1.3 C
Toronto
Tuesday, December 23, 2025
spot_img
Homeਕੈਨੇਡਾਸਾਂਝਾ ਪੰਜਾਬ ਰੇਡੀਓ ਟੀਵੀ ਨੇ ਆਪਣੀ ਦਸਵੀਂ ਵਰ੍ਹੇਗੰਢ ਮਨਾਈ

ਸਾਂਝਾ ਪੰਜਾਬ ਰੇਡੀਓ ਟੀਵੀ ਨੇ ਆਪਣੀ ਦਸਵੀਂ ਵਰ੍ਹੇਗੰਢ ਮਨਾਈ

ਬਰੈਂਪਟਨ/ਬਿਊਰੋ ਨਿਊਜ਼
ਸਾਂਝਾ ਪੰਜਾਬ ਦੀ ਦਸਵੀਂ ਐਨਵਰਸਰੀ ਦੌਰਾਨ ਮਨਾਏ ਗਏ ਜਸ਼ਨਾਂ ਦੀ ਸ਼ੂਰੁਆਤ ਵਿੱਚ ਕੈਨੇਡਾ ਦੇ ਰਾਸ਼ਟਰੀ ਗੀਤ ‘ਓ ਕੈਨੇਡਾ’ ਅਤੇ ਪੰਜਾਬੀ ਸ਼ਬਦ ‘ਦੇਹ ਸ਼ਿਵਾ ਵਰ ਮੋਹਿ ਇਹੈ, ਸ਼ੁੱਭ ਕਰਮਨ ਤੇ ਕਬਹੂੰ ਨਾ ਟਰੂੰ’ ਅਤੇ ਭਾਰਤੀ ਰਾਸ਼ਟਰੀ ਗੀਤ ‘ਜਨ ਗਨ ਮਨ’, ਗਾਏ ਗਏ। ਕਿਸੇ ਵੀ ਤਰ੍ਹਾਂ ਦੀ ਸ਼ਰਾਬ ਦਾ ਸੇਵਨ ਨਾ ਕਰਨ ਦੇ ਬਾਵਜੂਦ ਤਕਰੀਬਨ 500 ਤੋਂ ਜ਼ਿਆਦਾ ਮਹਿਮਾਨਾਂ ਦੀ ਸ਼ਮੂਲੀਅਤ ਨੇ ਇਸ ਪ੍ਰੋਗਰਾਮ ਨੂੰ ਚਾਂਦਨੀ ਬੈਂਕੁਏਟ ਹਾਲ ਵਿੱਚ ਚਾਰ ਚੰਨ ਲਾ ਦਿੱਤੇ। ਇਸ ਪ੍ਰੋਗਰਾਮ ਵਿੱਚ ਸਾਰੇ ਜੀ ਟੀ ਏ ਤੋਂ ਇਲਾਵਾ ਕੈਨੇਡਾ ਭਰ ਦੀਆਂ ਮੀਡੀਆ ਪਰਸਨੈਲਟੀਆਂ ਪਹੁੰਚੀਆਂ ਹੋਈਆਂ ਸਨ ਅਤੇ ਮੁੱਖ ਮਹਿਮਾਨ, ਇੰਡੀਆ ਤੋਂ ਪ੍ਰਸਿੱਧ ਮੀਡੀਆ ਪਰਸਨ, ਸ਼ੁਸ਼ੀਲ ਦੋਸਾਂਝ ਸਨ ਜਿਹਨਾਂ ਦਾ ਹਾਲ ਵਿੱਚ ਐਂਟਰੀ ਦੌਰਾਨ ਢੋਲ ਵਜਾ ਕੇ ਸਵਾਗਤ ਕੀਤਾ ਗਿਆ।
ਸਾਂਝਾ ਪੰਜਾਬ ਟੀ ਵੀ ਅਤੇ ਰੇਡੀਓ ਦੀ ਗੱਲ ਕਰੀਏ ਤਾਂ ਜੀ ਟੀ ਏ ਵਿੱਚ, ਇਹਨਾਂ ਦੇ ਸਰੋਤਿਆਂ, ਦਰਸ਼ਕਾਂ ਦੀ ਕਮੀਂ ਨਹੀਂ ਹੈ। ਦਸਵੀਂ ਐਨੀਵਰਸਰੀ ਦੇ ਜਸ਼ਨਾਂ ਵਿੱਚ ਆਪਣੇ ਦੋਸਤ ਬਲਜੀਤ ਸਿੰਘ ਨਾਲ ਪਹੁੰਚੇ ਰਮਿੰਦਰ ਪਰਮਾਰ ਨੇ ਦੱਸਿਆ ਕਿ ਉਹ ਇਸ ਪ੍ਰੋਗਰਾਮ ਨੂੰ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਪਿਛਲੇ 10 ਸਾਲਾਂ ਤੋਂ ਸੁਣ ਰਹੇ ਹਨ।
ਆਮ ਜਨਤਾ ਤੋਂ ਇਲਾਵਾ, ਮੈਂਬਰ ਪਾਰਲੀਮੈਂਟਾਂ ਵਿੱਚੋਂ ਕੈਬਨਿਟ ਮਨਿਸਟਰ ਨਵਦੀਪ ਬੈਂਸ, ਰਾਜ ਗਰੇਵਾਲ, ਰਮੇਸ਼ ਸੰਘਾ, ਗਗਨ ਸਿਕੰਦ, ਸੋਨੀਆ ਸਿੱਧੂ, ਰੂਬੀ ਸਹੋਤਾ, ਕਮਲ ਖਹਿਰਾ, ਕ੍ਰਿਸਟੀ ਡੰਕਨ ਅਤੇ ਪ੍ਰੌਵੈਂਸ਼ੀਅਲ ਮੈਂਬਰ ਪਾਰਲੀਮੈਂਟਾਂ ਵਿੱਚੋਂ ਜਗਮੀਤ ਸਿੰਘ, ਵਿੱਕ ਢਿੱਲੋਂ, ਹਰਿੰਦਰ ਮੱਲੀ,ਅਮ੍ਰਿਤ ਮਾਂਗਟ ਅਤੇ ਬਰੈਂਪਟਨ ਮੇਅਰ ਲਿੰਡਾ ਜੈਫਰੀ, ਮਿਸੀਸਾਗਾ ਮੇਅਰ ਬੋਨੀ ਕਰੋਂਬੀ, ਸਕੂਲ ਟਰਸੱਟੀ ਹਰਕੀਰਤ ਸਿੰਘ ਅਤੇ ਇੰਡੀਅਨ ਕੌਂਸਲੇਟ ਦਿਨੇਸ਼ ਭਾਟੀਆ, ਉਚੇਚੇ ਤੌਰ ‘ਤੇ ਇਸ ਪ੍ਰੋਗਰਾਮ ਵਿੱਚ ਪਹੁੰਚੇ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਵਧਾਈ ਸੰਦੇਸ਼ ਵੀ ਪੜ੍ਹ ਕੇ ਸੁਣਾਇਆ ਗਿਆ। ਓਨਟਾਰੀਓ ਦੇ ਵਿਰੋਧੀ ਪਾਰਟੀ ਲੀਡਰ ਪੈਟਰਿਕ ਬਰਾਊਨ ਵੀ ਆਪਣੇ ਜੀ ਟੀ ਏ ਪ੍ਰੌਵੈਂਸ਼ੀਅਲ ਨੋਮੀਨੇਟਡ ਉਮੀਦਵਾਰਾਂ ਜੱਸ ਜੌਹਲ, ਪਰਮ ਸਰਕਾਰੀਆ ਨਾਲ ਪਹੁੰਚੇ ਹੋਏ ਸਨ। ਜੀ ਟੀ ਏ ਏਰੀਆ ਦੇ ਪੀ ਸੀ ਪਾਰਟੀ ਨੌਮੀਨੇਸ਼ਨ ਉਮੀਦਵਾਰਾਂ ਵਿੱਚ ਰਣਦੀਪ ਸੰਧੂ, ਅਮਰਜੋਤ ਸੰਧੂ, ਸੰਜੇ ਭਾਟੀਆ (ਬਰੈਂਪਟਨ ਵੈਸਟ), ਰੇਨਾਂ ਸੰਘਾ (ਵੁਡਬਰਿੱਜ-ਵਾਅਨ) ਅਤੇ ਰਾਜਿੰਦਰ ਮਿਨਹਾਸ ਬੱਲ, ਹਰਦੀਪ ਗਰੇਵਾਲ ਅਤੇ ਦੀਪਕ ਆਨੰਦ (ਮਾਲਟਨ ਮਿਸੀਸਾਗਾ) ਵੀ ਮੌਜੂਦ ਸਨ। ਦੋਸਾਂਝ ਸਪੋਰਟਸ ਕਲੱਬ, ਸਿੱਖ ਮੋਟਰਸਾਈਕਲ ਕਲੱਬ ਆਫ ਓਨਟਾਰੀਓ, ਕੈਨੇਡਾ ਵਿੱਚ ਪਹਿਲੇ ਜਸਟਿਸ ਆਫ ਪੀਸ ਬੌਬੀ ਸਿੱਧੂ, ਤਿੰਨ ਵਾਰੀ ਗਵਰਨਰ ਜਨਰਲ ਐਵਾਰਡ ਨਾਲ ਸ਼ੁਸ਼ੋਭਿਤ ਅਮਰਜੀਤ ਸਿੰਘ ਸਿੱਧੂ ਅਤੇ ਇੰਦਰਜੀਤ ਬੱਲ ਸਮੇਤ ਕਈ ਕਮਿਊਨਿਟੀ ਲੀਡਰ ਵੀ ਪਹੁੰਚੇ ਹੋਏ ਸਨ। ਬੌਬ ਜੀ ਵਲੋਂ ਸਾਰੇ ਬਿਜਨਸ ਸਪੌਂਸਰਾਂ ਦਾ ਧੰਨਵਾਦ, ਰਾਜਨੀਤਿਕ ਲੀਡਰਾਂ ਦੁਆਰਾ ਉਹਨਾਂ ਨੂੰ ਸਨਮਾਨਿਤ ਕਰਕੇ ਕੀਤਾ ਗਿਆ, ਜਿਹਨਾਂ ਦੇ ਸਦਕਾ ਇਸ ਪ੍ਰੋਗਰਾਮ ਦਾ ਆਯੋਜਨ ਸੰਭਵ ਹੋ ਸਕਿਆ। ਉਹਨਾਂ ਨੇ ਖਾਸ ਤੌਰ ‘ਤੇ ਰੇਡੀਓ ਸਟੇਸ਼ਨ 1430 ਏ ਐਮ ਦੇ ਮੈਨੇਜਰ ਜੈਨੀਫਰ ਦਾ, ਵੀਜਨ ਟੀ ਵੀ ਅਤੇ 24 ਘੰਟੇ ਚੱਲਣ ਵਾਲੇ ਆਈ ਪੀ ਟੀ ਵੀ, ਆਪਣੇ ਸਟੂਡੀਓ ਸਹਾਇਕ ਹੈਰੀ, ਆਪਣੇ ਪਰਿਵਾਰ, ਆਪਣੀ ਸਾਰੀ ਮੀਡੀਆ ਟੀਮ ਦਾ ਵੀ ਧੰਨਵਾਦ ਕੀਤਾ ਜਿਹਨਾਂ ਦੀਆਂ ਸੇਵਾਵਾਂ ਨਾਲ ਸਾਂਝਾਂ ਪੰਜਾਬ ਰੇਡੀਓ ਅਤੇ ਟੀ ਵੀ, ਇਹਨਾਂ ਬੁਲੰਦੀਆਂ ‘ਤੇ ਪਹੁੰਚਿਆ। ਰਾਜਨੀਤਿਕ ਲੀਡਰਾਂ ਦੁਆਰਾ ਬੌਬ ਦੋਸਾਂਝ ਦੇ ਅਸਲ ਨਾਂ ਭਰਮਤੋੜ ਸਿੰਘ ਨੂੰ ਯਾਦ ਕੀਤਾ ਗਿਆ ਅਤੇ ਲੀਡਰਾਂ ਨੇ ਕੈਨੇਡੀਅਨ ਕਮਿਊਨਿਟੀ ਨੂੰ ਇਕੱਠਾ ਰੱਖਣ ਲਈ ਧੰਨਵਾਦ ਕੀਤਾ। ਬੌਬ ਜੀ ਨੂੰ ਮਿਲਦੀ ਪਰਿਵਾਰਿਕ ਮੱਦਦ ਲਈ ਉਹਨਾਂ ਦੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ। ਜਾਤ-ਪਾਤ ਦੇ ਬੰਧਨਾਂ ਨੂੰ ਤੋੜਨ ਦਾ ਵੀ ਜ਼ਿਕਰ ਕੀਤਾ ਗਿਆ ਅਤੇ ਕਿਹਾ ਗਿਆ ਕਿ ਚਾਹੇ ਕਿਸੇ ਵੀ ਜ਼ਾਤ ਦੇ ਹੋਈਏ,ਅਸੀਂ ਸਾਰੇ ‘ਪੁੱਤ ਪੰਜਾਬ ਦੇ’ ਹਾਂ। ਭਾਰਤੀ ਜਾਂ ਪਾਕਿਸਤਾਨੀ ਪੰਜਾਬ ਜਾਂ ਫਿਰ ਟੋਰਾਂਟੋ ਵਸਦੇ ਪੰਜਾਬ ਵਿੱਚ, ਸਾਂਝਾਂ ਪਾਉਣ ਵਾਲੇ, ਸਾਂਝਾ ਪੰਜਾਬ ਰੇਡੀਓ ਅਤੇ ਟੀ ਵੀ ਦੇ ਹੋਸਟ, ਬੌਬ ਦੋਸਾਂਝ, ਪਿੰਡ ਦੋਸਾਂਝ ਤੋਂ ਹਨ। 10ਵੀਂ ਐਨਵਰਸਰੀ ਜਸ਼ਨਾਂ ਵਿੱਚ ਬੌਬ ਦੋਸਾਂਝ ਨੇ ਇਸ ਸਾਲ ਮਨਾਏ ਜਾ ਰਹੇ ਕੈਨੇਡਾ ਦੇ 150ਵੇਂ ਜਨਮ ਦਾ ਖਾਸ ਜ਼ਿਕਰ ਕਰਦਿਆਂ ਕਿਹਾ ਕਿ ਅਸੀਂ ਖੁਸ਼ ਹਾਂ ਕਿ ਇਸੇ ਸਾਲ ਸਾਂਝਾਂ ਪੰਜਾਬ ਦੀ 10ਵੀਂ ਐਨਵਰਸਰੀ ਅਤੇ ਕੈਨੇਡਾ ਦਾ 150ਵਾਂ  ਜਨਮ ਮਨਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਉਹਨਾਂ, ਪ੍ਰਸਿੱਧ ਮੀਡੀਆ ਪਰਸਨੈਲਟੀ ਰਣਬੀਰ ਸ਼ਾਰਧਾ ਜੀ ਦੇ 75ਵੇਂ ਜਨਮ ਦਿਨ ਤੇ ਉਹਨਾਂ ਨੂੰ ਵਧਾਈ ਦਿੱਤੀ ਗਈ ਪਿਛਲੇ 47 ਸਾਲਾਂ ਤੋਂ ਉਹਨਾਂ ਦੀਆਂ ਮੀਡੀਆ ਦੁਆਰਾ ਸਮਾਜਿਕ ਸੇਵਾਵਾਂ ਨੂੰ ਯਾਦ ਕੀਤਾ ਅਤੇ ਪੰਜਾਬੀ ਦੁਨੀਆਂ ਹਰਜੀਤ ਗਿੱਲ, ਗੁਰਪ੍ਰੀਤ ਸਿੰਘ ਵਾਰਿਸ ਰੇਡੀਓ, ਸੰਦੀਪ ਬਰਾੜ ਦੇਸੀ ਰੰਗ, ਸਈਅਦ ਅਨਵਰ ਰੇਡੀਓ ਟਾਈਮ ਪਾਸ, ਅਹਿਮਦ ਜਾਫਰੀ ਰੇਡੀਓ ਸਟਾਰਜ਼, ਰਾਜਾ ਅਰਸ਼ਦ ਅਤੇ ਫਹਮੀਦਾ ਸ਼ਮੀਮ ਰੇਡੀਓ ਲੋਕ ਵਿਰਸਾ,ਚਮਕੌਰ ਸਿੰਘ ਰੇਡੀਓ ਪੰਜਾਬੀ ਰੰਗ, ਸਾਰਾ ਮੀਡੀਆ,ਪੰਜਾਬੀ ਬਰੌਡਕਾਸਟ ਐਸੋਸੀਏਸ਼ਨ, ਸਾਰੀ ਟੀਮ ਤਹਿਲਕਾ ਮੀਡੀਆ ਗਰੁੱਪ, ਸਾਰੀ ਟੀਮ ਮਹਿਫਲ ਮੀਡੀਆ,ਇਕਬਾਲ ਮਾਹਲ ਅਤੇ ਦਿਲਬਾਗ ਚਾਵਲਾ ਦਾ ਵੀ ਸੇਵਾਵਾਂ ਲਈ ਸ਼ੁਕਰੀਆ ਅਦਾ ਕੀਤਾ। ‘ਕਲੀਆਂ ਪੰਜਾਬ ਦੀਆਂ’ ਦੇ ਨਾਂ ਹੇਠ, ਪੰਜਾਬੀ ਕੁੜੀਆਂ ਵਲੋਂ ਗਿੱਧਾ ਅਤੇ ਮੁੰਡਿਆਂ ਵਲੋਂ ਪੰਜਾਬ ਦਾ ਸਪੈਸ਼ਲ ਲੋਕ ਨਾਚ ਭੰਗੜਾ ਵੀ ਪਾਇਆ ਗਿਆ। ਰੌਕੀ ਅਤੇ ਸਮੀਰ ਦੁਆਰਾ ਡਾਂਸ ਦੀ ਪੇਸ਼ਕਸ਼ ਕੀਤੀ ਗਈ।
ਮਾਈਕ ਜ਼ਰੇਜਾ ਵਲੋਂ ਮੈਜਿਕ ਸ਼ੋਅ ਕੀਤਾ ਅਤੇ ਬੱਚਿਆਂ ਲਈ ਫੇਸ ਪੇਂਟਿੰਗ ਕੀਤੀ ਗਈ। ਬੌਬ ਜੀ ਵਲੋਂ ‘ਗੁਰੂ ਨਾਨਕ ਬਿਰਧ ਆਸ਼ਰਮ ਸੰਸਥਾ’ ਦੀ ਦਿਲ ਖੋਲ੍ਹ ਕੇ ਮੱਦਦઠ ਕਰਨ ਦੀ ਬੇਨਤੀ ਕੀਤੀ ਗਈ। ਪ੍ਰੋਗਰਾਮ ਦੇ ਅੰਤ ਵਿੱਚ, ਭੰਗੜੇ ਅਤੇ ਸਪੈਸ਼ਲ ਡਾਂਸ ਕੀਤੇ ਗਏ। ਮਿਸੀਸਾਗਾ ਮੇਅਰ ਬੋਨੀ ਕਰੋਂਬੀ ਨੇ ਪ੍ਰੋਗਰਾਮ ਹੋਸਟ ਜਯੋਤੀ ਸ਼ਰਮਾ ਦੀઠ ਤਾਰੀਫ ਕੀਤੀ ਅਤੇ ਪ੍ਰੋਗਰਾਮ ਆਯੋਜਕ ਬੌਬ ਦੋਸਾਂਝ, ਉਨ੍ਹਾਂ ਦੀ ਪਤਨੀ ਬਲਜੀਤ ਕੌਰ ਦੋਸਾਂਝ, ਮਾਤਾ ਰਘੂਬੀਰ ਕੌਰ ਦੋਸਾਂਝ, ਲੜਕੇ ਬਿਕਰਮ ਦੋਸਾਂਝ, ਅਮ੍ਰਿਤ ਦੋਸਾਂਝ, ਮਨਵੀਰ ਦੋਸਾਂਝ ਤੇ ਬਾਕੀ ਪਰਿਵਾਰ ਨਾਲ ਮਿਲ ਕੇ ਨਾਲ ਭੰਗੜਾ ਪਾਇਆ। ਸਾਰੇ ਮੀਡੀਆ ਵਲੋਂ ਵੀ ਬੌਬ ਦੋਸਾਂਝ ਜੀ ਨੂੰ, ਸਾਂਝਾ ਪੰਜਾਬ ਦੀ 10ਵੀਂ ਐਨੀਵਰਸਰੀ ਲਈ, ਵਧਾਈਆਂ ਦਿੱਤੀਆਂ ਗਈਆਂ।

RELATED ARTICLES
POPULAR POSTS