Breaking News
Home / ਕੈਨੇਡਾ / ਸਿੱਖ ਮੋਟਰਸਾਈਕਲ ਕਲੱਬ ਕੈਨੇਡਾ ਵੱਲੋਂ ਡਾਇਬਟੀਜ਼ ਕੈਨੇਡਾ ਲਈ ਰਾਸ਼ੀ ਇੱਕਤਰ

ਸਿੱਖ ਮੋਟਰਸਾਈਕਲ ਕਲੱਬ ਕੈਨੇਡਾ ਵੱਲੋਂ ਡਾਇਬਟੀਜ਼ ਕੈਨੇਡਾ ਲਈ ਰਾਸ਼ੀ ਇੱਕਤਰ

ਟੋਰਾਂਟੋ/ਬਿਊਰੋ ਨਿਊਜ਼ : ਲੰਘੇ ਸ਼ਨਿਚਰਵਾਰ ਜੁਲਾਈ 31 ਨੂੰ ਸਿੱਖ ਮੋਟਰਸਾਈਕਲ ਕਲੱਬ ਕੈਨੇਡਾ ਵੱਲੋਂ ਕੈਨੇਡਾ ਦੇ ਅਲੱਗ ਅਲੱਗ ਸੂਬਿਆਂ ਵਿੱਚ ਇੱਕੋ ਸਮੇਂ ਮੋਟਰਸਾਈਕਲ ਰਾਈਡ ਕੀਤੀ ਗਈ ਜਿਸ ਵਿੱਚ ਬ੍ਰਿਟਿਸ਼ ਕੋਲੰਬੀਆ, ਓਨਟਾਰੀਓ, ਵਿਨੀਪੈੱਗ, ਸਸਕੈਚਵਨ ਅਤੇ ਐਲਬਰਟਾ ਦੇ ਚੈਪਟਰਜ਼ ਨੇ ਸ਼ਮੂਲੀਅਤ ਕੀਤੀ। ਰਾਈਡ ਦੌਰਾਨ ਲੋਕਲ ਗੁਰਦਵਾਰਾ ਸਾਹਿਬਾਨਾਂ ਅਤੇ ਬਿਸਨਸਿਜ਼ ਦਾ ਦੌਰਾ ਕੀਤਾ ਗਿਆ ਅਤੇ ਮਾਇਆ ਇੱਕਤਰ ਕੀਤੀ ਗਈ। ਇਸ ਰਾਈਡ ਵਿੱਚ ਸਿੱਖ ਮੋਟਰਸਾਈਕਲ ਕਲੱਬ ਦੇ ਮੈਂਬਰਾਂ ਤੋਂ ਬਿਨਾਂ Blue Knights, Muslim Riders Club,  Punishers MC, Better Mountain MC, Dual Sports BC, Blue Mountain MR ਆਦਿਕ ਮੋਟਰਸਾਈਕਲ ਕਲੱਬਾਂ ਦੇ ਲੱਗਭੱਗ 60 ਬਾਈਕਰਾਂ ਨੇ ਸ਼ਮੂਲੀਅਤ ਕੀਤੀ। ਸਿੱਖ ਮੋਟਰਸਾਈਕਲ ਕਲੱਬ ਬ੍ਰਿਟਿਸ਼ ਕੋਲੰਬੀਆ ਨੇ ਆਪਣੀਂ ਰਾਈਡ ਖਾਲਸਾ ਦੀਵਾਨ ਸੋਸਾਇਟੀ ਐਬੋਟਸਫ਼ੋਰਡ ਤੋਂ ਸ਼ੁਰੂ ਕੀਤੀ ਤੇ ਚਿਲਾਵੈਕ, ਮਿਸ਼ਨ, ਵੈਨਕੂਵਰ, ਨਿਊ ਵੈਸਟ ਤੋਂ ਹੁੰਦੀ ਹੋਈ ਸਰੀ ਦੇ ਗੁਰਦਵਾਰਾ ਸਾਹਿਬ ਦੂਖ ਨਿਵਾਰਨ ਵਿਖੇ ਸਮਾਪਤ ਹੋਈ। ਮਿੱਥੇ ਹੋਏ ਟੀਚੇ ਨੂੰ ਪੂਰਾ ਕਰਨ ਲਈ ਬਹੁਤ ਸਾਰੇ ਲੋਕਲ ਬਿਜ਼ਨਸਾਂ ਨੇ ਵੀ ਮਾਇਕ ਸਹਾਇਤਾ ਕੀਤੀ। ਇਸ ਤੋਂ ਪਹਿਲਾਂ ਵੀ ਸਿੱਖ ਮੋਟਰਸਾਈਕਲ ਕਲੱਬ ਕੈਨੇਡਾ ਦਾ ਦੌਰਾ ਕਰਕੇ ਕੈਂਸਰ ਸੁਸਾਇਟੀ ਅਤੇ ਕੈਨੇਡਾ ਤੋਂ ਪੰਜਾਬ ਤੱਕ ਰਾਈਡ ਕਰਕੇ ਖਾਲਸਾ ਏਡ ਲਈ ਇਹੋ ਜਿਹੇ ਫੰਡ ਰੇਜ਼ਰ ਕਰਕੇ ਇੱਕ ਵੱਖਰੀ ਪਹਿਚਾਣ ਬਣਾ ਚੁੱਕਾ ਹੈ। ਇਸ ਰਾਈਡ ਦੇ ਪ੍ਰਭਾਵਸ਼ਾਲੀ ਸਮਾਪਤੀ ਸਮਾਰੋਹ ਵਿੱਚ ਕਲੱਬ ਦੇ ਫਾਊਂਡਰ ਹਰਜਿੰਦਰ ਸਿੰਘ ਥਿੰਦ ਵੱਲੋਂ ਸਾਰੇ ਮੋਟਰ ਸਾਈਕਲ ਕਲੱਬਾਂ ਦਾ ਧੰਨਵਾਦ ਕੀਤਾ ਗਿਆ ਜਿਹਨਾਂ ਨੇ ਕੇ ਇਸ ਰਾਈਡ ਵਿੱਚ ਸ਼ਮੂਲੀਅਤ ਕਰਕੇ ਇਸਨੂੰ ਕਾਮਯਾਬ ਕਰਨ ਵਿੱਚ ਆਪਣਾ ਯੋਗਦਾਨ ਪਾਇਆ। ਡਾ. ਪਰਮਜੀਤ ਸਿੰਘ ਸੋਹਲ ਵੱਲੋਂ ਡਾਇਬਟੀਜ਼ ਦੇ ਬੁਰੇ ਪ੍ਰਭਾਵਾਂ ਬਾਰੇ ਚਾਨਣਾਂ ਪਾਇਆ ਗਿਆ ਤੇ ਇਸ ਤੋਂ ਬਚਣ ਦੇ ਤਰੀਕੇ ਦੱਸੇ ਗਏ। ਅੰਤ ਵਿਚ ਇੱਕਤਰ ਕੀਤੀ ਗਈ ਮਾਇਆ ਲਈ ਡਾਇਬਟੀਜ਼ ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਰੀਜਨਲ ਡਾਇਰੈਕਟਰ ਸਾਰਾਹ ਰੀਡ ਵੱਲੋਂ ਸਿੱਖ ਮੋਟਰਸਾਈਕਲ ਕਲੱਬ ਦਾ ਧੰਨਵਾਦ ਕੀਤਾ ਗਿਆ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …