ਬਰੈਂਪਟਨ : 10 ਅਗਸਤ 2019 ਸ਼ਨੀਵਾਰ ਨੂੰ ਬਰੈਂਪਟਨ ਸੀਨੀਅਰ ਵੁਮੈਨਸ ਕਲੱਬ ਵੱਲੋਂ ਬਰੈਂਪਟਨ ਮੈਰੀਕੀਨਾ ਫਰੈਂਡਸ਼ਿਪ ਪਾਰਕ ਜੋ ਵਾਂਡਰਬ੍ਰਿੰਕ ‘ਤੇ ਸ਼ੁਗਰਕੇਨ ਇੰਟਰਸੈਕਸ਼ਨ ਉੱਤੇ ਹੈ, ਸਵੇਰ 11.30 ਤੋਂ 3.30 ਤੱਕ ਤੀਆਂ ਦਾ ਭਰਵਾਂ ਮੇਲਾ ਲਾਇਆ ਜਾ ਰਿਹਾ ਹੈ ਜਿਸ ਵਿੱਚ ਖੇਡਾਂ, ਲੇਡੀਜ਼ ਗਿੱਧਾ ਤੇ ਹੋਰ ਮਨੋਰੰਜਨ ਦੇ ਨਾਲ ਸਟਾਲ ਵੀ ਲਾਏ ਜਾਣਗੇ। ਖਾਣ ਪੀਣ ਦਾ ਖੁੱਲ੍ਹਾ ਪ੍ਰਬੰਧ ਹੋਵੇਗਾ। ਸਭ ਨੂੰ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਹੈ। ਹੋਰ ਜਾਣਕਾਰੀ ਲਈ ਇਨ੍ਹਾਂ ਪ੍ਰਬੰਧਕਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ-ਕੁਲਦੀਪ ਕੌਰ ਗਰੇਵਾਲ (647 856 9893), ਸ਼ਿੰਦਰਪਾਲ ਬਰਾੜ (647 720 2314), ਕਮਲਜੀਤ ਤਾਤਲਾ (905 451 8967), ਸੁਰਿੰਦਰ ਜੀਤ ਕੌਰ ਛੀਨਾ (905 915 1377), ਕੁਲਵੰਤ ਗਰੇਵਾਲ (647 854 0140)
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …