ਬਰੈਂਪਟਨ/ਕੰਵਲਜੀਤ ਕੰਵਲ : ਪੰਜਾਬੀਆਂ ਦੀ ਘਣੀ ਵੱਸੋਂ ਵਾਲੇ ਪੀਲ ਰਿਜਨ ‘ਚ ਮਿਊਂਸਪਲ ਚੋਣਾਂ ਦਾ ਬਿਗਲ ਵੱਜਦਿਆਂ ਹੀ ਪੰਜਾਬੀਆਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਫੈਡਰਲ ਅਤੇ ਪ੍ਰੋਵਿਨਸ਼ੀਅਲ ਚੋਣਾਂ ‘ਚ ਪੰਜਾਬੀਆਂ ਦਾ ਵੱਡਾ ਬੋਲਬਾਲਾ ਹੋਣ ਕਰਕੇ ਪੰਜਾਬੀ ਭਾਈਚਾਰਾ ਲੰਘੇ ਦਹਾਕੇ ਤੋਂ ਮਿਊਂਸੀਪਲ ਚੋਣਾਂ ‘ਚ ਵੀ ਕਈ ਸੀਟਾਂ ਤੇ ਕਾਬਜ਼ ਹੈ। ਭਵਿੱਖ ਵਿੱਚ 22 ਅਕਤੂਬਰ 2018 ਨੂੰ ਹੋਣ ਵਾਲੀਆਂ ਚੋਣਾਂ ਲਈ ਹੁਣ ਤੋਂ ਭਾਰੀ ਉਤਸ਼ਾਹ ਵੇਖਣ ਲਈ ਮਿਲ ਰਿਹਾ। ਬਰੈਂਪਟਨ ਸ਼ਹਿਰ ਦੀਆਂ ਰੀਜਨਲ ਕੌਂਸਲਰ, ਕੌਂਸਲਰ ਅਤੇ ਸਕੂਲ ਟਰੱਸਟੀ ਦੇ ਅਹੁਦੇ ਲਈ ਹੋਣ ਵਾਲੀਆਂ ਚੋਣਾਂ ‘ਚ ਸਰਗਰਮੀਆਂ ਵੱਡੇ ਪੱਧਰ ਤੇ ਦੇਖਣ ਨੂੰ ਮਿਲਣ ਲੱਗ ਪਈਆਂ ਹਨ। ਬਰੈਂਪਟਨ ਦੇ ਬੁਖਾਰਾ ਗਰਿਲ ਰੈਸਟੂਰੈਂਟ ‘ਚ ਪ੍ਰਿੰਟ, ਰੇਡੀਓ ਅਤੇ ਟੀ ਵੀ ਕਰਮੀਆਂ ਦੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਾਰਡ ਨੰਬਰ 9-10 ਤੋਂ ਜਿਲ੍ਹਾ ਸੰਗਰੂਰ ਦੇ ਕਸਬਾ ਅਹਿਮਦਗੜ੍ਹ ਨੇੜਲੇ ਪਿੰਡ ਨੱਥੂ ਮਾਜਰਾ ਦੀ ਜੰਪਪਲ ਅਤੇ ਸ੍ਰ: ਕੁੰਦਨ ਸਿੰਘ ਫਰੀਡਮ ਫਾਈਟਰ ਦੀ ਪੋਤੀ ਅਤੇ ਨੱਥੂ ਮਾਜਰਾ ਪਿੰਡ ਦੇ ਲੰਮਾ ਸਮਾਂ ਸਰਪੰਚ ਰਹਿ ਚੁਕੇ ਸ੍ਰ: ਅਮੋਲਕ ਸਿੰਘ ਪੰਧੇਰ ਦੀ ਬੇਟੀ ਜੋ ਕਿ ਪੀਲ ਪੁਲਿਸ ‘ਚ ਪੁਲਿਸ ਅਧਿਕਾਰੀ ਅਮਨਦੀਪ ਸਿੰਘ ਸੋਹੀ ਨਾਲ ਵਿਆਹ ਕਰਵਾ ਕੇ 2002 ‘ਚ ਕੈਨੇਡਾ ਪੁੱਜੀ ਬਲਬੀਰ ਸੋਹੀ ਨੇ ਕਿਹਾ ਕਿ ਉਹ ਲੰਘੇ ਲੰਬੇ ਸਮੇਂ ਤੋਂ ਬਰੈਂਪਟਨ ਦੀ ਵਾਸੀ ਹੈ ਅਤੇ ਪੰਜਾਬੀ ਭਾਈਚਾਰੇ ‘ਚ ਵਿਚਰਦਿਆਂ ਅਤੇ ਦੋ ਬੱਚਿਆਂ ਦੀ ਮਾਂ ਹੋਣ ਦੇ ਨਾਤੇ ਉਸ ਨੂੰ ਸਕੂਲ ਵਿੱਚ ਪੜ੍ਹਦੇ ਬੱਬਿਆਂ ਦੀਆਂ ਲੋੜਾਂ ਅਤੇ ਮੁਸ਼ਕਲਾਂ ਦਾ ਗਿਆਨ ਹੈ।
ਬਲਬੀਰ ਸੋਹੀ ਜੋ ਕਿ ਗਰੇਟ ਸਮਾਈਲ ਮੋਬਾਈਲ ਡੈਂਟਲ ਹਾਈਜੀਨ ਕੇਅਰ ਨਾਂ ਦੇ ਕਾਰੋਬਾਰ ਰਾਹੀਂ ਭਾਈਚਾਰੇ ਦੇ ਲੋਕਾਂ ਨਾਲ ਸਿੱਧਾ ਵਾਹ ਵਾਸਤਾ ਹੈ ਅਤੇ ਉਹ ਦਰਜਨਾਂ ਸਮਾਜ ਸੇਵੀ ਜੱਥੇਬੰਦੀਆਂ ਨਾਲ ਵਾਲੰਟੀਅਰ ਦੇ ਤੌਰ ‘ਤੇ ਸੇਵਾਵਾਂ ਨਿਭਾ ਰਹੀ ਹੈ ਅਤੇ ਉਸ ਦੀਆਂ ਇਹਨਾਂ ਸੇਵਾਂਵਾਂ ਬਦਲੇ ਉਸ ਨੂੰ ਕਈ ਐਵਾਰਡਾਂ ਨਾਲ ਸਨਮਾਨਿਆ ਜਾ ਚੁੱਕਾ ਹੈ। ਇਸ ਪ੍ਰੈਸ ਕਾਨਫਰੰਸ ‘ਚ ਉਸ ਨੇ ਆਪਣੇ ਆਪ ਨੂੰ ਸਕੂਲ ਟਰੱਸਟੀ ਦੇ ਆਹੁਦੇ ਦੇ ਕਾਬਲ ਦਸਦਿਆਂ ਸਮੁੱਚੇ ਭਾਈਚਾਰੇ ਤੋਂ ਮਦਦ ਦੀ ਅਪੀਲ ਕੀਤੀ ਹੈ। ਬਲਬੀਰ ਸੋਹੀ ਵੱਲੋਂ ਆਯੋਜਿਤ ਇਸ ਪ੍ਰੈਸ ਕਾਨਫਰੰਸ ‘ਚ ਵੱਡੀ ਗਿਣਤੀ ‘ਚ ਸਮਾਜ ਸੇਵੀ ਜੱਥੇਬੰਦੀਆਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ ਅਤੇ ਸਹਿਯੋਗ ਦੇਣ ਦਾ ਪ੍ਰਣ ਲਿਆ।
Check Also
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਨਵੇਂ ਵਰ੍ਹੇ ਨੂੰ ਸਮਰਪਿਤ ਅੰਤਰਰਾਸ਼ਟਰੀ ‘ਗਾਉਂਦੀ ਸ਼ਾਇਰੀ’ ਪ੍ਰੋਗਰਾਮ ਅਮਿੱਟ ਪੈੜਾਂ ਛੱਡਦੀ ਹੋਈ ਸਮਾਪਤ
ਬਰੈਂਪਟਨ : ਅੰਤਰਰਾਸ਼ਟਰੀ ਸਾਹਿਤਿਕ ਸਾਂਝਾਂ ਵੱਲੋਂ 12 ਜਨਵਰੀ ਐਤਵਾਰ ਨੂੰ ਮਹੀਨਾਵਾਰ ਅੰਤਰਰਾਸ਼ਟਰੀ ਕਾਵਿ ਮਿਲਣੀ ਪ੍ਰੋਗਰਾਮ …