ਮਾਲਟਨ/ਹਰਜੀਤ ਸਿੰਘ ਬਾਜਵਾ
10 ਅਪ੍ਰੈਲ ਐਤਵਾਰ ਨੂੰ ਦਸਤਾਰ ਸਜਾਉਂਣ ਦੇ ਮੁਕਾਬਲੇ ਮਾਲਟਨ ਗੁਰੂਦੁਆਰਾ ਸਾਹਿਬ ਵਿਖੇ ਕਰਵਾਏ ਜਾ ਰਹੇ ਹਨ, ਉੱਘੇ ਕਾਰੋਬਾਰੀ ਅਤੇ ਸਮਾਜ ਸੇਵਕ ਸ੍ਰ. ਬੇਅੰਤ ਸਿੰਘ ਧਾਰੀਵਾਲ ਵੱਲੋਂ ਪਿਛਲੇ 12 ਸਾਲਾਂ ਤੋਂ ਇਹ ਸਿਲਸਿਲਾ ਲਗਾਤਾਰ ਜਾਰੀ ਹੈ, ਇੱਥੇ ਇਸ ਸਬੰਧੀ ਗੱਲ ਕਰਦਿਆਂ ਸ੍ਰ. ਧਾਰੀਵਾਲ ਨੇ ਆਖਿਆਂ ਕਿ ਦਸਤਾਰ ਨਾਲ ਬੱਚਿਆਂ ਦਾ ਮੋਹ ਵਧਾਉਂਣ , ਦਸਤਾਰ ਦਾ ਮਾਣ ਸਨਮਾਨ ਬਰਕਰਾਰ ਰੱਖਣ ਅਤੇ ਲੌਕਾਂ ਨੂੰ ਦਸਤਾਰ ਬਾਰੇ ਜਾਗਰੂਦ ਕਰਨ ਲਈ ਹਰੇਕ ਸਾਲ ਇਹ ਮੁਕਾਬਲੇ ਕਰਵਾਏ ਜਾਂਦੇ ਹਨ ਅਤੇ ਸੋਹਣੀਆਂ ਪੱਗਾਂ ਬੰਨਣ ਵਾਲਿਆਂ ਨੂੰ ਸਨਮਾਨਿਤ ਵੀ ਕੀਤਾ ਜਾਂਦੇ ਹਨ ਅਤੇ ਇਸ ਸਾਲ ਵੀ ਖਾਲਸਾ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇਹ ਮੁਕਾਬਲੇ ਕਰਵਾਏ ਜਾ ਰਹੇ ਹਨ, ਜਿਸ ਵਿੱਚ ਦੋ ਗਰੁੱਪ ਹੋਣਗੇ 8 ਤੋਂ 12 ਸਾਲ ਦੇ ਬੱਚੇ ਅਤੇ ਦੂਜੇ ਗਰੁੱਪ ਵਿੱਚ 12 ਸਾਲ ਤੋਂ 16 ਸਾਲ ਤੱਕ ਦੇ ਬੱਚੇ ਹੋਣਗੇ। ਇਹਨਾਂ ਮੁਕਾਬਲਿਆਂ ਨੂੰ ਕਰਾਉਂਣ ਲਈ ਖਾਲਸਾ ਸਕੂਲ ਦੀ ਕਮੇਟੀ ਤੋਂ ਇਲਾਵਾ ਜਗਤਰਨ ਸਿੰਘ ਸੇਖੋਂ , ਜਸਵਿੰਦਰ ਲਾਲੀ ਲਾਲੀ ਟ੍ਰਾਂਸਪੋਰਟ, ਬਾਘਾ ਮੱਲਕੇ , ਅਰਵਿੰਦਰ ਸਿੰਘ ਅਕਾਲ ਆਪਟੀਕਲ, ਸੁਖਦੇਵ ਸਿੰਘ ਭੰਡਾਲ, ਰਾਜਵਿੰਦਰ ਗਿੱਲ , ਪਰਮਿੰਦਰ ਢਿੱਲੋਂ, ਹਰਜੀਤ ਮਾਂਗਟ ਆਦਿ ਦਾ ਇਸ ਮੌਕੇ ਪੂਰਨ ਸਹਿਯੋਗ ਮਿਲ ਰਿਹਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …