4.5 C
Toronto
Friday, November 14, 2025
spot_img
Homeਕੈਨੇਡਾਬਰੇਅਡਨ ਸੀਨੀਅਰ ਕਲੱਬ ਦਾ ਪਹਿਲਾ ਟੂਰ

ਬਰੇਅਡਨ ਸੀਨੀਅਰ ਕਲੱਬ ਦਾ ਪਹਿਲਾ ਟੂਰ

ਬਰੈਂਪਟਨ/ਬਿਊਰੋ ਨਿਊਜ਼ : ਬਰੇਅਡਨ ਸੀਨੀਅਰ ਕਲੱਬ ਦੇ ਮੈਂਬਰ ਲਾਇਨ ਸਫਾਰੀ ਦੇ ਟੂਰ ਉੱਤੇ ਜਾਣ ਲਈ ਟ੍ਰੀਲਾਈਨ ਸਕੂਲ ਅੱਗੇ ਇੱਕਤਰ ਹੋ ਕੇ ਬਸ ਰਾਹੀਂ ਰਵਾਨਾ ਹੋਏ। ਰਸਤੇ ਦੇ ਕੁਦਰਤੀ ਨਜਾਰਿਆਂ ਦਾ ਆਨੰਦ ਮਾਣਦੇ ਹੋਏ ਤਕਰੀਬਨ 11.45 ਵਜੇ ਮੰਜਲ ‘ਤੇ ਪਹੁੰਚ ਗਏ। ਇਸ ਉਪਰੰਤ ਸਭ ਦੀ ਰਾਇ ਨਾਲ ਪਹਿਲਾਂ ਲੰਚ ਕਰ ਲੈਣ ਦਾ ਫੈਸਲਾ ਹੋਇਆ। ਬਸ ਵਿੱਚੋਂ ਖਾਣਪੀਣ ਦਾ ਸਮਾਨ ਉਤਾਰ ਕੇ ਸੰਘਣੇ ਰੁੱਖਾਂ ਦੀ ਛਾਂਹ ਹੇਠ ਪਏ ਬੈਂਚਾਂ ਉਪਰ ਰੱਖਿਆ ਗਿਆ ਅਤੇ ਸਭ ਨੇ ਰਲ ਮਿਲ ਪੀਜਾ ਅਤੇ ਕੋਲਡ ਡਰਿਂਕ ਆਦਿ ਦਾ ਅਨੰਦ ਮਾਣਿਆ। ਖਾਣਾ ਪੀਣ ਦੀ ਸੇਵਾ ਸਾਡੇ ਦੋ ਮੈਂਬਰਾਂ ਦੁਆਰਾ ਨਿਭਾਈ ਗਈ। ਗਰਮੀ ਦੇ ਬਾਵਜੂਦ ਹਵਾ ਅਤੇ ਹਰੇ ਭਰੇ ਪਾਰਕ ਕਰਕੇ ਬਹੁਤ ਸੁਹਾਵਣਾ ਵਾਤਾਵਰਨ ਲੱਗ ਰਿਹਾ ਸੀ। ਇਸ ਉਪਰੰਤ ਬਸ ਵਿੱਚ ਸਵਾਰ ਹੋ ਕੇ ਲਾਇਨ ਸਫਾਰੀ ਦੇ ਗੇਟ ਰਾਹੀਂ ਅੰਦਰ ਦਾਖਿਲ ਹੋ ਗਏ ਜਿੱਥੇ ਬਹੁਤ ਵੱਡੇ ਖੁਲ੍ਹੇ ਜੰਗਲ ਵਿਚ ਆਜਾਦ ਘੁੰਮਦੇ ਜਾਨਵਰਾਂ ਨੂੰ ਨੇੜਿਓਂ ਦੇਖਣ ਦਾ ਮੌਕਾ ਮਿਲਿਆ। ਜਾਨਵਰਾਂ ਨੂੰ ਕੁਦਰਤੀ ਤੌਰ ਉੱਤੇ ਝੁੰਡਾਂ ਵਿਚ ਖੁੱਲੇ ਵਿਚਰਦੇ ਦੇਖਣਾ ਇੱਕ ਅਲੌਕਿਕ ਨਜਾਰਾ ਹੁੰਦਾ ਹੈ। ਕਈ ਜਾਨਵਰ ਜੋ ਅਸੀਂ ਪਹਿਲੋਂ ਘੱਟ ਵੱਧ ਹੀ ਦੇਖੇ ਹੁੰਦੇ ਹਨ ਇੱਥੇ ਦੇਖਣ ਨੂੰ ਮਿਲਦੇ ਹਨ। ਕਈ ਤਰ੍ਹਾਂ ਦੇ ਰੰਗ ਬਿਰੰਗੇ ਪੰਛੀਆਂ ਨੂੰ ਦੇਖਣਾ ਅਜਬ ਸਕੂਨ ਦੇਂਦਾ ਹੈ। ਬੋਟ ਕਰੂਜ ਅਤੇ ਟ੍ਰੇਨ ਦੀ ਸਵਾਰੀ ਦਾ ਅਨੰਦ ਵੀ ਮਾਣਿਆ ਗਿਆ। ਹਾਥੀਆਂ ਦੇ ਕਰਤੱਬ ਦੇਖਣਾ ਵੀ ਬੜਾ ਵਿਲੱਖਣ ਅਨੁਭਵ ਹੁੰਦਾ ਹੈ। ਕਈ ਘੰਟੇ ਦੇ ਵਧੀਆ ਮਨੋਰੰਜਨ ਉਪਰੰਤ ਵਾਪਸੀ ਲਈ ਬਸ ‘ਚ ਸਵਾਰ ਹੋਇਆ ਗਿਆ। ਇਸ ਤਰ੍ਹਾਂ ਹਸਦੇ ਖੇਡਦੇ ਸ਼ਾਮੀ 6 ਵਜੇ ਘਰ ਪਹੁੰਚ ਗਏ। ਸੈਕਟਰੀ ਗੁਰਦੇਵ ਸਿੰਘ ਸਿੱਧੂ ਹੋਰਾਂ ਸਾਰਿਆਂ ਦਾ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਛੇਤੀ ਹੀ ਅਗਲੇ ਮਨੋਰੰਜਕ ਟੂਰ ਦਾ ਪ੍ਰਬੰਧ ਕਰਨ ਦਾ ਭਰੋਸਾ ਦਿੱਤਾ।

RELATED ARTICLES
POPULAR POSTS