1.9 C
Toronto
Thursday, November 27, 2025
spot_img
Homeਕੈਨੇਡਾਬਲੂ ਓਕ ਸੀਨੀਅਰ ਕਲੱਬ ਬਰੈਂਪਟਨ ਨੇ ਭਾਰਤ ਦਾ 70ਵਾਂ ਅਜ਼ਾਦੀ ਦਿਵਸ ਮਨਾਇਆ

ਬਲੂ ਓਕ ਸੀਨੀਅਰ ਕਲੱਬ ਬਰੈਂਪਟਨ ਨੇ ਭਾਰਤ ਦਾ 70ਵਾਂ ਅਜ਼ਾਦੀ ਦਿਵਸ ਮਨਾਇਆ

ਬਰੈਂਪਟਨ : ਬਲੂ ਓਕ ਸੀਨੀਅਰ ਕਲੱਬ ਵਲੋਂ ਮੀਤ ਪ੍ਰਧਾਨ ਹਰਭਗਵੰਤ ਸਿੰਘ ਸੋਹੀ ਦੀ ਪ੍ਰਧਾਨਗੀ ਹੇਠ ਭਾਰਤ ਦਾ 70ਵਾਂ ਅਜ਼ਾਦੀ ਦਿਵਸ ਦਿਨ ਐਤਵਾਰ ਨੂੰ ਸ਼ਾਮ 4.00 ਵਜੇ ਤੋਂ 7.00 ਵਜੇ ਤੱਕ ਬਲੂ ਓਕ ਪਾਰਕ ਵਿਚ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਮਹਿੰਦਰ ਪਾਲ ਵਰਮਾ ਸੈਕਟਰੀ ਨੇ ਸਟੇਜ ਦੀ ਕਾਰਵਾਈ ਸ਼ੁਰੂ ਕਰਦੇ ਹੋਏ ਸੀਨੀਅਰਜ਼ ਦੇ ਭਾਰੀ ਇਕੱਠ ਦਾ ਸਮਾਗਮ ਵਿਚ ਪਹੁੰਚਣ ਲਈ ਸਵਾਗਤ ਕੀਤਾ ਅਤੇ ਭਾਰਤ ਦੇ ਅਜ਼ਾਦੀ ਦਿਵਸ ਦੀ ਵਧਾਈ ਦਿੱਤੀ। ਸਭ ਨੇ ਖੜ੍ਹੇ ਹੋ ਕੇ ਦੋ ਮਿੰਟ ਦਾ ਮੋਨ ਧਾਰ ਕੇ ਰਾਸ਼ਟਰੀ ਗੀਤ ਦਾ ਗਾਇਨ ਸੁਣਿਆ ਤੇ ਝੰਡੇ ਨੂੰ ਸਲਾਮੀ ਦਿੱਤੀ।
ਮੋਹਨ ਲਾਲ ਵਰਮਾ, ਜਗਰੂਪ ਸਿੰਘ, ਬਲਵੀਰ ਸਿੰਘ ਚੀਮਾ ਅਤੇ ਗੁਰਦੇਵ ਸਿੰਘ ਰੱਖੜਾ ਵਲੋਂ ਅਜ਼ਾਦੀ ਅਤੇ ਸਭਿਅਕ ਕਵਿਤਾਵਾਂ ਪੜ੍ਹ ਕੇ ਸੁਣਾਈਆਂ ਤੇ ਸਭ ਦਾ ਮਨੋਰੰਜਨ ਕੀਤਾ। ਨਿਰਮਲ ਸਿੰਘ ਧਾਰਨੀ ਅਤੇ ਰੇਸ਼ਮ ਸਿੰਘ ਦੁਸਾਂਝ ਵਲੋਂ ਅਜ਼ਾਦੀ ਬਰੇ ਚਾਨਣਾ ਪਾਇਆ। ਮੁੱਖ ਮਹਿਮਾਨ ਜੋਹਨ ਸੁਪਰਵੇਰੀ ਰੀਜ਼ਨਲ ਕੌਂਸਲਰ ਅਤੇ ਹਰਕੀਕਤ ਸਿੰਘ ਸਕੂਲ ਟਰੱਸਟੀ ਨੇ ਵੀ ਸਭ ਨੂੰ ਅਜ਼ਾਦੀ ਦਿਵਸ ਦੀ ਵਧਾਈ ਦਿੱਤੀ ਅਤੇ ਗੁਰਮੇਲ ਸਿੰਘ ਸੰਧੂ ਨੂੰ ਲੈਕਚਰ ਪੋਸਟ ਦਾਨ ਕਰਨ ਤੇ ਕਲੱਬ ਵਲੋਂ ਪਲੈਕ ਭੇਟ ਕੀਤਾ ਗਿਆ। ਅਖੀਰ ਵਿਚ ਸੋਹਣ ਸਿੰਘ ਤੂਰ ਚੇਅਰਮੈਨ ਨੇ ਸਾਰੇ ਆਏ ਵੀਰਾਂ ਦਾ ਧੰਨਵਾਦ ਕੀਤਾ ਅਤੇ ਅਜ਼ਾਦੀ ਦਿਵਸ ਦੀਆਂ ਵਧਾਈਆਂ ਦਿੱਤੀਆਂ। ਲਾਭ ਸਿੰਘ, ਪਰੇਮ ਕੁਮਾਰ, ਪਰਗਟ ਸਿੰਘ ਅਤੇ ਗੁਰਮੇਲ ਸਿੰਘ ਝੱਜ ਨੇ ਸਮਾਗਮ ਵਿਚ ਖਾਸ ਯੋਗਦਾਨ ਪਾਇਆ। ਸਮਾਗਮ ਦੀ ਸਮਾਪਤੀ ਤੇ ਸਭ ਨੇ ਚਾਹ, ਮਠਿਆਈ ਅਤੇ ਗਰਮ ਪਕੌੜਿਆਂ ਦਾ ਅਨੰਦ ਮਾਣਿਆ।

RELATED ARTICLES
POPULAR POSTS