ਬੀਜਿੰਗ : ਕਰੋਨਾ ਵਾਇਰਸ ਬਿਮਾਰੀ ਲਈ ਜ਼ਿੰਮੇਵਾਰ ਕਰੋਨਾ ਵਾਇਰਸ ਚਿਹਰੇ ‘ਤੇ ਲਗਾਏ ਜਾਣ ਵਾਲੇ ਮਾਸਕ ‘ਤੇ ਹਫ਼ਤਾ ਭਰ ਅਤੇ ਬੈਂਕ ਨੋਟ, ਸਟੀਲ ਅਤੇ ਪਲਾਸਟਿਕ ਦੀ ਪਰਤ ‘ਤੇ ਕਈ ਦਿਨਾਂ ਤੱਕ ਜਿਊਂਦਾ ਰਹਿ ਕੇ ਇਨਫੈਕਸ਼ਨ ਫੈਲਾਉਣ ‘ਚ ਸਮਰਥ ਹੁੰਦਾ ਹੈ। ਇਕ ਅਧਿਐਨ ‘ਚ ਇਹ ਜਾਣਕਾਰੀ ਸਾਹਮਣੇ ਆਈ ਹੈ। ਹਾਂਗਕਾਂਗ ਯੂਨੀਵਰਸਿਟੀ ਦੇ ਖੋਜਕਾਰਾਂ ਦਾ ਕਹਿਣਾ ਹੈ ਕਿ ਇਹ ਵਾਇਰਸ ਘਰ ‘ਚ ਇਸਤੇਮਾਲ ਹੋਣ ਵਾਲੇ ਕੀਟਾਣੂਨਾਸ਼ਕਾਂ, ਬਲੀਚ ਜਾਂ ਸਾਬਣ ਅਤੇ ਪਾਣੀ ਨਾਲ ਵਾਰ-ਵਾਰ ਹੱਥ ਧੋਣ ਨਾਲ ਮਰ ਜਾਵੇਗਾ। ਇਕ ਅਧਿਐਨ ‘ਚ ਪਾਇਆ ਗਿਆ ਕਿ ਕਰੋਨਾ ਵਾਇਰਸ ਸਟੇਨਲੈਸ ਸਟੀਲ ਅਤੇ ਪਲਾਸਟਿਕ ਦੀਆਂ ਪਰਤਾਂ ‘ਤੇ ਚਾਰ ਦਿਨ ਤੱਕ ਚਿਪਕਿਆ ਰਹਿ ਸਕਦਾ ਹੈ ਅਤੇ ਚਿਹਰੇ ‘ਤੇ ਲਗਾਏ ਜਾਣ ਵਾਲੇ ਮਾਸਕ ਦੀ ਬਾਹਰੀ ਪਰਤ ‘ਤੇ ਹਫ਼ਤੇ ਤੱਕ ਜਿਊਂਦਾ ਰਹਿ ਸਕਦਾ ਹੈ। ਇਹ ਅਧਿਐਨ ਸਾਰਸ-ਸੀ.ਓ.ਵੀ-2 ਦੀ ਸਥਿਰਤਾ ਨੂੰ ਲੈ ਕੇ ਲਗਾਤਾਰ ਹੋ ਰਹੇ ਖੋਜਕਾਰਾਂ ‘ਚ ਹੋਰ ਜਾਣਕਾਰੀ -ਜੋੜਦਾ ਹੈ ਅਤੇ ਦੱਸਦਾ ਹੈ ਕਿ ਇਸ ਨੂੰ ਫੈਲਣ ਤੋਂ ਕਿਵੇਂ ਰੋਕਿਆ ਜਾ ਸਕਦਾ ਹੈ। ਹਾਂਗਕਾਂਗ ਯੂਨੀਵਰਸਿਟੀ ਦੇ ਸਕੂਲ ਆਫ਼ ਪਬਲਿਕ ਹੈਲਥ ਦੇ ਖੋਜਕਾਰ ਲਿਓ ਪੂਨ ਲਿਤਮੈਨ ਅਤੇ ਮਾਲਕ ਪੇਰੀਜ ਨੇ ਕਿਹਾ ਕਿ ਸਾਰਸ-ਸੀ.ਓ.ਸੀ-2 ਅਨੁਕੂਲ ਵਾਤਾਵਰਣ ‘ਚ ਬੇਹੱਦ ਸਥਿਰ ਰਹਿ ਸਕਦਾ ਹੈ ਅਤੇ ਇਹ ਰੋਗਾਣੂ ਮੁਕਤ ਹਨ ਦੇ ਮਾਪੰਦ ਤਰੀਕਿਆਂ ਪ੍ਰਤੀ ਅਤਿ ਸੰਵੇਦਨਸ਼ੀਲ ਵੀ ਹੈ। ਖੋਜਕਾਰਾਂ ਨੇ ਜਾਂਚਣ ਦੀ ਕੋਸ਼ਿਸ਼ ਕੀਤੀ ਕਿ ਇਹ ਵਾਇਰਸ ਆਮ ਤਾਪ ‘ਤੇ ਵੱਖ-ਵੱਖ ਪਰਤਾਂ ‘ਤੇ ਕਿੰਨੀ ਦੇਰ ਰਹਿ ਸਕਦਾ ਹੈ। ਉਨ੍ਹਾਂ ਨੇ ਦੇਖਿਆ ਕਿ ਪ੍ਰਿੰਟਿੰਗ ਅਤੇ ਟਿਸ਼ੂ ਪੇਪਰ ‘ਤੇ ਇਹ ਤਿੰਨ ਘੰਟੇ, ਜਦੋਂਕਿ ਲੱਕੜੀ ਜਾਂ ਕੱਪੜੇ ‘ਤੇ ਪੂਰਾ ਦਿਨ ਰਹਿ ਸਕਦਾ ਹੈ। ਕੱਚ ਅਤੇ ਬੈਂਕ ਨੋਟ ‘ਤੇ ਇਹ ਵਾਇਰਸ ਚਾਰ ਦਿਨ ਤੱਕ ਜਦੋਂਕਿ ਸਟੇਨਲੈਸ ਸਟੀਲ ਅਤੇ ਪਲਾਸਟਿਕ ‘ਤੇ ਚਾਰ ਤੋਂ ਸੱਤ ਦਿਨ ਦੇ ਦਰਮਿਆਨ ਇਨਫੈਕਟਡ ਰਿਹਾ।
Check Also
ਚੀਨ ਨੇ ਅਮਰੀਕਾ ’ਤੇ ਲਗਾਇਆ 125% ਟੈਰਿਫ
ਜਿੰਨਪਿੰਗ ਬੋਲੇ – ਅਸੀਂ ਦਬਾਅ ਦੇ ਅੱਗੇ ਨਹੀਂ ਝੁਕਾਂਗੇ ਨਵੀਂ ਦਿੱਲੀ/ਬਿਊਰੋ ਨਿਊਜ਼ ਅਮਰੀਕਾ ਅਤੇ ਚੀਨ …