ਬਰੈਂਪਟਨ/ਹਰਜੀਤ ਸਿੰਘ ਬਾਜਵਾ
ਬਰੈਪਟਨ ਵਿਖੇ ਬੀਤੇ ਦਿਨੀ ਨੌਜਵਾਨ ਗਾਇਕ ਅਤੇ ਸੰਗੀਤਕਾਰ ਹੈਰੀ ਸੰਧੂ ਦੇ ਸਟੂਡਿਉ ਵਿੱਚ ਮੁੱਛਫੁੱਟ ਉਮਰ ਦੇ ਗਾਇਕ ਅਭੀ ਸਿੰਘ ਵੱਲੋਂ ਹੈਰੀ ਸੰਧੂ ਦੇ ਸੰਗੀਤ ਵਿੱਚ ਤਿਆਰ ਨਾਮਵਰ ਗੀਤਕਾਰ ਗੈਰੀ ਟੋਰਾਂਟੋ ਹਠੂਰ ਦੇ ਲਿਖੇ ਗੀਤ ‘ਨਸ਼ੇੜੀ’ ਦੀ ਰਿਕਾਰਡਿੰਗ ਕੀਤੀ ਗਈ। ਜਿਸ ਬਾਰੇ ਪੂਰੀ ਖੁਸ਼ੀ ਦੇ ਮੂਡ ਵਿੱਚ ਗੱਲ ਕਰਦਿਆਂ ਗਾਇਕ ਅਭੀ ਸਿੰਘ, ਸੰਗੀਤਕਾਰ ਹੈਰੀ ਸੰਧੂ ਅਤੇ ਗੀਤਕਾਰ ਗੈਰੀ ਟੋਰਾਂਟੋ ਹਠੂਰ ਨੇ ਆਖਿਆ ਕਿ ਪੰਜਾਬ ਵਿੱਚ ਵੱਧ ਰਹੇ ਨਸ਼ਿਆਂ ਦੇ ਰੁਝਾਨ ‘ਤੇ ਟਿੱਪਣੀ ਕਰਦਾ ਇਹ ਗੀਤ ਨਸ਼ਿਆਂ ਦੇ ਵਿਉਪਾਰੀਆਂ ਦੇ ਮੂੰਹ ‘ਤੇ ਕਰਾਰੀ ਚਪੇੜ ਵੀ ਹੈ, ਜਿਹੜੇ ਚੰਦ ਰੁਪੱਈਆਂ ਦੀ ਖਾਤਰ ਘਰਾਂ ਦੇ ਘਰ ਤਬਾਹ ਕਰੀ ਜਾ ਰਹੇ ਹਨ ਅਤੇ ਹਜ਼ਾਰਾਂ ਹੀ ਮਾਪਿਆਂ ਦੇ ਸੁਪਨੇ ਤਬਾਹ ਕਰੀ ਜਾ ਰਹੇ ਹਨ। ਉਹਨਾਂ ਹੋਰ ਆਖਿਆ ਕਿ ਇਸ ਗੀਤ ਦੀ ਵੀਡੀਉ ਵੀ ਬਣਾਈ ਜਾ ਰਹੀ ਹੈ ਜੋ ਕਿ ਆਉਣ ਵਾਲੇ ਦਿਨਾਂ ਵਿੱਚ ਸਾਰੇ ਚੈਨਲਾਂ ਤੇ ਇਹ ਗੀਤ ਲੋਕਾਂ ਦੇ ਸਨਮੁੱਖ ਵੀ ਕੀਤਾ ਜਾਵੇਗਾ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਗੀਤਕਾਰ ਤੇ ਗ਼ਜ਼ਲਗੋ ਚਾਨਣ ਗੋਬਿੰਦਪੁਰੀ ਦੀ ਬੇਟੀ ਉਰਮਿਲ ਪ੍ਰਕਾਸ਼ ਨਾਲ ਰਚਾਇਆ ਰੂ-ਬ-ਰੂ, ਕਵੀ-ਦਰਬਾਰ ਵੀ ਹੋਇਆ
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 20 ਅਪ੍ਰੈਲ ਨੂੰ ਕੈਨੇਡੀਆਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਪੰਜਾਬੀ …