ਗਲਾਸਗੋ/ਬਿਊਰੋ ਨਿਊਜ਼ : ਗਲਾਸਗੋ ਦੇ ਉੱਘੇ ਸਿੱਖ ਕਾਰੋਬਾਰੀ ਅਮਰੀਕ ਸਿੰਘ (84), ਜਿਨ੍ਹਾਂ 26 ਵਾਰ ਲੰਡਨ ਮੈਰਾਥਨ ਵੀ ਦੌੜੀ ਸੀ। ਮੈਰਾਥਨ ਦੌੜਾਕ ਅਮਰੀਕ ਸਿੰਘ ਦੀ ਕਰੋਨਾਵਾਇਰਸ ਕਾਰਨ ਮੌਤ ਹੋ ਗਈ ਹੈ। ਉਹ ਚਾਰ ਦਿਨਾਂ ਤੋਂ ਹਸਪਤਾਲ ਦਾਖ਼ਲ ਸਨ। ਉਹ 1970 ਵਿਚ ਭਾਰਤ ਤੋਂ ਗਲਾਸਗੋ ਆਏ ਸਨ। ਉਨ੍ਹਾਂ ਦੇ ਦੇਹਾਂਤ ਬਾਰੇ ਜਾਣਕਾਰੀ ਪੋਤਰੇ ਪਮਨ ਸਿੰਘ ਨੇ ਟਵੀਟ ਕਰ ਕੇ ਦਿੱਤੀ। ਅਮਰੀਕ ਸਿੰਘ ਨੇ ਕਰੀਬ 650 ਦੌੜ ਮੁਕਾਬਲਿਆਂ ਵਿਚ ਹਿੱਸਾ ਲਿਆ। ਲੋੜਵੰਦਾਂ ਦੀ ਮਦਦ ਕਰਨ ਵਿਚ ਹਮੇਸ਼ਾ ਉਹ ਅੱਗੇ ਰਹੇ।
Check Also
ਮਸਕ ਦੀ ਨਵੀਂ ਪਾਰਟੀ ’ਤੇ ਭੜਕੇ ਡੋਨਾਲਡ ਟਰੰਪ – ਟਰੰਪ ਨੇ ਮਸਕ ਦੇ ਕਦਮ ਨੂੰ ਦੱਸਿਆ ਮੂਰਖਤਾ ਪੂਰਨ
ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟੇਸਲਾ ਦੇ ਮਾਲਕ ਐਲੋਨ ਮਸਕ ਵਲੋਂ ‘ਅਮਰੀਕਾ ਪਾਰਟੀ’ …