-7.9 C
Toronto
Saturday, December 27, 2025
spot_img
Homeਕੈਨੇਡਾਰਮਨਦੀਪ ਬਰਾੜ ਵਲੋਂ ਚੋਣ ਕੰਪੇਨ ਦਫਤਰ ਦਾ ਉਦਘਾਟਨ

ਰਮਨਦੀਪ ਬਰਾੜ ਵਲੋਂ ਚੋਣ ਕੰਪੇਨ ਦਫਤਰ ਦਾ ਉਦਘਾਟਨ

ਬਰੈਂਪਟਨ/ਸੁਰਜੀਤ ਸਿੰਘ ਫਲੋਰਾ : ਲੰਘੇ ਵੀਕਐਂਡ ‘ਤੇ ਬਰੈਂਪਟਨ ਸਾਊਥ ਤੋਂ ਰਮਨਦੀਪ ਬਰਾੜ ਵਲੋਂ ਮਿਸੀਸਾਗਾ ਰੋਡ ‘ਤੇ ਆਪਣੀ ਇਲੈਕਸ਼ਨ ਕੰਪੇਨ ਦਾ ਉਦਘਾਟਨ ਬਹੁਤ ਹੀ ਜ਼ੋਰਾਂ-ਸ਼ੋਰਾਂ ਨਾਲ ਕੀਤਾ ਗਿਆ ਜਿਸ ਵਿਚ ਮੁਖ ਮਹਿਮਾਨ ਪ੍ਰਭਮੀਤ ਸਰਕਾਰੀਆਂ ਉਨਟਾਰੀਓ ਸਰਕਾਰ ਦੇ ਪ੍ਰੈਜੀਡੈਟਨ ਆਫ ਟਰੈਜ਼ਰੀ ਬੋਰਡ ਸਨ, ਜਿਹਨਾਂ ਨੇ ਕਿਹਾ ਕਿ ਰਮਨਦੀਪ ਬਰਾੜ ਭਾਈਚਾਰੇ ਦੀਆਂ ਮੁਸ਼ਕਲਾਂ ਤੋਂ ਭਲੀਭਾਂਤ ਜਾਣੂ ਹਨ ਤੇ ਹਰ ਸਮੇਂ ਭਾਈਚਾਰੇ ਦੀ ਸੇਵਾਹਿਤ ਹਾਜ਼ਰ ਰਹਿੰਦੇ ਹਨ। ਸਾਨੂੰ ਬਰੈਂਪਟਨ ਸਾਊਥ ਤੋਂ ਰਮਨਦੀਪ ਬਰਾੜ ਦੀ ਮਦਦ ਕਰਦੇ ਹੋਏ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਬਹੁਤ ਸਮੇਂ ਤੋਂ ਕਾਫੀ ਸਿੱਖ ਲੀਡਰ ਤੇ ਪੰਜਾਬੀ ਭਾਈਚਾਰਾ ਟਰੂਡੋ ਸਰਕਾਰ ਨੂੰ ਸਿੱਖ ਪਰਿਵਾਰਾਂ ਨੂੰ ਅਫਗਾਨਿਸਤਾਨ ਤੋਂ ਬਚਾ ਕੇ ਕੈਨੇਡਾ ਲਿਆਉਣ ਲਈ ਕਹਿ ਰਿਹਾ ਹੈ। ਇਸੇ ਤਰ੍ਹਾਂ ਉਹਨਾਂ ਦੀ ਮਦਦ ਲਈ ਬਰੈਂਪਟਨ ਤੋਂ ਜਗਦੀਪ ਸਿੰਘ, ਬਰੈਂਪਟਨ ਸੈਂਟਰ ਤੋਂ ਮੋਰਾਰੀ ਲਾਲ ਜੋ ਪਿਛਲੇ ਇਲੈਕਸ਼ਨ ਵਿਚ ਖੜ੍ਹੇ ਹੋਏ ਸਨ, ਨਵਲ ਬਜਾਜ ਬਰੈਂਪਟਨ ਈਸਟ ਤੋਂ, ਜਰਮਨ ਚੈਂਬਰਸ ਬਰੈਂਪਟਨ ਵੈਸਟ ਤੋਂ ਟੀਮ ਬਣਾ ਕੇ ਇਕ ਦੂਜੇ ਦੀ ਮਦਦ ਕਰਦੇ ਹੋਏ, ਬਰੈਂਪਟਨ ਵਿਚੋਂ ਰੈਡ ਵੇਵ ਨੂੰ ਬਲੂ ਵੇਵ ਵਿਚ ਬਦਲਣ ਦਾ ਸੰਕਲਪ ਹੈ।

 

RELATED ARTICLES
POPULAR POSTS