15 C
Toronto
Saturday, October 18, 2025
spot_img
Homeਕੈਨੇਡਾਹਾਈਲੈਂਡ ਆਟੋ ਦੇ ਗੈਰੀ ਗਰੇਵਾਲ ਨੇ ਮਿੱਤਰਾਂ ਨਾਲ ਨਵੇਂ ਸਾਲ ਦੀ ਖੁਸ਼ੀ...

ਹਾਈਲੈਂਡ ਆਟੋ ਦੇ ਗੈਰੀ ਗਰੇਵਾਲ ਨੇ ਮਿੱਤਰਾਂ ਨਾਲ ਨਵੇਂ ਸਾਲ ਦੀ ਖੁਸ਼ੀ ਸਾਂਝੀ ਕੀਤੀ

ਬਰੈਂਪਟਨ/ਬਿਊਰੋ ਨਿਊਜ਼ : ਹਾਈਲੈਂਡ ਆਟੋ ਦੇ ਸੰਚਾਲਕ ਗੈਰੀ ਗਰੇਵਾਲ ਨੇ ਆਪਣੇ ਮਿੱਤਰਾਂ ਨੂੰ ਨਵੇਂ ਸਾਲ ਦੀ ਖੁਸ਼ੀ ਵਿੱਚ ਪਾਰਟੀ ਦਿੱਤੀ। ਇਸ ਵਿੱਚ ਗਰੇਟਰ ਟੋਰਾਂਟੋ ਮਾਰਗੇਜ਼ ਦੇ ਜਸਪਾਲ ਗਰੇਵਾਲ,ਰੀਐਲਟਰ ਗਿਆਨ ਸਿੰਘ ਨਾਗਰਾ, ਏਅਰਪੋਰਟ ਰੱਨਰਜ਼ ਕਲੱਬ ਦੇ ਸੰਧੂਰਾ ਬਰਾੜ, ਕੇਸਰ ਬੜੈਚ, ਰਾਕੇਸ਼ ਸ਼ਰਮਾ,ਦਵਿੰਦਰ ਅਟਵਾਲ, ਮੈਰਾਥੋਰੀਅਨ ਧਿਆਨ ਸਿੰਘ ਸੋਹਲ, ਸੁਖਦੇਵ ਸਿੱਧਵਾਂ, ਜਗਤਾਰ ਗਰੇਵਾਲ ਅਤੇ ਹਰਜੀਤ ਸੇਖੌ ਤੋ ਬਿਨਾ ਕਈ ਹੋਰ ਕਈ ਸ਼ਾਮਲ ਹੋਏ। ਇਸ ਸ਼ਾਨਦਾਰ ਪਾਰਟੀ ਵਿੱਚ ਮਿੱਤਰ ਮੰਡਲੀ ਨੇ ਖਾਣ ਪੀਣ ਦੇ ਨਾਲ ਹੀ ਮਨੋਰੰਜਨ ਲਈ ਚੁਟਕਲੇ, ਹੱਡ ਬੀਤੀਆਂ ਅਤੇ ਕਵਿਤਾਵਾਂ ਵਰਗੀਆਂ ਗੱਲਾਂ ਸਾਂਝੀਆਂ ਕੀਤੀਆਂ। ਸ਼ਾਮ ਦੇ ਛੇ ਵਜੇ ਤੋਂ ਰਾਤ ਦੇ ਗਿਆਰਾਂ ਵਜੇ ਤੱਕ ਖੂਬ ਮਹਿਫਲ ਜੰਮੀ ਰਹੀ। ਗੱਡੀ ਇੱਕ ਆਵੇ ਇੱਕ ਜਾਵੇ ਕਹਾਵਤ ਵਾਂਗ ਕਈ ਦੋਸਤ ਆਉਂਦੇ ਜਾਂਦੇ ਰਹੇ ਪਰ ਬਹੁਤਿਆਂ ਨੇ ਪੂਰਾ ਸਮਾਂ ਗੈਰੀ ਗਰੇਵਾਲ ਦੀ ਮੇਜ਼ਬਾਨੀ ਦਾ ਲੁਤਫ ਉਠਾਇਆ। ਇਸ ਮਹਿਫਲ ਵਿੱਚ ਸ਼ਾਮਲ ਪ੍ਰਸਿੱਧ ਰੀਐਲਟਰ ਗਿਆਨ ਸਿੰਘ ਨਾਗਰਾ ਅਤ ਹਰਜੀਤ ਸੇਖੋਂ ਨੇ ਏਅਰਪੋਰਟ ਰੱਨਰਜ਼ ਕਲੱਬ ਦੀ ਮੈਬਰਸਿੱਪ ਲਈ ਅਤੇ ਕਲੱਬ ਨੂੰ ਹਰ ਤਰ੍ਹਾ ਦੀ ਸਹਾਇਤਾ ਦੇਣ ਦਾ ਵਾਅਦਾ ਕੀਤਾ। ਇਸ ਤਰ੍ਹਾਂ ਇਸ ਪਾਰਟੀ ਨੇ ਆਪਸੀ ਨਵੇਂ ਸਬੰਧ ਵੀ ਪੈਦਾ ਕੀਤੇ। ਪਾਰਟੀ ਦੇ ਅੰਤ ਤੇ ਸਾਰੇ ਖੁਸ਼ੀ ਖੁਸ਼ੀ ਇੱਕ ਦੂਜੇ ਵਾਸਤੇ ਨਵੇਂ ਸਾਲ ਵਿੱਚ ਸੁਖਦਾਈ ਜਿੰਦਗੀ ਲਈ ਕਾਮਨਾ ਕਰਦੇ ਹੋਏ ਅਤੇ ਗੈਰੀ ਗਰੇਵਾਲ ਦਾ ਧੰਨਵਾਦ ਕਰ ਕੇ ਵਿਦਾ ਹੋਏ। ਇਹ ਪਾਰਟੀ ਆਮ ਪਾਰਟੀਆਂ ਤੋਂ ਹਟਵੀਂ ਅਤੇ ਵਿਲੱਖਣ ਸਾਬਤ ਹੋਈ।

RELATED ARTICLES

ਗ਼ਜ਼ਲ

POPULAR POSTS