ਟੋਰਾਂਟੋ : ਕੈਨੇਡੀਅਨ ਪੰਜਾਬੀ ਕੌਂਸਲ ਬਰਲਿੰਗਟਨ ਵੱਲੋਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਹਿਯੋਗ ਨਾਲ ਬ੍ਰਹਿਮੰਡੀ ਸ਼ਾਇਰ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ 554ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਵੀ ਦਰਬਾਰ ਸ਼ਨੀਵਾਰ 18 ਨਵੰਬਰ 2023 ਨੂੰ ਸ਼ਾਮ 3 ਵਜੇ ਤੋਂ ਲੈ ਕੇ 6 ਵਜੇ ਤੱਕ ਓਕਵਿੱਲ ਕਮਊਨਿਟੀ ਸੈਂਟਰ ਵਿਖੇ ਕਰਾਇਆ ਜਾ ਰਿਹਾ ਹੈ।
ਇਸ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਵੀ ਦਰਬਾਰ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਸੱਭ ਮੈਂਬਰਜ਼ ਨੇ ਆਪਣੀ ਆਪਣੀ ਡਿਊਟੀ ਕਰਨ ਦੀ ਜ਼ੁੰਮੇਵਾਰੀ ਸੰਭਾਲ ਲਈ ਹੈ। ਕੈਨੇਡਾ ਦੇ ਆਸ ਪਾਸ ਦੇ ਹੋਰ ਸ਼ਹਿਰਾਂ ਤੋਂ ਵੀ ਵਿਦਵਾਨ ਤੇ ਸ਼ਾਇਰ ਇਸ ਕਵੀ ਦਰਬਾਰ ਵਿੱਚ ਪਹੁੰਚ ਰਹੇ ਹਨ। ਮੈਂਬਰਜ਼ ਤੇ ਸਾਹਿਤਕਾਰਾਂ ਵਿੱਚ ਇਸ ਕਵੀ ਦਰਬਾਰ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ । ਇਸ ਕਵੀ ਦਰਬਾਰ ਦਾ ਸਾਰਾ ਪ੍ਰਬੰਧ ਸ਼ਾਇਰ , ਵਿਦਵਾਨ ਤੇ ਨਾਮਵਰ ਸਿੱਖ ਚਿੰਤਕ ਡਾ ਪ੍ਰਗਟ ਸਿੰਘ ਬੱਗਾ ਤੇ ਉਹਨਾਂ ਦੇ ਟੀਮ ਮੈਂਬਰਜ਼ ਮਿਲ ਕੇ ਕਰ ਰਹੇ ਹਨ। ਇਸ ਕਵੀ ਦਰਬਾਰ ਵਿੱਚ ਪਹੁੰਚਣ ਲਈ ਤੇ ਭਾਗ ਲੈਣ ਲਈ ਸੱਭ ਨੂੰ ਖੁੱਲਾ ਸੱਦਾ ਹੈ। ਟੋਰਾਂਟੋ, ਬਰੈਂਪਟਨ ਤੇ ਇਸਦੇ ਆਸ ਪਾਸ ਤੋਂ ਜੋ ਸੱਜਣ ਇਸ ਕਵੀ ਦਰਬਾਰ ਵਿੱਚ ਜਾਣਾ ਚਾਹੁੰਦੇ ਹਨ ਉਹਨਾਂ ਸੱਭ ਨੂੰ ਲਿਜਾਣ ਤੇ ਛੱਡਣ ਦਾ ਪ੍ਰਬੰਧ ਕੀਤਾ ਹੋਇਆ ਹੈ। ਪੋਸਟਰ ਵਿੱਚ ਡੀਟੇਲ ਵਿੱਚ ਸਾਰੀ ਜਾਣਕਾਰੀ , ਫ਼ੋਨ ਨੰਬਰ ਤੇ ਐਡਰੈਸ ਵੀ ਦਿੱਤਾ ਹੋਇਆ ਹੈ। ਕਿਸੇ ਮੈਂਬਰ ਨੂੰ ਕੋਈ ਜਾਣਕਾਰੀ ਚਾਹੀਦੀ ਹੋਵੇ ਤੇ ਪੋਸਟਰ ਵਿੱਚ ਦਿੱਤੇ ਨੰਬਰਜ਼ ਤੇ ਆਪ ਸੰਪਰਕ ਕਰ ਸਕਦੇ ਹੋ। ਇਹ ਸਾਰੀ ਜਾਣਕਾਰੀ ਡਾ ਪ੍ਰਗਟ ਸਿੰਘ ਬੱਗਾ ਨੇ ਰਮਿੰਦਰ ਵਾਲੀਆ ਨੂੰ ਸਾਂਝੀ ਕੀਤੀ। ਧੰਨਵਾਦ ਸਹਿਤ। ਰਮਿੰਦਰ ਵਾਲੀਆ। ਸੰਪਰਕ :- +16479199023