ਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਦੇ ਉਨਟਾਰੀਓ ਸੂਬੇ ਵਿੱਚ ਮਨਾਏ ਜਾ ਰਹੇ ਸਿੱਖ ਹੈਰੀਟੇਜ ਮੰਥ ਨੂੰ ਵੱਖ ਵੱਖ ਥਾਵਾਂ ‘ਤੇ ਸੁਮੱਚੇ ਭਾਈਚਾਰੇ ਵੱਲੋਂ ਬੜੀ ਜੋਸ਼ੋ ਖਰੋਸ਼ ਨਾਲ ਮਨਇਆ ਜਾ ਰਿਹਾ ਹੈ।ਉੱਥੇ ਸਿੱਖ ਹੈਰੀਟੇਜ ਬਟਨ ਦੇ ਰਚੇਤਾ ਬਲਜਿੰਦਰ ਸੇਖਾ ਵੱਲੋਂ ਇਸ ਵਾਰ ਪਹਿਲਾ ਸਿੱਖ ਹੈਰੀਟੇਜ ਮੰਥ ਗਰਿਟੰਗ ਕਾਰਡ ਸਮੂਹ ਭਾਈਚਾਰੇ ਨੂੰ ਭੇਟ ਕੀਤਾ ਗਿਆ । ਸੇਖਾ ਨੇ ਗੱਲ-ਬਾਤ ਦੌਰਾਨ ਦੱਸਿਆ ਕਿ ਉਹਨਾਂ ਵੱਲੋਂ ਇਹ ਉੋਪਰਾਲਾ ਪਰਿਵਾਰ ਤੇ ਦੋਸਤਾਂ ਦੇ ਸਹਿਯੋਗ ਨਾਲ ਨਿਰਸੁਆਰਥ ਕੀਤਾ ਜਾਂਦਾ ਹੈ।ਬਿਨਾ ਕਿਸੇ ਸੰਸਥਾ ਦੇ ਸਹਿਯੋਗ ਨਾਲ ਕੈਨੇਡੀਅਨ ਸਮਾਜ ਵਿੱਚ ਸਿੱਖੀ ਦੀਆਂ ਕਦਰਾਂ ਕੀਮਤਾਂ ਦੀ ਗੱਲ ਕਰਦੇ ਇਸ ਉਪਰਾਲੇ ਨੂੰ ਭਾਰੀ ਹੁੰਗਾਰਾ ਮਿਲ ਰਿਹਾ ਹੈ। ਜਿਸ ਕਰੀ ਉਹ ਸੁਮੱਚੇ ਮੀਡੀਏ ਤੋਂ ਇਲਾਵਾ ਸਾਰੇ ਕੈਨੇਡੀਅਨ ਭਾਈਚਾਰੇ ਦੀ ਇਸ ਕਾਰਜ ਲਈ ਸ਼ਲਾਘਾ ਕਰਦੇ ਹਨ।ਉਹਨਾਂ ਨੇ ਕਿਹਾ ਜਿਸ ਨੂੰ ਵੀ ਕੋਟ ਦੇ ਕਾਲਰ ਤੇ ਲਾਉਣ ਵਾਲੇ ਬਟਨ ਤੇ ਦੀ ਜ਼ਰੂਰਤ ਹੋਵੇ ਉਹਨਾਂ ਦੇ ਨਾਲ 416-509-6200 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਵਰਨਣਯੋਗ ਹੈ ਕਿ ਬੀਤੇ ਸਾਲ ਦੁਨੀਆ ਦੇ ਪਹਿਲੇ ਸਿੱਖ ਹੈਰੀਟੇਜ ਮੰਥ ਬਟਨ ਨੂੰ ਉਨਟਾਰੀਉ (ਕਨੇਡਾ) ਦੀ ਵਿਧਾਨ ਸਭਾ ਵਿੱਚ ਬਲਜਿੰਦਰ ਸੇਖਾ ਨੇ ਵਿਧਾਇਕ ਵਿੱਕ ਢਿੱਲੋਂ ਦੇ ਸਹਿਯੋਗ ਨਾਲ ਪੇਸ਼ ਕੀਤਾ ਸੀ।ਸਮੂਹ ਕੈਨੇਡੀਅਨ ਭਾਈਚਾਰੇ ਵਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।
Check Also
ਸੀਨੀਅਰਾਂ ਦੀ ਭਲਾਈ ਨਾਲ ਜੋੜ ਕੇ ਫਲਾਵਰ ਸਿਟੀ ਫਰੈਂਡਜ਼ ਕਲੱਬ ਨੇ ਮਨਾਇਆ ‘ਕੈਨੇਡਾ ਡੇਅ’
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 6 ਜੁਲਾਈ ਨੂੰ ਫਲਾਵਰ ਸਿਟੀ ਫਰੈਂਡਜ਼ ਸੀਨੀਅਰਜ਼ ਕਲੱਬ ਨੇ ਸਥਾਨਕ …