ਕੰਜ਼ਰਵੇਟਿਵ ਪਾਰਟੀ ਦੇ ਲੀਡਰਸਿ਼ਪ ਉਮੀਦਵਾਰ ਸਕੌਟ ਐਚੀਸਨ ਨੇ ਆਖਿਆ ਕਿ ਭਾਵੇਂ ਕਾਰਬਨ ਟੈਕਸ ਲਗਾਉਣਾ ਗ੍ਰੀਨਹਾਊਸ ਗੈਸਾਂ ਦੇ ਰਿਸਾਅ ਨੂੰ ਰੋਕਣ ਦੀ ਸੱਭ ਤੋਂ ਪ੍ਰਭਾਵਸ਼ਾਲੀ ਨੀਤੀ ਹੈ ਪਰ ਉਹ ਇਸ ਨੂੰ ਖ਼ਤਮ ਕਰ ਦੇਣਗੇ।
ਇੱਕ ਇੰਟਰਵਿਊ ਵਿੱਚ ਉਨ੍ਹਾਂ ਆਖਿਆ ਕਿ ਲੀਡਰ ਵਜੋਂ ਉਹ ਟੈਕਸ ਪਾਲਿਸੀ ਪੇਸ਼ ਨਹੀਂ ਕਰਨਗੇ ਸਗੋਂ ਉਹ ਤਾਂ ਕਲਾਈਮੇਟ ਪਲੈਨ ਲਿਆਉਣਗੇ।ਉਨ੍ਹਾਂ ਆਖਿਆ ਕਿ ਸਾਨੂੰ ਮਿਊਂਸਪੈਲਿਟੀਜ਼ ਨਾਲ ਰਲ ਕੇ ਕੰਮ ਕਰਨ ਦੀ ਲੋੜ ਹੈ ਤਾਂ ਕਿ ਅਸੀਂ ਕੈਨੇਡੀਅਨਜ਼ ਦੇ ਕਾਰਬਨ ਫੁੱਟਪ੍ਰਿੰਟ ਨੂੰ ਹਟਾਉਣ ਵਿੱਚ ਉਨ੍ਹਾਂ ਦੀ ਮਦਦ ਕਰ ਸਕੀਏ।ਸਾਨੂੰ ਉਨ੍ਹਾਂ ਨੂੰ ਸਜ਼ਾ ਨਹੀਂ ਦੇਣੀ ਚਾਹੀਦੀ। ਐਚੀਸਨ ਵੱਲੋਂ ਸਾਬਕਾ ਕੰਜ਼ਰਵੇਟਿਵ ਆਗੂ ਐਰਿਨ ਓਟੂਲ ਦੇ ਕਲਾਈਮੇਟ ਚੇਂਜ ਨਾਲ ਲੜਨ ਵਾਲੇ ਪਲੈਨ ਦਾ ਸਮਰਥਨ ਵੀ ਕੀਤਾ ਗਿਆ ਸੀ।
ਐਚੀਸਨ ਖੁਦ ਨੂੰ ਕੰਜ਼ਰਵੇਟਿਵ ਮੈਂਬਰਾਂ ਨਾਲ ਰੂੁ-ਬ-ਰੂ ਕਰਨ ਦੀ ਤਿਆਰੀ ਕਰ ਰਹੇ ਹਨ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪਾਰਟੀ ਦੀ ਲੀਡਰਸਿ਼ਪ ਦੌੜ ਵਿੱਚ ਸੱਭ ਤੋਂ ਘੱਟ ਜਾਣੇ ਪਛਾਣੇ ਆਗੂ ਹਨ। ਫੈਡਰਲ ਸਿਆਸਤ ਵਿੱਚ ਦਾਖਲ ਹੋਣ ਤੋਂ ਪਹਿਲਾਂ ਐਚੀਸਨ ਹੰਟਸਵਿੱਲ ਦੇ ਮੇਅਰ ਸਨ।ਐਚੀਸਨ ਵੱਲੋਂ ਮੰਗਲਵਾਰ ਨੂੰ ਆਪਣੀ ਹਾਊਸਿੰਗ ਪਾਲਿਸੀ ਜਾਰੀ ਕੀਤੀ ਗਈ। ਇਸ ਵਿੱਚ ਹਾਊਸਿੰਗ ਸੰਕਟ ਨਾਲ ਨਜਿੱਠਣ ਲਈ ਸਪਲਾਈ ਵਿੱਚ ਵਾਧਾ ਕਰਨ ਉੱਤੇ ਧਿਆਨ ਕੇਂਦਰਿਤ ਕਰਨ ਦੀ ਗੱਲ ਕੀਤੀ ਗਈ ਹੈ।
ਉਨ੍ਹਾਂ ਇਹ ਵਾਅਦਾ ਵੀ ਕੀਤਾ ਹੈ ਕਿ ਉਹ ਨਵੇਂ ਬਿਲਡਿੰਗ ਪੋ੍ਰਜੈਕਟਸ ਕਾਇਮ ਕਰਨ ਲਈ ਨਵੇਂ ਨਿਯਮ ਲਿਆਉਣਗੇ ਤੇ ਇਸ ਲਈ ਮਿਊਂਸਪੈਲਿਟੀਜ਼ ਨਾਲ ਰਲ ਕੇ ਕੰਮ ਕਰਨਗੇ।ਉਨ੍ਹਾਂ ਕਿਫਾਇਤੀ ਤੇ ਸੋਸ਼ਲ ਹਾਊਸਿੰਗ ਵਿੱਚ ਨਿਵੇਸ਼ ਕਰਨ ਦਾ ਤਹੱਈਆ ਵੀ ਪ੍ਰਗਟਾਇਆ।