11 C
Toronto
Saturday, October 18, 2025
spot_img
Homeਕੈਨੇਡਾਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਦੇ ਹਫ਼ਤਾਵਾਰੀ ਸਮਾਗਮ ਦੀ ਸੇਵਾ ਕੈਂਸਰੇ ਪਰਿਵਾਰ ਨੇ ਕੀਤੀઠ

ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਦੇ ਹਫ਼ਤਾਵਾਰੀ ਸਮਾਗਮ ਦੀ ਸੇਵਾ ਕੈਂਸਰੇ ਪਰਿਵਾਰ ਨੇ ਕੀਤੀઠ

ਬਰੈਂਪਟਨ/ਬਿਊਰੋ ਨਿਊਜ਼ : ਰਾਮਗੜ੍ਹੀਆ ਸਿੱਖ ਫਾਊਾਡੇਸ਼ਨ ਆਫ਼ ਉਨਟਾਰੀਓ ਵੱਲੋਂ ਆਪਣਾ ਹਫ਼ਤਾਵਾਰੀ ਸਮਾਗਮ ਰਾਮਗੜ੍ਹੀਆ ਕਮਿਊਨਿਟੀ ਭਵਨ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ, ਸੰਗਤੀ ਰੂਪ ਵਿੱਚ ਪਰਿਵਾਰਾਂ ਨੇ ਮਿਲ ਕੇ ਕੀਤੇ, ਜਿਨ੍ਹਾਂ ਦੀ ਸੇਵਾ ਸਤਿੰਦਰ ਸਿੰਘ ਕੈਂਸਰੇ ਪਰਿਵਾਰ ਨੇ ਆਪਣੇ ਲੜਕੇ ਜਸਜੀਤ ਸਿੰਘ ਕੈਂਸਰੇ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਬੜੇ ਹੀ ਸ਼ਰਧਾ ਭਾਵਨਾ ਨਾਲ ਕੀਤੀ ਗਈ, ਜਿਸ ਵਿੱਚ ਬਹੁਤ ਸਾਰੇ ਪਰਿਵਾਰ ਸ਼ਾਮਲ ਹੋਏ। ਸਵੇਰ ਤੋਂ ਹੀ ਪਰਿਵਾਰ ਵੱਲੋਂ ਚਾਹ, ਪਾਣੀ, ਸਨੈਕਸ ਚੱਲਦਾ ਰਿਹਾ।
ਪਾਠ ਦੀ ਸਮਾਪਤੀ ਉਪਰੰਤ ਭਾਈ ਗੁਰਪ੍ਰੀਤ ਸਿੰਘ ਨੇ ਬਹੁਤ ਹੀ ਰਸ਼ ਭਿੰਨਾ ਕੀਰਤਨ ਕੀਤਾ ਅਤੇ ਗੁਰਬਾਣੀ ਅਨੁਸਾਰ ਮੁਬਾਰਕ ਪਾ ਦਿੱਤੀ। ਉਪਰੰਤ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਵੀ ਮਨਾਇਆ ਗਿਆ। ਇਸ ਮੌਕੇ ਭਾਰਤ ਪਟਿਆਲਾ ਤੋਂ ਆਏ ਮਨਜੀਤ ਸਿੰਘ ਮਠਾੜੂ, ਦਿਲਰਾਜ ਸਿੰਘ ਮਠਾੜੂ ਅਤੇ ਨਿਹਾਲ ਸਿੰਘ ਵਾਲਾ ਤੋਂ ਆਏ ਸੱਤਪਾਲ ਸਿੰਘ ਘੜਿਆਲ ਹੋਰਾਂ ਨੂੰ ਫਾਊਂਡੇਸ਼ਨ ਵੱਲੋਂ ਇੱਥੇ ਭਵਨ ਵਿਖੇ ਪਧਾਰਨ ਉੱਤੇ ਵਿਸ਼ੇਸ਼ ਤੌਰ ‘ਤੇ ਗੁਰੂ ਘਰ ਵੱਲੋਂ ਸਿਰੋਪਾਓ ਬਖਸ਼ਿਸ਼ ਕੀਤਾ ਗਿਆ ਅਤੇ ਸਨਮਾਨ ਚਿੰਨ ਨਾਲ ਸਨਮਾਨ ਕੀਤਾ ਗਿਆ। ਪਾਠ ਦੀ ਸੇਵਾ ਕਰਾਉਣ ਵਾਵਾਲੇ ਪਰਿਵਾਰ ਨੂੰ ਵੀ ਸਿਰੋਪਾ ਬਖਸ਼ਿਸ਼ ਕੀਤਾ ਗਿਆ ਅਤੇ ਫਾਊਂਡੇਸ਼ਨ ਵੱਲੋਂ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ। ਸਟੇਜ ਸੇਵਾ ਮਨਜੀਤ ਸਿੰਘ ਭੱਚੂ ਨੇ ਨਿਭਾਈ। ਅੰਤ ਵਿੱਚ ਫਾਊਂਡੇਸ਼ਨ ਦੇ ਚੇਅਰਮੈਨ ਦਲਜੀਤ ਸਿੰਘ ਗੈਦੂ ਵੱਲੋਂ ਆਏ ਸਾਰੇ ਮਹਿਮਾਨਾਂ ਅਤੇ ਪਰਿਵਾਰਾਂ ਨੂੰ ਜੀ ਆਇਆਂ ਕਿਹਾ ਅਤੇ ਆਉਣ ਵਾਲੇ ਪ੍ਰੋਗਰਾਮਾਂ ਦੀ ਜਾਣਕਾਰੀ ਦਿੱਤੀ। ਜਿਸ ਵਿੱਚ ਹਰ ਸਾਲ ਦੀ ਤਰ੍ਹਾਂ ਜੋ ਪਿਕਨਿਕ ਮਨਾਈ ਜਾਂਦੀ ਹੈ ਉਸ ਦੀ ਡੇਟ ઠ26 ਅਗਸਤ ਅਨਾਉਂਸ ਕੀਤੀ ਗਈ ਜੋ ਕਿ ઠਸੇਂਟੀਨੀਅਲ ਪਾਰਕ ਦੇ ਤਿੰਨ ਨੰਬਰ ਏਰੀਏ ਵਿੱਚ ਕੀਤੀ ਜਾਣੀ ਹੈ, ਦਾ ਵੇਰਵਾ ਵੀ ਦਿੱਤਾ ਅਤੇ ਹੋਰ ਆਉਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਜਾਣਨ ਲਈ ਜਾਂ ਹੋਰ ਜਾਣਕਾਰੀ ਲਈ 416 305 9878 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES

ਗ਼ਜ਼ਲ

POPULAR POSTS