-3.7 C
Toronto
Monday, January 5, 2026
spot_img
Homeਕੈਨੇਡਾਖਾਲਸਾ ਕਮਿਊਨਿਟੀ ਸਕੂਲ ਵਲੋਂ ਪਹਿਲੇ ਬੈਚ ਨੂੰ ਗਰੈਂਡ ਅਪਾਇਰ ਬੈਂਕੁਇਟ ਹਾਲ ਵਿੱਚ...

ਖਾਲਸਾ ਕਮਿਊਨਿਟੀ ਸਕੂਲ ਵਲੋਂ ਪਹਿਲੇ ਬੈਚ ਨੂੰ ਗਰੈਂਡ ਅਪਾਇਰ ਬੈਂਕੁਇਟ ਹਾਲ ਵਿੱਚ ਨਿੱਘੀ ਵਿਦਾਇਗੀ

ਬਰੈਂਪਟਨ/ਬਿਊਰੋ ਨਿਊਜ਼ : ਸਮੁੱਚੀ ਕਮਿਊਨਿਟੀ ਅਤੇ ਖਾਲਸਾ ਕਮਿਊਨਿਟੀ ਸਕੂਲ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਬਾਰਵੀਂ ਕਲਾਸ ਦੇ ਪਹਿਲੇ ਬੈਚ ਦੇ ਵਿਦਿਆਰਥੀਆਂ ਨੂੰ ਗਰੈਂਡ ਅਪਾਇਰ ਬੈਂਕੁਇਟ ਹਾਲ ਵਿੱਚ ਨਿੱਘੀ ਵਿਦਾਇਗੀ ਦਿੱਤੀ ਗਈ ਇੱਥੇ ਹੀ ਅੱਠਵੀਂ ਦੇ 101 ਵਿਦਿਆਰਥੀਆਂ ਦੀ ਵੀ ਗ੍ਰੈਜੁਏਸ਼ਨ ਕੀਤੀ ਗਈ। ਵਿਦਿਆਰਥੀ ਅਤੇ ਉਹਨਾਂ ਦੇ ਮਾਪੇ ਬਹੁਤ ਹੀ ਉਤਸ਼ਾਹਤ ਅਤੇ ਖੁਸ਼ ਨਜ਼ਰ ਆਏ। ਖਾਲਸਾ ਕਮਿਉਨਿਟੀ ਸਕੂਲ, ਬਰੈਂਪਟਨ ਵਿਖੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾ ਕੇ ਪ੍ਰੋਗਰਾਮ ਉਲੀਕੇ  ਜਾਂਦੇ ਹਨ ਤਾਂ ਜੋ ਵਿਦਿਆਰਥੀ ਹਰ ਖੇਤਰ ਵਿੱਚ ਕਾਮਯਾਬ ਹੋਣ, ਇਹ ਵਿਦਿਆਰਥੀ ਵੀ ਵਿਦਿਅਕ ਸਫਲਤਾ ਨਾਲ-ਨਾਲ ਆਪਣੀਆਂ ਨੈਤਿਕ ਕਦਰਾਂ ਕੀਮਤਾਂ ਤੋਂ ਜਾਣੂ ਹੋ ਕੇ ਸਕੂਲ ਤੋਂ ਗ੍ਰੈਜੁਏਟ ਹੋਏ।
ਖਾਲਸਾ ਕਮਿਊਨਿਟੀ ਸਕੂਲ ਵਿਖੇ 22 ਜੂਨ ਦਿਨ ਵੀਰਵਾਰ ਨੂੰ ਸਾਲਾਨਾ ਓਲੰਪਿਕ ਦਿਨ ਮਨਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਹੁੰਮ-ਹੁੰਮਾ ਕੇ ਭਾਗ ਲਿਆ। ਰੰਗ ਬਰੰਗੇ ਕੱਪੜਿਆਂ ਵਿੱਚ ਕਈ ਤਰ੍ਹਾਂ ਦੀਆਂ ਡਰਿੱਲਜ਼ ਕੀਤੀਆਂ ਅਤੇ ਮਾਰਚ ਪਾਸਟ ਵਿੱਚ ਹਿੱਸਾ ਲਿਆ। ਸਕੂਲ ਦੀ ਟਰਾਫੀ ਬਾਬਾ ਜੁਝਾਰ ਸਿੰਘ ਹਾਊਸ ਦੇ ਹਿੱਸੇ ਆਈ। 150ਵਾਂ ਕੈਨੇਡਾ ਦਿਨ ਵੀ ਇਸ ਦਿਨ ਹੀ ਮਨਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਭਾਸ਼ਣ ਦੇ ਕੇ ਕੈਨੇਡਾ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ । ਖਾਲਸਾ ਸਕੂਲ ਵਿਖੇ ਸਿੱਖ ਵਿਚਾਰਧਾਰਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਦੇ ਹੋਏ ਵਿਦਿਆਰਥੀਆਂ ਨੂੰ ਕੇਸਾਂ ਦਾ ਸਤਿਕਾਰ ਕਰਨ ਲਈ ਉਤਸ਼ਾਹਤ ਕੀਤਾ ਜਾਂਦਾ ਹੈ।  ਹਰ ਸਾਲ ਦਸਤਾਰ ਸਜਾਓ ਮੁਹਿੰਮ ਚਲਾਈ ਜਾਂਦੀ ਹੈ, ਸਕੂਲ ਦੇ ਮਹੌਲ ਵਿੱਚ ਵਿਚਰਦੇ ਹੋਏ ਹਰ ਸਾਲ ਕਈ ਬੱਚੇ ਆਪਣੇ ਆਪ ਹੀ ਕੇਸਾਂ ਦਾ ਸਤਿਕਾਰ ਕਰਨਾ ਸ਼ੁਰੂ ਕਰ ਦਿੰਦੇ ਹਨ। ਇਸ ਸਾਲ ਕੇਸਾਂ ਦਾ ਸਤਿਕਾਰ ਕਰਨ ਵਾਲੇ 8 ਬੱਚਿਆਂ ਨੂੰ ਭਾਈ ਤਾਰੂ ਸਿੰਘ ਐਵਾਰਡ ਦਿੱਤੇ ਗਏ।  ਹਰ ਖੇਤਰ ਵਿੱਚ ਚੰਗੀ ਪ੍ਰਾਪਤੀ ਕਰਨ ਵਾਲੇ ਵਿਦਿਆਰਥੀ ਨੂੰ ਐਡਮਿਨਸਟ੍ਰੇਟਿਵ ਅਵਾਰਡ ਦਿੱਤਾ ਜਾਂਦਾ ਹੈ ਜੋ ਕਿ ਜੇ.ਕੇ ਤੋਂ ਅੱਠਵੀਂ ਕਲਾਸ ਤੱਕ ਹਰ ਕਲਾਸ ਵਿੱਚੋ ਇੱਕ ਵਿਦਿਆਰਥੀ ਨੂੰ ਦਿੱਤਾ ਜਾਂਦਾ ਹੈ। ਜੇ.ਕੇ ਤੋਂ ਸਤਵੀਂ ਕਲਾਸ ਤੱਕ ਸਾਰੀਆਂ ਕਲਾਸਾਂ ਦੀ ਗ੍ਰੈਜੁਏਸ਼ਨ ਪੂਰੇ ਉਤਸ਼ਾਹ ਨਾਲ ਸਫਲ ਹੋ ਨਿਬੜੀ।

RELATED ARTICLES
POPULAR POSTS