਰਲ ਮੰਤਰੀ ਨਵਦੀਪ ਸਿੰਘ ਬੈਂਸ ਨੇ ਕਨੇਡਾ ਸਰਕਾਰ ਵੱਲੋਂ ਡਾਕ ਟਿਕਟ ਦਾ ਯਾਦਗਾਰੀ ਚਿੱਤਰ ਪ੍ਰਾਪਤ ਕੀਤਾ । ਇਸ ਮੌਕੇ ਮੈਂਬਰ ਪਾਰਲੀਮੈਂਟ ਕਮਲ ਖਹਿਰਾ, ਰੂਬੀ ਸਹੋਤਾ ਆਦਿ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ। ਸਾਡੇ ਨਾਲ ਗੱਲਬਾਤ ਕਰਦੇ ਇਸ ਯਾਦਗਾਰੀ ਟਿਕਟ ਦੇ ਰਚੇਤਾ ਬਲਜਿੰਦਰ ਸੇਖਾ ਨੇ ਦੱਸਿਆ ਕਿ ਇਸ ਪ੍ਰੋਜੈਕਟ ‘ਤੇ ਉਹਨਾਂ ਨੇ ਤਕਰਬੀਨ ਤਿੰਨ ਮਹੀਨੇ ਖੋਜ ਕੀਤੀ ।ਇਸ ਡਿਜ਼ਾਈਨ ਵਿੱਚ ਕੈਨੇਡਾ ਦੀ ਪਾਰਲੀਮੈਂਟ ਦੇ ਸਾਹਮਣੇ ਕੈਨੇਡੀਅਨ ਖੁਸ਼ੀਆਂ ਵਿੱਚ ਨੱਚ ਰਹੇ ਹਨ । ਕੈਨੇਡਾ ਦਾ ਮਾਣਮੱਤਾ ਰਾਸ਼ਟਰੀ ਝੰਡਾ ਲਹਿਰਾ ਰਹੇ ਸੇਖਾ ਦੀ ਤਸਵੀਰ ਉੱਪਰ ਟੀ ਸਰਟ ‘ਤੇ ਹੇਠ “‘ਗੋ ਕੈਨੇਡਾ'” ਲਿਖਿਆ ਹੋਇਆ ਜਿਹੜਾ ਦੇਸ਼ ਨੂੰ ਦੁਨੀਆ ਵਿੱਚ ਤਰੱਕੀ ਵੱਲ ਹੋਰ ਵੱਧਣ ਲਈ ਪ੍ਰੇਰ ਰਿਹਾ ਹੈ । ਕੈਨੇਡਾ ਦੇ ਉਨਟਾਰੀਓ ਸੂਬੇ ਦੇ ਬਰੈਂਪਟਨ ਸ਼ਹਿਰ ਦੇ ਨਾਗਰਿਕ ਬਲਜਿੰਦਰ ਸੇਖਾ ਵੱਲੋਂ ਕੈਨੇਡਾ ਪੋਸਟ ਰਾਹੀਂ ਆਪਣੇ ਵੱਲੋਂ ਪ੍ਰਿੰਟ ਕੀਤੀਆਂ ਗਈਆਂ ਹਨ । ਯਾਦ ਰਹੇ ਕਿ ਲੰਘੇ ਸਾਲ ਬਲਜਿੰਦਰ ਸੇਖਾ ਵੱਲੋਂ ਕੈਨੇਡਾ ਦੇ 150ਵੇਂ ਡੇਅ ਮੌਕੇ ਦਿਲਖੁਸ ਥਿੰਦ ਦੇ ਸੰਗੀਤ ਨਾਲ ਗਾਏ “ਗੋ ਕਨੇਡਾ ” ਗੀਤ ਨੇ ਕੈਨੇਡਾ ਤੋ ਇਲਾਵਾ ਦੁਨੀਆ ਭਰ ਵਿੱਚ ਕੈਨੇਡਾ ਤੇ ਪੰਜਾਬੀ ਬੋਲੀ ਦਾ ਵੱਖਰਾ ਮੁਕਾਮ ਹਾਸਿਲ ਕੀਤਾ ਸੀ ।ਹੁਣ ਉਹਨਾਂ ਨੇ ਹੋਰ ਅੱਗੇ ਕਦਮ ਰੱਖਦੇ ਹੋਏ ਆਪਣੀ ਟੀਮ ਦੇ ਸਹਿਯੋਗ ਨਾਲ ਇਹ ਡਾਕ ਟਿਕਟ ਤਿਆਰ ਕੀਤੀ ਹੈ । ਸਾਰੇ ਕੈਨੇਡਾ ਵਿੱਚ ਇਸ ਨਿਵੇਕਲੀ ਡਾਕ ਟਿਕਟ ਦੀ ਖ਼ਬਰ ਨਾਲ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ । ਸੇਖਾ ਨੇ ਕਿਹਾ “ਉਹਨਾਂ ਵੱਲੋਂ ਡਿਜਾਇਨ ਕੀਤੀ ਟਿਕਟ ਦੇ ਨਾਲ ਉਹ ਪਹਿਲੀ ਚਿੱਠੀ ਆਪਣੇ ਜੱਦੀ ਸੇਖਾ ਕਲਾਂ (ਪੰਜਾਬ ) ਦੇ ਵਸਨੀਕਾਂ ਨੂੰ ਪਾਉਣਗੇ।

RELATED ARTICLES
POPULAR POSTS